ਮਰਹੂਮ ਸੁਰਜੀਤ ਸਿੰਘ ਗਿੱਲ ਨਮਿੱਤ ਸ਼ਰਧਾਂਜਲੀ ਸਮਾਗਮ ਵੱਖ - ਵੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ
ਭਗਤਾ ਭਾਈਕਾ, 22 ਸਤੰਬਰ (ਸੁਖਪਾਲ ਸਿੰਘ ਸੋਨੀ)- ਨਿਊਜਰਸੀ (ਅਮਰੀਕਾ) ਦੀ ਪੈਟਰੋਲੀਅਮ ਅਤੇ ਤੇਲ ਦੀ ਨਾਮੀ ਕੰਪਨੀ ‘ਗਿੱਲ ਐਨਰਜੀ’ ਦੇ ਪ੍ਰਮੁੱਖ ਅਤੇ ਨਿਊਜਰਸੀ ਗਵਰਨਰ ਦੇ ਕਮਿਸ਼ਨਰ ਬਿਕਰਮ ਸਿੰਘ ਗਿੱਲ ਅਤੇ ਬਹਾਦਰ ਸਿੰਘ ਮਲੂਕਾ ਦੇ ਪਿਤਾ ਮਰਹੂਮ ਸੁਰਜੀਤ ਸਿੰਘ ਗਿੱਲ (96) ਨਮਿੱਤ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਵਿਖੇ ਹੋਇਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ।
ਗ
ਗੁਰਦੁਆਰਾ ਤਾਰੂਆਣਾ ਸਾਹਿਬ, ਮਲੂਕਾ ਵਿਖੇ ਸਵ: ਸੁਰਜੀਤ ਸਿੰਘ ਗਿੱਲ ਨਮਿੱਤ ਸ਼ਰਧਾਂਜਲੀ ਸਮਾਗਮ ਦਾ ਦ੍ਰਿਸ਼। ਤਸਵੀਰ: ਸੁਖਪਾਲ ਸਿੰਘ ਸੋਨੀ
23-09-2026
ਭਗਤਾ ਭਾਈਕਾ, 22 ਸਤੰਬਰ (ਸੁਖਪਾਲ ਸਿੰਘ ਸੋਨੀ)- ਨਿਊਜਰਸੀ (ਅਮਰੀਕਾ) ਦੀ ਪੈਟਰੋਲੀਅਮ ਅਤੇ ਤੇਲ ਦੀ ਨਾਮੀ ਕੰਪਨੀ ‘ਗਿੱਲ ਐਨਰਜੀ’ ਦੇ ਪ੍ਰਮੁੱਖ ਅਤੇ ਨਿਊਜਰਸੀ ਗਵਰਨਰ ਦੇ ਕਮਿਸ਼ਨਰ ਬਿਕਰਮ ਸਿੰਘ ਗਿੱਲ ਅਤੇ ਬਹਾਦਰ ਸਿੰਘ ਮਲੂਕਾ ਦੇ ਪਿਤਾ ਮਰਹੂਮ ਸੁਰਜੀਤ ਸਿੰਘ ਗਿੱਲ (96) ਨਮਿੱਤ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਵਿਖੇ ਹੋਇਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਇਸ ਸਮੇਂ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ, ਵਿਦਿਅਕ ਸਖਸ਼ੀਅਤਾਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਜ਼ੁਰਗ ਪਰਿਵਾਰ ਦਾ ਬਹੁਤ ਵੱਡਾ ਸਰਮਾਇਆ ਹੁੰਦੇ ਹਨ ਅਤੇ ਇਨ੍ਹਾਂ ਦੇ ਚਲੇਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪੈਂਦਾ ਹੈ। ਉਨ੍ਹਾਂ ਗਿੱਲ ਪਰਿਵਾਰ ਨਾਲ ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਗਿੱਲ ਬੜੇ ਮਿਹਨਤੀ ਇਨਸਾਨ ਸਨ ਅਤੇ ਉਨ੍ਹਾਂ ਯੋਗ ਅਗਵਾਈ ਅਤੇ ਸਖ਼ਤ ਮਿਹਨਤ ਕਰਕੇ ਪਰਿਵਾਰ ਨੂੰ ਤਰੱਕੀ ਦੇ ਰਸਤੇ ਤੋਰਿਆ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ (ਡੇਰਾ ਬੱਸੀ), ਭਾਜਪਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਪਾਵਰਕਾਮ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਸਰਾਂ, ਕਸ਼ਮੀਰ ਸਿੰਘ ਗਿੱਲ ਅਤੇ ਨਗਰ ਪੰਚਾਇਤ ਮਲੂਕਾ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਰਹੂਮ ਗਿੱਲ ਭਾਗਾਂ ਵਾਲੀ ਸ਼ਖ਼ਸੀਅਤ ਸਨ, ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਸਖ਼ਤ ਮਿਹਨਤ ਕਰਦਿਆਂ ਬੱਚਿਆਂ ਨੂੰ ਪੜ੍ਹਾ ਕੇ ਸਮਾਜ ਸੇਵਾ ਕਰਨ ਅਤੇ ਵਿਦੇਸ਼ ਵਿਚ ਵੱਡਾ ਕਾਰੋਬਾਰ ਚਲਾਉਣ ਦੇ ਯੋਗ ਬਣਾਇਆ। ਬਿਕਰਮ ਸਿੰਘ ਗਿੱਲ ਨੇ ਪਹੁੰਚੀਆਂ ਸਖਸ਼ੀਅਤਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬੀਬੀ ਸੁਰਜੀਤ ਕੌਰ ਮਲੂਕਾ, ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਸਮਾਜ ਸੇਵੀ ਰਘਵੀਰ ਸਿੰਘ ਮਲੂਕਾ, ਯੂਥ ਅਕਾਲੀ ਆਗੂ ਬਲਤੇਜ ਸਿੰਘ ਮਾਨ, ਜਥੇਦਾਰ ਬੂਟਾ ਸਿੰਘ ਮਲੂਕਾ, ਸਾਬ ਕਾ ਸਰਪੰਚ ਨਿਰਮਲ ਸਿੰਘ ਮਲੂਕਾ, ਹਰਪਾਲ ਸਿੰਘ ਮਲੂਕਾ, ਡਾਕਟਰ ਸਤਿਗੁਰ ਸਿੰਘ ਮਲੂਕਾ, ਮਨਦੀਪ ਸ਼ਰਮਾ, ਜਗਸੀਰ ਸਿੰਘ ਜੱਗਾ ਮਲੂਕਾ, ਰੇਸ਼ਮ ਸਿੰਘ ਮਲੂਕਾ, ਸਾਬਕਾ ਸਰਪੰਚ ਗੁਰਚਰਨ ਸਿੰਘ ਮਲੂਕਾ, ਪ੍ਰਧਾਨ ਆਤਮ ਤੇਜ਼ ਸ਼ਰਮਾ ਆਦਿ ਹਾਜ਼ਰ ਸਨ।