ਪੁਰਾਣੇ ਕੰਮਾਂ ’ਚ ਦੇਰੀ ਕਾਰਨ ਨਗਰ ਨਿਗਮ ’ਤੇ ਪਏ ਵਾਧੂ ਵਿੱਤੀ ਬੋਝ ਕਰਕੇ ਦੋ ਫ਼ਰਮਾਂ ਬਲੈਕ ਲਿਸਟ
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਪ੍ਰੀਮਿਕਸ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਸੰਬੰਧਿਤ ਟੈਂਡਰਾਂ ਨੂੰ ਲੈ ਕੇ ਕੁਝ ਠੇਕੇਦਾਰਾਂ ਵਲੋਂ ਛੋਟੇ ਠੇਕੇਦਾਰਾਂ ਨੂੰ ਕੰਮ ਤੋਂ ਬਾਹਰ ਰੱਖਣ ਸਬੰਧੀ ਉਠਾਏ ਗਏ ਮਸਲੇ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਵਲੋਂ ਠੇਕੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਮੌਕੇ ਮੌਜੂਦ ਠੇਕੇਦਾਰਾਂ ਨੇ ਟੈਂਡਰ ਮਸਲੇ ’ਤੇ ਸੰਤੁਸ਼ਟੀ ਪ੍ਰਗਟ ਕੀਤੀ।
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਪ੍ਰੀਮਿਕਸ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਸੰਬੰਧਿਤ ਟੈਂਡਰਾਂ ਨੂੰ ਲੈ ਕੇ ਕੁਝ ਠੇਕੇਦਾਰਾਂ ਵਲੋਂ ਛੋਟੇ ਠੇਕੇਦਾਰਾਂ ਨੂੰ ਕੰਮ ਤੋਂ ਬਾਹਰ ਰੱਖਣ ਸਬੰਧੀ ਉਠਾਏ ਗਏ ਮਸਲੇ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਵਲੋਂ ਠੇਕੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਮੌਕੇ ਮੌਜੂਦ ਠੇਕੇਦਾਰਾਂ ਨੇ ਟੈਂਡਰ ਮਸਲੇ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਟੈਂਡਰ ਮਸਲੇ ’ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਨਗਰ ਨਿਗਮ ਵਲੋਂ ਪਹਿਲਾਂ ਕਰੀਬ 3.96 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਟੈਂਡਰ ਫੇਅਰਡੀਲ ਕੰਸਟਰੱਕਸ਼ਨ ਅਤੇ ਸਰਾਂ ਕੰਸਟਰੱਕਸ਼ਨ ਨੂੰ ਦਿੱਤਾ ਗਿਆ ਸੀ ਪਰ ਦੋਵੇਂ ਫ਼ਰਮਾਂ ਵਲੋਂ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਨਾ ਕਰਨ ਕਰਕੇ ਨਗਰ ਨਿਗਮ ਨੂੰ 5.33 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਿਆ, ਜਿਸ ਨਾਲ ਨਿਗਮ ’ਤੇ 1.36 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਿਆ। ਮੇਅਰ ਨੇ ਦਾਅਵਾ ਕੀਤਾ ਕਿ ਨਿਯਮਾਂ ਤਹਿਤ ਕਾਰਵਾਈ ਕਰਦਿਆਂ ਦੋਵੇਂ ਫ਼ਰਮਾਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟੈਂਡਰ ਪ੍ਰਕਿਰਿਆ ’ਚ ਕਿਸੇ ਵੀ ਸ਼ੰਕਾ ਲਈ ਨਿਗਮ ਕਿਸੇ ਵੀ ਏਜੰਸੀ ਤੋਂ ਜਾਂਚ ਕਰਵਾਉਣ ਲਈ ਤਿਆਰ ਹੈ। ਮੇਅਰ ਨੇ ਦੱਸਿਆ ਕਿ ਉਕਤ ਮਸਲੇ ਤੋਂ ਬਾਅਦ ਨਿਗਮ ਵਲੋਂ ਪ੍ਰੀਮਿਕਸ ਕੰਮਾਂ ਲਈ ਕਰੀਬ 5.32 ਕਰੋੜ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ, ਪਰ ਦੋ ਵਾਰ ਟੈਂਡਰ ਪ੍ਰਕਿਰਿਆ ਵਿਚ ਕਿਸੇ ਠੇਕੇਦਾਰ ਨੇ ਹਿੱਸਾ ਨਹੀਂ ਲਿਆ ਪਰ ਬੋਲੀਕਾਰ ਨਾ ਆਉਣ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੰਬਾ ਸਮਾਂ ਰੋਕਿਆ ਨਹੀਂ ਜਾ ਸਕਦਾ, ਜਿਸ ਦੇ ਮੱਦੇਨਜ਼ਰ ਹੁਣ 32 ਕਰੋੜ ਰੁਪਏ ਦਾ ਵੱਡਾ ਪ੍ਰੀਮਿਕਸ ਟੈਂਡਰ ਲਿਆਂਦਾ ਗਿਆ ਹੈ, ਜੋ 8.8 ਫ਼ੀਸਦੀ ਘੱਟ ਦਰ ’ਤੇ ਹੋਇਆ ਹੈ ਤੇ ਇਸ ਨਾਲ ਨਿਗਮ ਨੂੰ 2.79 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜਦਕਿ ਪਹਿਲਾਂ ਵੱਧ ਤੋਂ ਵੱਧ 2.5 ਫ਼ੀਸਦੀ ਤੱਕ ਦੀ ਹੀ ਬੱਚਤ ਹੁੰਦੀ ਰਹੀ ਹੈ। ਮੇਅਰ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਬਰਬਾਦੀ ਜਾਂ ਨਿਗਮ ‘ਤੇ ਬੇਲੋੜਾ ਵਾਧੂ ਬੋਝ ਅਤੇ ਵਿਕਾਸ ਕਾਰਜਾਂ ’ਚ ਦੇਰੀ ਕਿਸੇ ਹਾਲਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।