25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭਾਕਿਯੂ ਏਕਤਾ ਉਗਰਾਹਾਂ ਨੇ ਸੂਬਾ ਸਰਕਾਰ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਫੂਕੇ

ਚਾਉਕੇ , 25 ਅਕਤੂਬਰ (ਮਨਜੀਤ ਸਿੰਘ ਘੜੈਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਪਿੰਡ ਜੇਠੂਕੇ ਵਿਖੇ ਅੱਜ ਪੰਜਾਬ ਸਰਕਾਰ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਫੂਕੇ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ’ਚ ਜੋ ਮੈਡੀਕਲ ਸਟੋਰ ਵਾਲੇ ਵਿਅਕਤੀ ਵਲੋਂ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 26-10-2026
ਚਾਉਕੇ , 25 ਅਕਤੂਬਰ (ਮਨਜੀਤ ਸਿੰਘ ਘੜੈਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੋਂ ਪਿੰਡ ਜੇਠੂਕੇ ਵਿਖੇ ਅੱਜ ਪੰਜਾਬ ਸਰਕਾਰ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਫੂਕੇ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ’ਚ ਜੋ ਮੈਡੀਕਲ ਸਟੋਰ ਵਾਲੇ ਵਿਅਕਤੀ ਵਲੋਂ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਚੱਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਜ਼ਿਲ੍ਹੇ ’ਚ ਪੱਕਾ ਮੋਰਚਾ ਚੱਲ ਰਿਹਾ ਹੈ। ਐਕਸ਼ਨ ਕਮੇਟੀ ਦੇ ਸੱਦੇ ’ਤੇ ਪਿੰਡ-ਪਿੰਡ ਅਰਥੀ ਫੂਕ ਮੁਜ਼ਾਹਰੇ ਕੀਤੇ ਅਤੇ ਪੰਜਾਬ ਸਰਕਾਰ ਵਿਰੁੱਧ ਅਤੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਵੱਧ ਚੜ੍ਹਕੇ ਭਾਗ ਲਿਆ ਗਿਆ ਹੈ। ਪਿੰਡ ਜੇਠੂਕੇ ਵਿਚ ਪਿੰਡ ਪ੍ਰਧਾਨ ਨਿੱਕਾ ਸਿੰਘ ਅਗਵਾਈ ਹੇਠ ਅਰਥੀ ਫੂਕੀ ਗਈ, ਜਿਸ ਵਿਚ ਹਰਿੰਦਰ ਬਿੰਦੂ ਸੂਬਾ ਆਗੂ, ਹਰਪ੍ਰੀਤ ਕੌਰ ਜੇਠੂਕੇ ਬਲਾਕ ਆਗੂ ਅਤੇ ਜਸਵੀਰ ਸਿੰਘ, ਲੀਲੂ ਸਿੰਘ, ਦੇਵ ਸਿੰਘ, ਛਿੰਦਾ ਸਿੰਘ, ਚਮਕੌਰ ਸਿੰਘ, ਵੀਰੂ ਸਿੰਘ, ਭੋਲਾ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਗੁਰਦੁਆਰਾ ਬੁਰਜ ਮਾਈ ਦੇਸਾਂ ਸਾਹਿਬ ਵਿਖੇ ਟੇਕਿਆ ਮੱਥਾ ਅਗਲੀ ਖ਼ਬਰ ਬਠਿੰਡਾ ਨਗਰ ਨਿਗਮ ਕੋਲ ਹੱਥ ਰੇਹੜੀਆਂ ਸੰਬੰਧੀ ਨਿਯਮਾਂ ਦਾ ਨਹੀਂ ਕੋਈ ਰਿਕਾਰਡ ਸ਼ਹਿਰ ਵਿਚ ਹਜ਼ਾਰਾਂ ਰੇਹੜੀਆਂ ਲੱਗਣ ਦਾ ਅਨੁ...
Ad Position 24