02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕੋਟਸ਼ਮੀਰ ਤੋਂ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕੀਤਾ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼

ਕੋਟਫੱਤਾ, 1 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਦੇ ਨਗਰ ਕੋਟਸ਼ਮੀਰ ਤੋਂ ਸਾਬਕਾ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਘਰ ਘਰ ਪ੍ਰਚਾਰ ਕਰਨ ਦੀ ਸਿਆਸੀ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਤੋਂ ਪਹਿਲਾਂ ਬੀਤੇ ਦੋ ਸਾਲ ਤੋਂ ਸਾਬਕਾ ਵਿਧਾਇਕਾ ਪ੍ਰੋ.

Ad Position 21
No active advertisement
ਕੋਟਸ਼ਮੀਰ ਤੋਂ ਕਾਂਗਰਸ ਪਾਰਟੀ ਲਈ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼ ਕਰਦੇ ਹੋਏ ਸਾਬਕਾ ਰੁਪਿੰਦਰ ਕੌਰ ਰੂਬੀ। ਤਸਵੀਰ: ਰਣਜੀਤ ਸਿੰਘ ਬੁੱਟਰ 02-10-2026
ਕੋਟਫੱਤਾ, 1 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਦੇ ਨਗਰ ਕੋਟਸ਼ਮੀਰ ਤੋਂ ਸਾਬਕਾ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਘਰ ਘਰ ਪ੍ਰਚਾਰ ਕਰਨ ਦੀ ਸਿਆਸੀ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਤੋਂ ਪਹਿਲਾਂ ਬੀਤੇ ਦੋ ਸਾਲ ਤੋਂ ਸਾਬਕਾ ਵਿਧਾਇਕਾ ਪ੍ਰੋ. ਰੂਬੀ ਬਠਿੰਡਾ ਦਿਹਾਤੀ ਹਲਕੇ ਦੇ ਕਾਂਗਰਸੀ ਆਗੂਆਂ ਨਾਲ ਲਗਾਤਾਰ ਤਾਲਮੇਲ ਕਰਕੇ ਪਿੰਡਾਂ ਵਿਚ ਖ਼ੁਸ਼ੀ ਗ਼ਮੀ ਮੌਕੇ ਲੋਕਾਂ ਨਾਲ ਨੇੜਤਾ ਵਧਾ ਰਹੇ ਹਨ, ਜਿਸ ਮਗਰੋਂ ਅੱਜ ਉਨ੍ਹਾਂ ਵਲੋਂ ਪਿੰਡ ਕੋਟਸ਼ਮੀਰ ਵਿਖੇ ਕਾਂਗਰਸੀ ਆਗੂਆਂ ਦੇ ਇਕੱਠ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਪਿੰਡ ਪਿੰਡ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਵਿਚ ਪੈਦਲ ਮਾਰਚ ਰਾਹੀਂ ਹਰ ਘਰ ਨੂੰ ਕਾਂਗਰਸ ਪਾਰਟੀ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਕੋਟਫੱਤਾ ਦਫ਼ਤਰ ਇੰਚਾਰਜ ਕਿਸਾਨ ਸੈੱਲ ਪੰਜਾਬ, ਬਠਿੰਡਾ ਦਿਹਾਤੀ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ਰਨੀ, ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਕੋਟਸ਼ਮੀਰ, ਜਸਪ੍ਰੀਤ ਸਿੰਘ ਜੱਸਾ ਕੋਟਸ਼ਮੀਰ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਬਠਿੰਡਾ, ਸੰਦੀਪ ਸਿੰਘ ਕੋਟਸ਼ਮੀਰ, ਸਾਬਕਾ ਸਰਪੰਚ ਮੇਜਰ ਸਿੰਘ ਭਾਗੂ, ਸਾਬਕਾ ਸਰਪੰਚ ਜਗਦੇਵ ਸਿੰਘ ਜੱਸੀ ਪੌ ਵਾਲੀ, ਸਾਬਕਾ ਸਰਪੰਚ ਹਰਦੀਪ ਸਿੰਘ ਝੁੰਬਾ, ਸਾਬਕਾ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਰਾਏ ਕੇ ਕਲਾ, ਸਾਬਕਾ ਚੇਅਰਮੈਨ ਹਰਮੇਲ ਸਿੰਘ ਘੁੱਦਾ, ਸਾਬਕਾ ਸਰਪੰਚ ਹਰਪਾਲ ਸਿੰਘ ਟੋਨੀ ਡੂੰਮਵਾਲੀ, ਕਾਕਾ ਸਿੰਘ ਸਰਪੰਚ ਨਰ ਸਿੰਘ ਕਾਲੋਨੀ, ਬਲਵੀਰ ਸਿੰਘ ਬੀਰਾ ਸਾਬਕਾ ਸਰਪੰਚ ਗੁਰੂਸਰ ਸੈਣੇਵਾਲਾ, ਗੁਰਦਰਸ਼ਨ ਸਿੰਘ ਪਥਰਾਲਾ ਬਹਾਦਰ ਸਿੰਘ ਸਾਬਕਾ ਸਰਪੰਚ ਬਾਂਡੀ ਜਸਪਾਲ ਸਿੰਘ ਬਾਂਡੀ, ਜਸਵੀਰ ਸਿੰਘ ਸਾਬਕਾ ਸਰਪੰਚ ਮਹਿਤਾ, ਪਿੰਟੂ ਸਿੰਘ ਮਹਿਤਾ ਤੋਂ ਇਲਾਵਾ ਕੋਟਸ਼ਮੀਰ ਤੋਂ ਸਮੂਹ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਇੰਪਲਾਈਜ਼ ਵਲੋਂ ਵਿਧਾਇਕ ਬਲਕਾਰ ਸਿੱਧੂ ਨੂੰ ਮੰਗ-ਪੱਤਰ ਦਿੱਤਾ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸਕੂਲ ਨਥਾਣਾ ਵਿਖੇ ਸੀ.ਬੀ.ਐਸ.ਈ. ਵਲੋਂ ‘ਕੈਪਸਿਟੀ ਬਿਲਡਿੰਗ ਪ੍ਰੋਗਰਾਮ’ ਕਰਵਾਇਆ
Ad Position 24