ਸਟੇਟ ਖੇਡਾਂ ਵਤਨ ਪੰਜਾਬ ਦੀਆਂ ‘ਚੋਂ ਤੁੰਗਵਾਲੀ ਦੀਆਂ ਖਿਡਾਰਨਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਭੁੱਚੋ ਮੰਡੀ , 24 ਅਕਤੂਬਰ ( ਪਰਵਿੰਦਰ ਸਿੰਘ ਜੌੜਾ )- ਖੇਡ ਵਿਭਾਗ ਪੰਜਾਬ ਵਲੋਂ ਲੁਧਿਆਣਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ -4 ਸਟੇਟ ’ ਚੋਂ ਜ਼ਿਲ੍ਹਾ ਬਠਿੰਡਾ ਦੀ ਅੰਡਰ -14 ਲੜਕੀਆਂ ਦੀ ਬਾਸਕਿਟਬਾਲ ਟੀਮ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ । ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੇ ਦੱਸਿਆ ਕਿ ਪੀ .
ਭੁੱਚੋ ਮੰਡੀ , 24 ਅਕਤੂਬਰ ( ਪਰਵਿੰਦਰ ਸਿੰਘ ਜੌੜਾ )- ਖੇਡ ਵਿਭਾਗ ਪੰਜਾਬ ਵਲੋਂ ਲੁਧਿਆਣਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ -4 ਸਟੇਟ ’ ਚੋਂ ਜ਼ਿਲ੍ਹਾ ਬਠਿੰਡਾ ਦੀ ਅੰਡਰ -14 ਲੜਕੀਆਂ ਦੀ ਬਾਸਕਿਟਬਾਲ ਟੀਮ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ । ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੇ ਦੱਸਿਆ ਕਿ ਪੀ . ਐਮ . ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੀਆਂ ਦੋ ਖਿਡਾਰਨਾਂ ਯਾਦਵੀ ਰਾਣੀ ਅਤੇ ਮਨਮੀਤ ਕੌਰ ਇਸ ਟੀਮ ਦਾ ਹਿੱਸਾ ਰਹੀਆਂ । ਦੋਵਾਂ ਖਿਡਾਰਨਾਂ ਨੂੰ ਸਕੂਲ ਵਿਖੇ ਵਿਸ਼ੇਸ਼ ਤੌਰ ’ ਤੇ ਪੁੱਜੇ ਅਭਿਨਾਸ਼ ਦਯਾਨੰਦ ਪਿਤਰੇ ਕਮਾਂਡਿੰਗ ਅਫ਼ਸਰ 20 ਪੰਜਾਬ ਬਟਾਲੀਅਨ ਐਨ . ਸੀ . ਸੀ . ਬਠਿੰਡਾ ਪ੍ਰਿੰਸੀਪਲ ਪ੍ਰਦੀਪ ਕੁਮਾਰ , ਸਰਪੰਚ ਜੋਗਿੰਦਰ ਸਿੰਘ ਬਰਾੜ , ਐਸ . ਐਸ . ਚੇਅਰਮੈਨ ਗੁਰਮੀਤ ਸਿੰਘ ਵਲੋਂ ਫੁੱਲਾਂ ਦੇ ਹਾਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਵਿਸ਼ੇਸ਼ ਤੌਰ ‘ ਤੇ ਪੁੱਜੇ ਅਭਿਨਾਸ਼ ਦਯਾਨੰਦ ਪਿਤਰੇ ਕਮਾਂਡਿੰਗ ਅਫ਼ਸਰ 20 ਪੰਜਾਬ ਬਟਾਲੀਅਨ ਐਨ . ਸੀ . ਸੀ . ਬਠਿੰਡਾ ਵਲੋਂ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ , ਰਜਿੰਦਰ ਕੁਮਾਰ ਪੀਟੀਆਈ ਅਤੇ ਖਿਡਾਰਨਾਂ ਯਾਦਵੀ ਰਾਣੀ ਅਤੇ ਮਨਮੀਤ ਕੌਰ ਨੂੰ ਵਧਾਈ ਦਿੰਦੀਆਂ ਲਗਾਤਾਰ ਮਿਹਨਤ ਕਰਕੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਲੈਕਚਰਾਰ ਸੰਦੀਪ ਕੁਮਾਰ , ਪੰਚਾਇਤ ਮੈਂਬਰ ਨਿਰਮਲ ਸਿੰਘ , ਸੁਖਵਿੰਦਰ ਸਿੰਘ , ਬਲਵੀਰ ਸਿੰਘ , ਪਾਲ ਸਿੰਘ ਅਤੇ ਪੀ . ਐਮ . ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ਼ ਵਲੋਂ ਵਧਾਈ ਦਿੱਤੀ ਗਈ ।