ਮੱਲਵਾਲਾ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ
ਸੰਗਤ ਮੰਡੀ , 22 ਸਤੰਬਰ ( ਅੰਮ੍ਰਿਤ ਸ਼ਰਮਾ )- ਪਿੰਡ ਮੱਲਵਾਲਾ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਦੀ ਬਠਿੰਡਾ ਜ਼ਿਲ੍ਹਾ ਸਹਿਕਾਰੀ ਯੂਨੀਅਨ ਲਿਮਟਿਡ ਵਲੋਂ ਪਨਕੋਫੈਡ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ । ਸੋਨੂੰ ਮਹਾਜਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਦੀ ਰਹਿਨੁਮਾਈ ਅਤੇ ਏ .
ਕ
ਕਿਸਾਨ ਜਾਗਰੂਕਤਾ ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਵਿਸ਼ਾ ਮਾਹਿਰ।
23-09-2026
ਸੰਗਤ ਮੰਡੀ , 22 ਸਤੰਬਰ ( ਅੰਮ੍ਰਿਤ ਸ਼ਰਮਾ )- ਪਿੰਡ ਮੱਲਵਾਲਾ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਦੀ ਬਠਿੰਡਾ ਜ਼ਿਲ੍ਹਾ ਸਹਿਕਾਰੀ ਯੂਨੀਅਨ ਲਿਮਟਿਡ ਵਲੋਂ ਪਨਕੋਫੈਡ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ । ਸੋਨੂੰ ਮਹਾਜਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਦੀ ਰਹਿਨੁਮਾਈ ਅਤੇ ਏ . ਆਰ . ਸਰਕਲ ਤਲਵੰਡੀ ਸਾਬੋ ਦੀ ਅਗਵਾਈ ਹੇਠ ਇਹ ਕੈਂਪ ਆਯੋਜਿਤ ਕੀਤਾ ਗਿਆ । ਸਭਾ ਦੇ ਸਕੱਤਰ ਊਧਮ ਸਿੰਘ ਨੇ ਆਏ ਅਫ਼ਸਰਾਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਭਾ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ । ਕੈਂਪ ਦੌਰਾਨ ਇਫਕੋ ਦੇ ਫ਼ੀਲਡ ਅਫ਼ਸਰ ਨਿਤਿਨ ਕੁਮਾਰ ਨੇ ਦੱਸਿਆ ਕਿ ਇਹ ਦੇਸ਼ ਪੱਧਰ ਦੀ ਸੁਸਾਇਟੀ ਹੈ ਜੋ ਸੁਸਾਇਟੀਆਂ ਨੂੰ ਖਾਦ ਸਪਲਾਈ ਕਰਦੀ ਹੈ । ਉਨ੍ਹਾਂ ਕਿਸਾਨਾਂ ਨੂੰ ਖਾਦ ਦੀ ਸਹੀ ਵਰਤੋਂ ਅਤੇ ਇਫਕੋ ਦੁਆਰਾ ਨਿਰਧਾਰਿਤ ਨੈਨੋ ਖਾਦ ਵਰਤਣ ਦੀ ਅਪੀਲ ਕੀਤੀ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ । ਮਾਰਕਫੈੱਡ ਤੋਂ ਜਸਵੀਰ ਸਿੰਘ ਐਫ . ਐਸ . ਓ . ਅਤੇ ਵਿਕਰਮਜੀਤ ਅਨੰਦ ਡੀ . ਐਸ . ਓ . ਨੇ ਫ਼ਸਲਾਂ ਵਿਚ ਤੱਤਾਂ ਦੀ ਘਾਟ , ਖਾਦਾਂ , ਦਵਾਈਆਂ ਅਤੇ ਮਾਰਕਫੈੱਡ ਦੇ ਫੀਡ , ਜੈਮ , ਅਚਾਰ , ਪਿੰਨੀ , ਚਾਵਲ ਆਦਿ ਪ੍ਰੋਡਕਟਾਂ ਬਾਰੇ ਦੱਸਿਆ । ਪਨਕੋਫੈਡ ਚੰਡੀਗੜ੍ਹ ਤੋਂ ਈ . ਈ . ਓ . ਸ੍ਰੀ ਗੁਰਪ੍ਰਕਾਸ਼ ਸਿੰਘ ਕਿੰਗਰਾ ਨੇ ਸਹਿਕਾਰੀ ਲਹਿਰ , ਕਮੇਟੀ ਮੈਂਬਰਾਂ ਦੇ ਫ਼ਰਜ਼ , ਕਰਜ਼ੇ ਦੀ ਸਹੀ ਵਰਤੋਂ , ਸਮੇਂ ਸਿਰ ਵਾਪਸੀ ਤੇ 3 ਫ਼ੀਸਦੀ ਵਿਆਜ ਛੋਟ , ਜ਼ਹਿਰਾਂ ਦੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਪ੍ਰਤੀ ਜਾਗਰੂਕ ਕੀਤਾ । ਖੇਤੀਬਾੜੀ ਵਿਭਾਗ ਤੋਂ ਏ . ਡੀ . ਓ . ਵਿੱਕੀ ਕੁਮਾਰ ਨੇ ਬੀਜਾਂ , ਖਾਦਾਂ ਅਤੇ ਕੇ . ਵੀ . ਕੇ . ਦੀਆਂ ਟ੍ਰੇਨਿੰਗਾਂ ਦਾ ਲਾਭ ਲੈਣ ਲਈ ਕਿਹਾ , ਜਦਕਿ ਸਬ ਇੰਸਪੈਕਟਰ ਅਰਸ਼ਦੀਪ ਕੌਰ ਨੇ ਪੀ . ਐਮ . ਕਿਸਾਨ ਸਕੀਮ ਤਹਿਤ ਜ਼ਮੀਨੀ ਰਿਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਬਾਰੇ ਜਾਗਰੂਕ ਕੀਤਾ । ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ , ਸਰਪੰਚ ਸਤਪਾਲ ਸਿੰਘ , ਆਪ ਪ੍ਰਧਾਨ ਸੁਰਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ । ਪਨਕੋਫੈਡ ਵਲੋਂ ਲਿਟਰੇਚਰ ਵੀ ਵੰਡਿਆ ਗਿਆ ।