27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਲਗਭਗ 10 ਸੋਨੇ ਦੇ ਤਮਗ਼ੇ, 5 ਚਾਂਦੀ ਦੇ ਤਮਗ਼ੇ ਤੇ 6 ਕਾਂਸੀ ਦੇ ਤਮਗ਼ੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ।

Ad Position 21
No active advertisement
ਅਜੀਤ ਡੈਸਕ 27-10-2026
ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਲਗਭਗ 10 ਸੋਨੇ ਦੇ ਤਮਗ਼ੇ, 5 ਚਾਂਦੀ ਦੇ ਤਮਗ਼ੇ ਤੇ 6 ਕਾਂਸੀ ਦੇ ਤਮਗ਼ੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰ ਵਿਚ ਭਾਗ ਲੈਂਦਿਆਂ ਨੈੱਟਬਾਲ, ਫੁੱਟਬਾਲ, ਬਾਸਕਿਟਬਾਲ, ਫੈਂਸਿੰਗ, ਕ੍ਰਿਕਟ, ਹਾਕੀ, ਕਰਾਟੇ, ਗੱਤਕਾ, ਸ਼ਤਰੰਜ, ਰੱਸਾਕਸ਼ੀ ਅਤੇ ਅਥਲੈਟਿਕਸ ਆਦਿ ਸ਼ਾਮਲ ਰਹੇ। ਵਿਦਿਆਰਥੀਆਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਲਗਭਗ 40 ਸੋਨੇ ਦੇ ਤਮਗੇ, 21 ਚਾਂਦੀ ਦੇ ਤਮਗੇ ਤੇ 10 ਕਾਂਸੀ ਦੇ ਤਮਗ਼ੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਸਰੀਰਕ ਸਮਰੱਥਾ, ਟੀਮ ਭਾਵਨਾ, ਖੇਡ ਅਨੁਸ਼ਾਸਨ ਤੇ ਜਿੱਤਣ ਦੀ ਲਗਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਲਗਭਗ 27 ਵਿਦਿਆਰਥੀਆਂ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ। ਇਨ੍ਹਾਂ ਖੇਡਾਂ ਵਿਚ ਰੱਸਾਕਸ਼ੀ, ਫੈਂਸਿੰਗ, ਕੁਸ਼ਤੀ, ਨੈੱਟਬਾਲ, ਫੁੱਟਬਾਲ ਤੇ ਹਾਕੀ ਆਦਿ ਸ਼ਾਮਲ ਹਨ। ਸਕੂਲ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਸਕੂਲ ਦੇ ਡੀ.ਪੀ. ਸ਼ਮਸ਼ੇਰ ਸਿੰਘ ਤੇ ਸਮੂਹ ਕੋਚਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂਆਂ ਤੇ ਪੰਥਕ ਹਲਕਿਆਂ ਵਲੋਂ ਭੋਡੀਪੁਰਾ ਦੀ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਭੁੱਚੋ ਮੰਡੀ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24