ਗਾਹਕ ਬਣ ਕੇ ਆਇਆ ਵਿਅਕਤੀ 32 ਹਜ਼ਾਰ ਦਾ ਸੀਲਬੰਦ ਮੋਬਾਈਲ ਲੈ ਕੇ ਫ਼ਰਾਰ
ਡੱਬਵਾਲੀ, 25 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਗੋਲ ਬਾਜ਼ਾਰ ਚੌਕੀ ਨੇੜੇ ਸਥਿਤ ਬਾਬਾ ਭੀਸ਼ਣਪੁਰੀ ਟੈਲੀਕਾਮ ਤੋਂ ਅੱਜ ਦਿਨ-ਦਿਹਾੜੇ ਗਾਹਕ ਬਣ ਕੇ ਪੁੱਜਿਆ ਇੱਕ ਵਿਅਕਤੀ ਰੈੱਡਮੀ ਨੋਟ 15 ਮੋਬਾਈਲ ਦਾ ਸੀਲਬੰਦ ਡੱਬਾ ਲੈ ਕੇ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਡੱਬਵਾਲੀ, 25 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਗੋਲ ਬਾਜ਼ਾਰ ਚੌਕੀ ਨੇੜੇ ਸਥਿਤ ਬਾਬਾ ਭੀਸ਼ਣਪੁਰੀ ਟੈਲੀਕਾਮ ਤੋਂ ਅੱਜ ਦਿਨ-ਦਿਹਾੜੇ ਗਾਹਕ ਬਣ ਕੇ ਪੁੱਜਿਆ ਇੱਕ ਵਿਅਕਤੀ ਰੈੱਡਮੀ ਨੋਟ 15 ਮੋਬਾਈਲ ਦਾ ਸੀਲਬੰਦ ਡੱਬਾ ਲੈ ਕੇ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਮੋਬਾਇਲ ਫੋਨ ਦੀ ਕੀਮਤ 32 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਦੁਕਾਨਦਾਰ ਭਾਰਤ ਭੂਸ਼ਣ ਅਨੁਸਾਰ ਦੁਪਹਿਰ ਬਾਅਦ ਕਰੀਬ 3:30 ਵਜੇ ਸਿਰ ‘ਤੇ ਟੋਪੀ ਪਹਿਨੇ ਇੱਕ ਵਿਅਕਤੀ ਮੋਬਾਈਲ ਖ਼ਰੀਦਣ ਦੇ ਬਹਾਨੇ ਦੁਕਾਨ ‘ਤੇ ਆਇਆ। ਉਹ ਕੁਝ ਦੇਰ ਤੱਕ ਫ਼ੋਨ ਬਾਰੇ ਪੁੱਛਗਿੱਛ ਕਰਦਾ ਰਿਹਾ। ਇਸੇ ਦੌਰਾਨ ਉਹ ਨਵੇਂ ਸੀਲਬੰਦ ਮੋਬਾਈਲ ਦਾ ਡੱਬਾ ਲੈ ਕੇ ਦੁਕਾਨ ਤੋਂ ਨਿਕਲ ਗਿਆ। ਦੁਕਾਨਦਾਰ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਮੁਲਜ਼ਮ ਅੱਖਾਂ ਤੋਂ ਓਹਲੇ ਹੋ ਚੁੱਕਾ ਸੀ।