18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਆਕਸਫੋਰਡ ਸਕੂਲ ਵਿਖੇ ਸੀ. ਬੀ. ਐਸ. ਈ. ਵਲੋਂ ‘ਅਧਿਆਪਕ ਪ੍ਰੇਰਨਾਤਮਿਕ’ ਸੈਮੀਨਾਰ

ਭਗਤਾ ਭਾਈਕਾ, 18 ਨਵੰਬਰ (ਸੁਖਪਾਲ ਸਿੰਘ ਸੋਨੀ)- ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਭਗਤਾ ਭਾਈਕਾ, ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿਚ ਸਮੇਂ-ਸਮੇਂ ਤੇ ਵੱਖ-ਵੱਖ ਸਿਖਲਾਈ ਸੈਮੀਨਾਰ ਲਗਾਏ ਜਾਂਦੇ ਹਨ। ਇਹ ਸੈਮੀਨਾਰ ਵਿਦਿਆਰਥੀਆਂ ਲਈ ਵੀ ਤੇ ਅਧਿਆਪਕਾਂ ਲਈ ਵੀ ਮੁਹੱਈਆ ਕਰਵਾਏ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 19-11-2026
ਭਗਤਾ ਭਾਈਕਾ, 18 ਨਵੰਬਰ (ਸੁਖਪਾਲ ਸਿੰਘ ਸੋਨੀ)- ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਭਗਤਾ ਭਾਈਕਾ, ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿਚ ਸਮੇਂ-ਸਮੇਂ ਤੇ ਵੱਖ-ਵੱਖ ਸਿਖਲਾਈ ਸੈਮੀਨਾਰ ਲਗਾਏ ਜਾਂਦੇ ਹਨ। ਇਹ ਸੈਮੀਨਾਰ ਵਿਦਿਆਰਥੀਆਂ ਲਈ ਵੀ ਤੇ ਅਧਿਆਪਕਾਂ ਲਈ ਵੀ ਮੁਹੱਈਆ ਕਰਵਾਏ ਜਾਂਦੇ ਹਨ। ਇਸ ਸੰਸਥਾ ਵਿਚ ਸੀ. ਬੀ. ਐਸ. ਈ. ਵਲੋਂ ਆਯੋਜਿਤ ਅਧਿਆਪਕਾਂ ਲਈ ਇੱਕ ਪ੍ਰੇਰਨਾਤਮਿਕ ਸੈਮੀਨਾਰ ਲਗਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਸਰੋਤ ਮੈਡਮ ਪ੍ਰੀਆ ਮਹਿਤਾ ਤੇ ਗੁਣਵੰਤ ਕੌਰ ਸਨ। ਮੈਡਮ ਪ੍ਰੀਆ ਮਹਿਤਾ ਵਲੋਂ ਸਟ੍ਰੈੱਸ ਮੈਨੇਜਮੈਂਟ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਬੱਚੇ ਬਹੁਤ ਹੀ ਨਾਜ਼ੁਕ ਅਤੇ ਦਿਮਾਗ਼ੀ ਤੌਰ ‘ਤੇ ਕੋਮਲ ਹੁੰਦੇ ਹਨ ਜੋ ਕਿ ਕਿਤੇ ਨਾ ਕਿਤੇ ਹੀਣ-ਭਾਵਨਾ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਜਿਸ ਕਰਕੇ ਅਜਿਹੇ ਬੱਚਿਆਂ ਦੀ ਦਿਮਾਗ਼ੀ ਅਰੋਗਤਾ ਨੂੰ ਕਾਇਮ ਕਰਨ ਲਈ ਉਨ੍ਹਾਂ ਵਿਚੋਂ ਹੀਣ-ਭਾਵਨਾ ਅਤੇ ਡਿਪਰੈਸ਼ਨ ਦੇ ਕਾਰਨ ਲੱਭਣੇ ਪੈਣਗੇ ਤੇ ਫਿਰ ਉਸ ਨੂੰ ਪ੍ਰੇਰਿਤ ਕਰਦੇ ਹੋਏ ਆਮ ਸਥਿਤੀ ਵੱਲ ਲਿਜਾਇਆ ਜਾ ਸਕਦਾ ਹੈ। ਮੈਡਮ ਗੁਣਵੰਤ ਕੌਰ ਨੇ ਵਿਦਿਆਰਥੀਆਂ ਦੇ ਝੁਕਾਅ, ਦੋਸਤੀ ਦਾ ਦਾਇਰਾ, ਅਕਾਦਮਿਕ ਰਿਪੋਰਟ, ਸਰੀਰਕ ਅਯੋਗਤਾ, ਗੈਰ-ਹਾਜ਼ਰੀ ਅਤੇ ਕਈ ਵਾਰ ਅਧਿਆਪਕ ਦੀ ਨਜ਼ਰ ਵਿਚ ਨਾਂਹ-ਪੱਖੀ ਵਿਵਹਾਰ ਨੂੰ ਮੁੱਦਾ ਬਣਾਉਂਦੇ ਕਿਹਾ ਕਿ ਉੱਪਰ ਦਿੱਤੇ ਕਾਰਨਾਂ ਕਾਰਨ ਵਿਦਿਆਰਥੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਅਤੇ ਇਕਾਂਤ ਵਿਚ ਹੀ ਰਹਿਣਾ ਪਸੰਦ ਕਰਦਾ ਹੈ। ਇਸ ਲਈ ਵਿਦਿਆਰਥੀਆਂ ਦਾ ਭਰੋਸਾ ਜਿੱਤ ਕੇ ਅਤੇ ਉਸ ਨਾਲ ਆਪਣਾਪਨ ਦਿਖਾਉਣਾ ਜ਼ਰੂਰੀ ਹੁੰਦਾ ਹੈ। ਮੈਡਮ ਗੁਣਵੰਤ ਕੌਰ ਨੇ ਆਪਣਾ 15 ਸਾਲਾਂ ਦਾ ਤਜਰਬਾ ਸਾਝਾਂ ਕਰਦਿਆਂ ਕਿਹਾ ਕਿ ਪਹਿਲਾਂ ਬੱਚੇ ਦਾ ਮਨ ਪੜ੍ਹਨਾ ਜ਼ਰੂਰੀ ਹੈ, ਫਿਰ ਉਸ ਨੂੰ ਪੜ੍ਹਾਉਣਾ ਸੌਖਾ ਹੋ ਜਾਂਦਾ ਹੈ। ਉਨ੍ਹਾਂ ਨੇਅਧਿਆਪਕਾਂ ਨੂੰ ਕਈ ਨਿੱਕੀਆਂ- ਨਿੱਕੀਆਂ ਗਤੀਵਿਧੀਆਂ ਵੀ ਕਰਵਾਈਆਂ ਜੋ ਕਿ ਵਿਦਿਆਰਥੀਆਂ ਉੱਪਰ ਵੀਅਜ਼ਮਾਈਆਂ ਜਾ ਸਕਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਅਧਿਆਪਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੇਭਾਵਾਂ, ਜਜਬਾਤਾਂ ਅਤੇ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਬਿਲਕੁਲ ਸ਼ਾਂਤ ਮਨ ਨਾਲਪੜ੍ਹਾਈ ਕਰ ਸਕਣ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਕੋਆਰਡੀਨੇਟਰਜ਼ ਤੇ ਸਮੂਹ ਸਟਾਫ਼ ਮੈਂਬਰ ਵੀ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਲੋਂ ਤੀਜੀ ਕੌਮਾਂਤਰੀ ਗਣਿਤ ਕਾਨਫ਼ਰੰਸ ‘ਆਈਸਪੈਮ-2026’ ਦਾ ਸ਼ਾਨਦਾਰ ਆਗਾਜ਼
Ad Position 24