ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਕੁਸ਼ਲ ਦਲਾਲ ਨੇ ਏਸ਼ੀਆਈ ਖੇਡਾਂ ’ਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ
ਤਲਵੰਡੀ ਸਾਬੋ, 1 ਅਕਤੂਬਰ (ਰਵਜੋਤ ਸਿੰਘ ਰਾਹੀ) -ਨਾਗੋਆ, ਜਾਪਾਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰ-ਅੰਦਾਜ਼ ਕੁਸ਼ਲ ਦਲਾਲ ਨੇ ਕੰਪਾਊਂਡ ਤੀਰਅੰਦਾਜ਼ੀ ਟੀਮ ਇਵੈਂਟ ਦੇ ਫ਼ਾਇਨਲ ਰਾਉਂਡ ’ਚ 10/10 ਅੰਕ ਹਾਸਿਲ ਕਰਕੇ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਦਲਾਲ ਨੇ ਆਪਣੇ ਸਾਥੀ ਖਿਡਾਰੀਆਂ ਸਾਹਿਲ ਯਾਦਵ, ਅਤੇ ਗਣੇਸ਼ ਮਣੀ ਰਤਨਮ ਥਿਰੁਮਰੂ ਦੀ ਮਦਦ ਨਾਲ ਚੀਨੀ ਤਿਕੜੀ ਜਿਆ-ਹਾਉ-ਲਿਆਉ, ਜਿਨਊ ਲਿਊ ਅਤੇ ਜਿੰਗਯੂ-ਸ਼ੀ ਨੂੰ ਬੇਹੱਦ ਸੰਘਰਸ਼ਪੂਰਨ ਅਤੇ ਨੇੜਲੇ ਮੁਕਾਬਲੇ ਵਿਚ 238-237 ਦੇ ਫਰਕ ਨਾਲ ਮਾਤ ਦਿੱਤੀ।
ਗ
ਗੁਰੂ ਕਾਸ਼ੀ ਯੂਨੀਵਰਸਿਟੀ ਦਾ ਜੇਤੂ ਖਿਡਾਰੀ ਕੁਸ਼ਲ ਦਲਾਲ।
02-10-2026
ਤਲਵੰਡੀ ਸਾਬੋ, 1 ਅਕਤੂਬਰ (ਰਵਜੋਤ ਸਿੰਘ ਰਾਹੀ) -ਨਾਗੋਆ, ਜਾਪਾਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰ-ਅੰਦਾਜ਼ ਕੁਸ਼ਲ ਦਲਾਲ ਨੇ ਕੰਪਾਊਂਡ ਤੀਰਅੰਦਾਜ਼ੀ ਟੀਮ ਇਵੈਂਟ ਦੇ ਫ਼ਾਇਨਲ ਰਾਉਂਡ ’ਚ 10/10 ਅੰਕ ਹਾਸਿਲ ਕਰਕੇ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਦਲਾਲ ਨੇ ਆਪਣੇ ਸਾਥੀ ਖਿਡਾਰੀਆਂ ਸਾਹਿਲ ਯਾਦਵ, ਅਤੇ ਗਣੇਸ਼ ਮਣੀ ਰਤਨਮ ਥਿਰੁਮਰੂ ਦੀ ਮਦਦ ਨਾਲ ਚੀਨੀ ਤਿਕੜੀ ਜਿਆ-ਹਾਉ-ਲਿਆਉ, ਜਿਨਊ ਲਿਊ ਅਤੇ ਜਿੰਗਯੂ-ਸ਼ੀ ਨੂੰ ਬੇਹੱਦ ਸੰਘਰਸ਼ਪੂਰਨ ਅਤੇ ਨੇੜਲੇ ਮੁਕਾਬਲੇ ਵਿਚ 238-237 ਦੇ ਫਰਕ ਨਾਲ ਮਾਤ ਦਿੱਤੀ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੁਰਲਾਭ ਸਿੰਘ ਸਿੱਧੂ ਚਾਂਸਲਰ ਅਤੇ ਸੁਖਰਾਜ ਸਿੰਘ ਸਿੱਧੂ ਪ੍ਰਬੰਧਕੀ ਨਿਰਦੇਸ਼ਕ ਨੇ ਕਿਹਾ ਕਿ ’ਵਰਸਿਟੀ ਦੇ ਤੀਰਅੰਦਾਜ਼ ਦਲਾਲ ਨੇ ਸੋਨ ਤਗਮਾ ਜਿੱਤ ਕੇ ਭਾਰਤ, ਇਲਾਕੇ ਅਤੇ ’ਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਉਣ ਵਾਲੀਆਂ ਉਲਪਿੰਕ ਖੇਡਾਂ ਲਈ ਸਮੂਹ ਭਾਰਤੀ ਟੀਮ ਨੂੰ ਸ਼ੁੱਭ ਇੱਛਾਵਾਂ ਭੇਟ ਕੀਤੀਆਂ। ਡਾ: ਬਲਵਿੰਦਰ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਯੂਨੀਵਰਸਿਟੀ ਪ੍ਰਬੰਧਕਾਂ, ਕੋਚ ਵਿਪਿਨ ਕੰਬੋਜ਼, ’ਵਰਸਿਟੀ ਅਧਿ ਕਾਰੀਆਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ’ਵਰਸਿਟੀ ਦੇ ਇਕ ਹੋਰ ਅਲੁਮਨੀ ਖਿਡਾਰੀ ਗੁਰਿੰਦਰਵੀਰ ਸਿੰਘ ਨੇ 4&100 ਰਿਲੇਅ-ਦੌੜ ਵਿਚ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ’ਵਰਸਿਟੀ ਵਲੋਂ ਦਿੱਤੀਆਂ ਜਾਂਦੀਆਂ ਖੇਡ ਸਹੂਲਤਾਂ ਕਾਰਨ ਅਤੇ ਪਾਏਦਾਰ ਕੋਚਿੰਗ ਸਦਕਾ ’ਵਰਸਿਟੀ ਦੀਆਂ ਖਿਡਾਰਣਾਂ ਗਿਆਨਸ਼ੇਵਰੀ ਯਾਦਵ ਤੇ ਤਲਵਾਰਬਾਜ਼ ਨਾਰੋ ਮੀਨਾ ਦੇਵੀ ਨੇ ਜਾਪਾਨ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧੀਤਾ ਕੀਤੀ ਹੈ।