18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅਕਾਲ ਯੂਨੀਵਰਸਿਟੀ ਵਲੋਂ ਤੀਜੀ ਕੌਮਾਂਤਰੀ ਗਣਿਤ ਕਾਨਫ਼ਰੰਸ ‘ਆਈਸਪੈਮ-2026’ ਦਾ ਸ਼ਾਨਦਾਰ ਆਗਾਜ਼

ਤਲਵੰਡੀ ਸਾਬੋ, 18 ਨਵੰਬਰ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗਣਿਤ ਵਿਭਾਗ ਵਲੋਂ ‘ਸ਼ੁੱਧ ਤੇ ਅਪਲਾਈਡ ਗਣਿਤ ਵਿਚ ਵਿਕਾਸ’ (ਆਈਸਪੈਮ 2026) ਵਿਸ਼ੇ ‘ਤੇ ਤਿੰਨ ਰੋਜ਼ਾ ਤੀਜੀ ਕੌਮਾਂਤਰੀ ਕਾਨਫ਼ਰੰਸ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। 18 ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਵੱਕਾਰੀ ਕਾਨਫ਼ਰੰਸ ਵਿਚ ਭਾਰਤ ਸਮੇਤ 28 ਤੋਂ ਵੱਧ ਦੇਸ਼ਾਂ ਦੇ 574 ਡੈਲੀਗੇਟ ਹਿੱਸਾ ਲੈ ਰਹੇ ਹਨ।

Ad Position 21
No active advertisement
ਗਣਿਤ ਕਾਨਫ਼ਰੰਸ ਦੌਰਾਨ ਇਕ ਪੱਤ੍ਰਿਕਾ ਜਾਰੀ ਕਰਦੇ ਪ੍ਰਬੰਧਕ ਤੇ ਮਹਿਮਾਨ। 19-11-2026
ਤਲਵੰਡੀ ਸਾਬੋ, 18 ਨਵੰਬਰ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗਣਿਤ ਵਿਭਾਗ ਵਲੋਂ ‘ਸ਼ੁੱਧ ਤੇ ਅਪਲਾਈਡ ਗਣਿਤ ਵਿਚ ਵਿਕਾਸ’ (ਆਈਸਪੈਮ 2026) ਵਿਸ਼ੇ ‘ਤੇ ਤਿੰਨ ਰੋਜ਼ਾ ਤੀਜੀ ਕੌਮਾਂਤਰੀ ਕਾਨਫ਼ਰੰਸ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। 18 ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਵੱਕਾਰੀ ਕਾਨਫ਼ਰੰਸ ਵਿਚ ਭਾਰਤ ਸਮੇਤ 28 ਤੋਂ ਵੱਧ ਦੇਸ਼ਾਂ ਦੇ 574 ਡੈਲੀਗੇਟ ਹਿੱਸਾ ਲੈ ਰਹੇ ਹਨ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿਚ ਆਈ. ਆਈ. ਐਸ. ਈ. ਆਰ. ਮੋਹਾਲੀ ਦੇ ਆਨਰੇਰੀ ਪ੍ਰੋਫੈਸਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਐਸ. ਕੇ. ਖੰਡੂਜਾ ਅਤੇ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਐਸ. ਪੀ. ਸਿੰਘ ਕੈਂਥ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਇਲਾਹੀ ਸ਼ਬਦ ਗਾਇਨ ਨਾਲ ਹੋਈ ਉਪਰੰਤ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਆਏ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਸਹਿਤ ਯੂਨੀਵਰਸਿਟੀ ਦਾ ਸਮੁੱਚਾ ਪ੍ਰਬੰਧਕੀ ਮੰਡਲ ਹਾਜ਼ਰ ਰਿਹਾ। ਗਣਿਤ ਵਿਭਾਗ ਦੀ ਮੁਖੀ ਡਾ. ਸੁਖਪ੍ਰੀਤ ਕੌਰ ਨੇ ਵਿਭਾਗ ਦੀਆਂ ਅਕਾਦਮਿਕ ਪਹਿਲਕਦਮੀਆਂ, ਖੋਜ ਯੋਗਦਾਨਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਬਾਅਦ ਕਾਨਫ਼ਰੰਸ ਦੇ ਕਨਵੀਨਰ ਡਾ. ਸੰਦੀਪ ਸਿੰਘ ਨੇ ‘ਆਈਸਪੈਮ-2026’ ਦੀ ਰੂਪ-ਰੇਖਾ ਪੇਸ਼ ਕਰਦਿਆਂ ਇਸ ਦੇ ਉਦੇਸ਼ਾਂ ਅਤੇ ਅੰਤਰਰਾਸ਼ਟਰੀ ਖੋਜ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਚਾਨਣਾ ਪਾਇਆ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉੱਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਨੇ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਖੋਜ, ਨਵੀਨਤਾ ਅਤੇ ਵਿਸ਼ਵ-ਵਿਆਪੀ ਅਕਾਦਮਿਕ ਸਾਂਝ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਕਾਨਫ਼ਰੰਸ ਦੇ ਅਕਾਦਮਿਕ ਸੈਸ਼ਨਾਂ ਦੀ ਸ਼ੁਰੂਆਤ ਪ੍ਰੋ. ਐਸ. ਕੇ . ਖੰਡੂਜਾ ਦੇ ‘ਅਲਜੈਬਰਿਕ ਨੰਬਰ ਥਿਊਰੀ’ ਵਿਸ਼ੇ ‘ਤੇ ਦਿੱਤੇ ਗਏ ਮੁੱਖ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਡਾ. ਐਸ. ਪੀ. ਸਿੰਘ ਕੈਂਥ ਨੇ ‘ਅਲਟਰਾਮੈਟ੍ਰਿਕ ਸਪੇਸ’ ਵਿਸ਼ੇ ’ਤੇ ਆਪਣਾ ਪਲੇਨਰੀ ਭਾਸ਼ਣ ਦਿੱਤਾ। ਤਿੰਨ ਰੋਜ਼ਾ ਕਾਨਫ਼ਰੰਸ ਦੌਰਾਨ ਕੁੱਲ 30 ਪਲੇਨਰੀ ਭਾਸ਼ਣ ਅਤੇ ਖੋਜ ਪੱਤਰ ਪੇਸ਼ ਕਰਨ ਲਈ 44 ਸਮਾਨਾਂਤਰ ਸੈਸ਼ਨ ਕਰਵਾਏ ਜਾ ਰਹੇ ਹਨ। ਕਾਨਫ਼ਰੰਸ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਵਿਦਵਾਨ ਸ਼ਾਮਿਲ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਵਿਖੇ ਸੀ. ਬੀ. ਐਸ. ਈ. ਵਲੋਂ ‘ਅਧਿਆਪਕ ਪ੍ਰੇਰਨਾਤਮਿਕ’ ਸੈਮੀਨਾਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਲੋਂ ‘ਬਾਲ ਦਿਵਸ’ ਦੇ ਮੌਕੇ ਤੇ ‘ਨਵਾਂ ਦਾਖ਼ਲਾ ਮੁਹਿੰਮ’ ਦੀ ਸ਼ੁਰੂਆਤ
Ad Position 24