ਸ਼ਹਿਰ ਦੇ ਕਾਰੋਬਾਰੀਆਂ ਵਲੋਂ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਮਿਲਣ ਦਾ ਫ਼ੈਸਲਾ
ਮਾਨਸਾ, 25 ਅਕਤੂਬਰ (ਸੱਭਿ. ਪ੍ਰਤੀ)- ਸ਼ਹਿਰ ਦੇ ਵਪਾਰੀਆਂ ਨੇ ਸਥਾਨਕ ਲਕਸ਼ਮੀ ਨਰਾਇਣ ਮੰਦਰ ਵਿਖੇ ਇਕੱਤਰਤਾ ਕਰ ਕੇ ਫ਼ੈਸਲਾ ਕੀਤਾ ਹੈ ਕਿ ਉਹ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਬਣੀ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਮਿਲ ਕੇ ਤਿੰਨਕੋਨੀ ਤੋਂ ਬਾਜ਼ਾਰ ਵੱਲ ਆਉਂਦਾ ਰਸਤਾ ਖੋਲ੍ਹਣ ਦੀ ਮੰਗ ਰੱਖਣਗੇ।
ਮਾਨਸਾ, 25 ਅਕਤੂਬਰ (ਸੱਭਿ.ਪ੍ਰਤੀ)- ਸ਼ਹਿਰ ਦੇ ਵਪਾਰੀਆਂ ਨੇ ਸਥਾਨਕ ਲਕਸ਼ਮੀ ਨਰਾਇਣ ਮੰਦਰ ਵਿਖੇ ਇਕੱਤਰਤਾ ਕਰ ਕੇ ਫ਼ੈਸਲਾ ਕੀਤਾ ਹੈ ਕਿ ਉਹ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲਈ ਬਣੀ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਮਿਲ ਕੇ ਤਿੰਨਕੋਨੀ ਤੋਂ ਬਾਜ਼ਾਰ ਵੱਲ ਆਉਂਦਾ ਰਸਤਾ ਖੋਲ੍ਹਣ ਦੀ ਮੰਗ ਰੱਖਣਗੇ। ਵਪਾਰੀ ਆਗੂ ਤਰਸੇਮ ਮਿੱਢਾ, ਵਿਨੋਦ ਕੁਮਾਰ ਭੰਮਾ, ਮਨੋਜ ਗੋਇਲ ਅਤੇ ਪ੍ਰਵੀਨ ਗੋਇਲ ਨੇ ਕਿਹਾ ਕਿ ਪਿਛਲੇ 13 ਦਿਨਾਂ ਤੋਂ ਚੱਲ ਰਹੇ ਧਰਨੇ ਕਾਰਨ ਬਾਜ਼ਾਰ ਦੀ ਆਵਾਜਾਈ ਅਤੇ ਰਸਤੇ ਬੰਦ ਹੋ ਗਏ ਹਨ, ਜਿਸ ਨਾਲ ਬਾਜ਼ਾਰ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਲਖਵਿੰਦਰ ਸਿੰਘ ਮੂਸਾ, ਗੋਲਡੀ ਗਾਂਧੀ, ਬਲਜੀਤ ਕੜਵਲ, ਆਤਮਾ ਰਾਮ ਬੀਟਾ, ਸਮੀਰ ਛਾਬੜਾ, ਅਮਨ ਗੋਇਲ, ਵਿਸ਼ਾਲ ਗੋਲਡੀ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।