ਭਾਜਪਾ ਦੀ ‘ਨਸ਼ਾ ਮੁਕਤੀ ਯਾਤਰਾ’ ਦਾ ਗੋਨਿਆਣਾ ਪਹੁੰਚਣ ’ਤੇ ਭਾਜਪਾਈਆਂ ਵਲੋਂ ਭਰਵਾਂ ਸਵਾਗਤ
ਗੋਨਿਆਣਾ, 22 ਸਤੰਬਰ (ਲਛਮਣ ਦਾਸ ਗਰਗ)- ਭਾਜਪਾ ਵਲੋਂ ਅਨਿਲ ਸ਼ਰੀਨ ਸ਼ੂਯਤੇ ਜ/ਸਕੱਤਰ ਭਾਜਪਾ ਦੀ ਅਗਵਾਈ ਵਿਚ ਸੂਬੇ ਵਿਚ ‘ਨਸ਼ਾ ਮੁਕਤੀ ਯਾਤਰਾ’ ਕੱਢੀ ਜਾ ਰਹੀ ਹੈ, ਜੋ ਅੱਜ ਵਿਧਾਨ ਸਭਾ ਹਲਕਾ ਭੁੱਚੋ ਅੰਦਰ ਦਾਖਲ ਹੋਈ, ਉਕਤ ਯਾਤਰਾ ਪੂਹਲਾ-ਨਥਾਣਾ-ਜੰਡਾਂਵਾਲਾ ਹੁੰਦੀ ਹੋਈ ਜਿਉਂ ਹੀ ਗੋੋਨਿਆਣਾ ਮੰਡੀ ਵਿਖੇ ਦਾਖ਼ਲ ਹੋਈ ਤਾਂ ਭਾਜਪਾ ਵਰਕਰਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਤੋਂ ਨਸ਼ਾ ਮੁਕਤੀ ਯਾਤਰਾ ਪਿੰਡ ਨੇਹੀਂਆਂ ਵਾਲਾ ਵਿਖੇ ਪਹੁੰਚੀ।
ਭ
ਭਾਜਪਾ ਦੀ ‘ਨਸ਼ਾ ਮੁਕਤੀ ਯਾਤਰਾ’ ਦੌਰਾਨ ਲੀਡਰ ਗੋਨਿਆਣਾ ਮੰਡੀ ਵਿਚ ਦਾਖਲ ਹੁੰਦੇ ਹੋਏ। ਤਸਵੀਰ: ਲਛਮਣ ਦਾਸ ਗਰਗ
23-09-2026
ਗੋਨਿਆਣਾ, 22 ਸਤੰਬਰ (ਲਛਮਣ ਦਾਸ ਗਰਗ)- ਭਾਜਪਾ ਵਲੋਂ ਅਨਿਲ ਸ਼ਰੀਨ ਸ਼ੂਯਤੇ ਜ/ਸਕੱਤਰ ਭਾਜਪਾ ਦੀ ਅਗਵਾਈ ਵਿਚ ਸੂਬੇ ਵਿਚ ‘ਨਸ਼ਾ ਮੁਕਤੀ ਯਾਤਰਾ’ ਕੱਢੀ ਜਾ ਰਹੀ ਹੈ, ਜੋ ਅੱਜ ਵਿਧਾਨ ਸਭਾ ਹਲਕਾ ਭੁੱਚੋ ਅੰਦਰ ਦਾਖਲ ਹੋਈ, ਉਕਤ ਯਾਤਰਾ ਪੂਹਲਾ-ਨਥਾਣਾ-ਜੰਡਾਂਵਾਲਾ ਹੁੰਦੀ ਹੋਈ ਜਿਉਂ ਹੀ ਗੋੋਨਿਆਣਾ ਮੰਡੀ ਵਿਖੇ ਦਾਖ਼ਲ ਹੋਈ ਤਾਂ ਭਾਜਪਾ ਵਰਕਰਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਤੋਂ ਨਸ਼ਾ ਮੁਕਤੀ ਯਾਤਰਾ ਪਿੰਡ ਨੇਹੀਂਆਂ ਵਾਲਾ ਵਿਖੇ ਪਹੁੰਚੀ। ਜਿੱਥੇ ਉਕਤ ਆਗੂ ਨੇ ਯਾਤਰਾ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੰਦੇਸ਼ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਸਾਡੀ ਸਰਕਾਰ ਬਣਾਉਣ ਲਈ ਕਿਹਾ ਸੀ ਕਿ ਅਸੀਂ 4 ਮਹੀਨੇ ਵਿਚ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਭਾਜਪਾ ਆਗੂ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਸਰਕਾਰ ਜਾਣ ਵਾਲੀ ਹੈ, ਤੁਸੀਂ ਨਸ਼ਾ ਮੁਕਤ ਪੰਜਾਬ ਕਿਉਂ ਨਹੀਂ ਬਣਾ ਸਕੇ। ਉਨ੍ਹਾਂ ਕਿਹਾ ਮੋਗੇ ਸ਼ਹਿਰ ਵਿਚ ਵੱਡੀ ਰੈਲੀ ਕੀਤੀ ਗਈ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਦਿਆਂ ਕਿਹਾ ਸੀ ਕਿ ਅਸੀਂ ਪੰਜਾਬ ’ਚ 4 ਮਹੀਨੇ ਵਿਚ ਨਸ਼ਾ ਮੁਕਤ ਪੰਜਾਬ ਬਣਾਂਵਾਂਗੇ ਗਏ। ਇਸ ਤੋਂ ਬਾਅਦ ਨਸ਼ਾ ਮੁਕਤ ਯਤਰਾ ਅਗਲੇ ਪੜਾਅ ਵੱਲ ਰਵਾਨਾ ਹੋ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸੁਭਾਸ਼ ਬਰਾਲਾ ਮੈਂਬਰ ਰਾਜ ਸਭਾ, ਦਿਆਲ ਸੋਢੀ ਕੋਰ ਕਮੇਟੀ ਮੈਂਬਰ ਭਾਜਪਾ ਪੰਜਾਬ, ਵਿਨੋਦ ਕੁਮਾਰ ਬਿੰਟਾ, ਚਰਨਜੀਤ ਸਿੰਘ ਬਰਾੜ ਸੂਬਾ ਸਕੱਤਰ ਭਾਜਪਾ, ਵਿ ਸ਼ਾਲ ਮਹੇਸ਼ਵਰੀ ਪ੍ਰਧਾਨ ਮੰਡਲ ਭੁੱਚੋ ਮੰਡੀ, ਪਰਮਪਾਲ ਕੌਰ ਮਲੂਕਾ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ, ਬਲਦੇਵ ਸਿੰਘ ਅਕਲੀਆ ਇੰਚਾਰਜ ਹਲਕਾ ਭੁੱਚੋ ਮੰਡੀ, ਲਾਜਪਤ ਰਾਏ ਸਟੇਟ ਕਮੇਟੀ ਮੈਂਬਰ, ਸੰਦੀਪ ਕੁਮਾਰ ਬਿੰਟਾ ਮੰਡਲ ਪ੍ਰਧਾਨ, ਐਸ ਸੀ ਮੋਰਚਾ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਮਹਿਰਾਜ ਆਦਿ ਸ਼ਾਮਿਲ ਸਨ।