ਪੱਤਰਕਾਰ ਸਵਰਨ ਸਿੰਘ ਰਾਹੀ ਨੂੰ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ
ਬੁਢਲਾਡਾ, 25 ਅਕਤੂਬਰ (ਸੁਨੀਲ ਮਨਚੰਦਾ)- ਬੁਢਲਾਡਾ ਤੋਂ ‘ਅਜੀਤ’ ਦੇ ਨਿੱਜੀ ਪੱਤਰ ਪ੍ਰੇਰਕ ਸਵਰਨ ਸਿੰਘ ਰਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਵਲੋਂ ਪੱਤਰਕਾਰਤਾ ਤੋਂ ਇਲਾਵਾ ਸਮਾਜਿਕ ਤੇ ਕਲਾ ਖੇਤਰ ’ਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਬਿਮਾਰੀ ਉਪਰੰਤ ਰਾਹੀ ਦਾ ਦਿਹਾਂਤ ਹੋ ਗਿਆ ਸੀ।
ਜ
ਜੁੜੀ ਸੰਗਤ। ਤਸਵੀਰਾਂ : ਟੋਨੀ ਬੁਢਲਾਡਾ
26-10-2026
ਬੁਢਲਾਡਾ, 25 ਅਕਤੂਬਰ (ਸੁਨੀਲ ਮਨਚੰਦਾ)- ਬੁਢਲਾਡਾ ਤੋਂ ‘ਅਜੀਤ’ ਦੇ ਨਿੱਜੀ ਪੱਤਰ ਪ੍ਰੇਰਕ ਸਵਰਨ ਸਿੰਘ ਰਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਵਲੋਂ ਪੱਤਰਕਾਰਤਾ ਤੋਂ ਇਲਾਵਾ ਸਮਾਜਿਕ ਤੇ ਕਲਾ ਖੇਤਰ ’ਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਬਿਮਾਰੀ ਉਪਰੰਤ ਰਾਹੀ ਦਾ ਦਿਹਾਂਤ ਹੋ ਗਿਆ ਸੀ। ਸਥਾਨਕ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੇੜੇ ਬੱਸ ਸਟੈਂਡ ਵਿਖੇ ਸ਼ਰਧਾਂਜਲੀ ਸਮਾਗਮ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਸਨ। ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜਿਆ ਗਿਆ ਸ਼ੋਕ ਪੱਤਰ ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ ਨੇ ਪੜ੍ਹਿਆ। ਡਾ. ਹਮਦਰਦ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਸਵਰਨ ਸਿੰਘ ਇਕ ਹੋਣਹਾਰ ਪੱਤਰਕਾਰ ਸੀ, ਦੇ ਵਿਛੋੜੇ ਨਾਲ ‘ਅਜੀਤ’ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਦਾਰਾ ‘ਅਜੀਤ’ ਪਰਿਵਾਰ ਨਾਲ ਹਮੇਸ਼ਾ ਖੜ੍ਹਾ ਰਹੇਗਾ। ਸ਼ਰਧਾਂਜਲੀ ਭੇਟ ਕਰਦਿਆਂ ਹਲਕਾ ਵਿਧਾਇਕ ਬੁੱਧ ਰਾਮ, ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਪਟਵਾਰੀ, ਸੀ. ਪੀ. ਆਈ. (ਐਮ.) ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਸਵਰਨ ਸਿੰਘ ਰਾਹੀ ਹੋਣਹਾਰ ਨੌਜਵਾਨ ਸੀ, ਜਿਸ ਨੇ ਪੱਤਰਕਾਰੀ ਤੋਂ ਇਲਾਵਾ ਸਮਾਜ ਦੇ ਹੋਰ ਖੇਤਰ ’ਚ ਵੀ ਚੰਗਾ ਯੋਗਦਾਨ ਪਾਇਆ। ਇਸ ਮੌਕੇ ਕਾਂਗਰਸ ਦੀ ਹਲਕਾ ਇੰਚਾਰਜ ਡਾ. ਰਣਵੀਰ ਕੌਰ ਮੀਆਂ, ਰਣਜੀਤ ਸਿੰਘ ਦੋਦੜਾ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਮੈਨੇਜਰ ਭਰਪੂਰ ਸਿੰਘ ਤੇ ਹਲਕਾ ਕੋਆਰਡੀਨੇਟਰ ਮਲਕੀਤ ਸਿੰਘ ਸਮਾਓਂ, ਸ਼੍ਰੋਮਣੀ ਅਕਾਲੀ ਦਲ (ਅ) ਬਲਵਿੰਦਰ ਸਿੰਘ ਮੰਡੇਰ, ਜਥੇਦਾਰ ਗਿਆਨ ਸਿੰਘ ਗਿੱਲ, ਅਕਾਲੀ ਆਗੂ ਗੁਰਪਾਲ ਸਿੰਘ ਠੇਕੇਦਾਰ, ਹਰਮੇਲ ਸਿੰਘ ਕਲੀਪੁਰ, ਸ਼ਾਮ ਲਾਲ ਧਲੇਵਾਂ, ਗੁਰਦਿਆਲ ਸਿੰਘ ਅਚਾਨਕ, ਗੁਰਦੀਪ ਸਿੰਘ ਟੋਡਰਪੁਰ ਚਰਨਜੀਤ ਸਿੰਘ ਝਲਬੂਟੀ, ਅਮਰਜੀਤ ਸਿੰਘ ਕੁਲਾਣਾ, ਮੇਵਾ ਸਿੰਘ ਦੋਦੜਾ, ਸਾਬਕਾ ਕੌਂਸਲਰ ਦਿਲਰਾਜ ਰਾਜੂ, ‘ਆਪ’ ਆਗੂ ਗੁਰਸੇਵਕ ਸਿੰਘ ਝੁਨੀਰ ਤੇ ਸੋਹਣਾ ਸਿੰਘ ਕਲੀਪੁਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਪ੍ਰੋ: ਸਤਨਾਮ ਸਿੰਘ ਬੱਛੋਆਣਾ, ਪ੍ਰੋ: ਗੁਰਦੀਪ ਸਿੰਘ ਢਿੱਲੋਂ, ਪ੍ਰੋ: ਰਮਨਦੀਪ ਸਿੰਘ, ਗੁਰਜੀਤ ਸਿੰਘ ਕੁਲਾਣਾ, ਭੋਲਾ ਸਿੰਘ ਕੁਲਾਣਾ, ਕਾਂਗਰਸ ਆਗੂ ਹਰਪ੍ਰੀਤ ਸਿੰਘ ਪਿਆਰੀ, ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਡਾ. ਨਿਸ਼ਾਨ ਸਿੰਘ ਕੌਲਧਰ, ਮਾਤਾ ਗੁਜਰੀ ਜੀ ਭਲਾਈ ਸੰਸਥਾ ਦੇ ਮੁਖੀ ਮਾ: ਕੁਲਵੰਤ ਸਿੰਘ, ਇਸਤਰੀ ਆਗੂ ਸੁਖਵਿੰਦਰ ਕੌਰ ਸੁੱਖੀ, ਸਤਨਾਮ ਸਿੰਘ ਖਨਾਲੀਆ, ਕਰਮਜੀਤ ਸਿੰਘ ਮਾਘੀ, ਐਡਵੋਕੇਟ ਰਾਕੇਸ਼ ਕੁਮਾਰ ਖਟਕ, ਨੇਕੀ ਫਾਊਂਡੇਸ਼ਨ ਦੇ ਆਗੂ ਪ੍ਰਿੰਸ ਰਹੇਜਾ, ਪੰਜਾਬੀ ਸਭਾ ਦੇ ਆਗੂ ਅਸ਼ੋਕ ਤਨੇਜਾ, ਪ੍ਰਿੰਸੀਪਲ ਸੁਖਦੇਵ ਸਿੰਘ ਮੰਘਾਣੀਆਂ, ਡਾ. ਦਰਸ਼ਨ ਸਿੰਘ ਦਾਤੇਵਾਸ, ਪੀ.ਏ. ਬਲਵਿੰਦਰ ਸਿੰਘ ਬੁਢਲਾਡਾ, ਸਾਬਕਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ, ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ, ਅਜੀਤ ਪ੍ਰਤੀਨਿਧ ਸੁਨੀਲ ਮਨਚੰਦਾ, ਪਾਲ ਸਿੰਘ ਮੰਡੇਰ ਤੇ ਜੀਵਨ ਸ਼ਰਮਾ ਬਰੇਟਾ, ਜੀ. ਐਮ. ਅਰੋੜਾ ਸਰਦੂਲਗੜ੍ਹ, ਨਾਇਬ ਸਿੰਘ ਮੰਡੇਰ ਰਤੀਆ ਤੇ ਪ੍ਰੈੱਸ ਫ਼ੋਟੋਗਰਾਫ਼ਰ ਇੰਦਰਜੀਤ ਸਿੰਘ ਟੋਨੀ, ਪੱਤਰਕਾਰ ਰਾਮ ਰਤਨ ਬਾਂਸਲ, ਚਤਰ ਸਿੰਘ, ਪੰਕਜ ਕੁਮਾਰ ਰਾਜੂ, ਜਤਿੰਦਰ ਸਿੰਘ ਨਿੱਕੂ ਤੇ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ। ਵੱਖ - ਵੱਖ ਸੰਸਥਾਵਾਂ ਵਲੋਂ ਸ਼ੋਕ ਪੱਤਰ ਵੀ ਭੇਜੇ ਗਏ। ਰਾਹੀ ਦੇ ਪੁੱਤਰ ਜਸਮੀਤ ਸਿੰਘ ਤੇ ਦਵਿੰਦਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।