‘ਖੇਡਾਂ ਵਤਨ ਪੰਜਾਬ ਦੀਆਂ-2026 : ਅੰਡਰ-14 ਸਾਲ ’ਚ ਬਠਿੰਡਾ ਦੀਆਂ ਲੜਕੀਆਂ ਬਣੀਆਂ ‘ਚੈਂਪੀਅਨ’ ਫਾਈਨਲ ’ਚ ਮਲੇਰਕੋਟਲਾ ਨੂੰ 3-0 ਨਾਲ ਹਰਾਇਆ
ਬਠਿੰਡਾ, 18 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4’ ਤਹਿਤ ਕਰਵਾਏ ਜਾ ਰਹੇ ਅੰਡਰ-14 ਸਾਲ ਦੇ ਰਾਜ ਪੱਧਰੀ ਹਾਕੀ ਮੁਕਾਬਲਿਆਂ ਵਿਚ ਬਠਿੰਡਾ ਦੀਆਂ ਲੜਕੀਆਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮਲੇਰਕੋਟਲਾ ਨੂੰ 3-0 ਨਾਲ ਹਰਾ ਕੇ ‘ਚੈਂਪੀਅਨ’ ਬਣਨ ਦਾ ਮਾਣ ਹਾਸਲ ਕੀਤਾ। ਮਲੇਰਕੋਟਲਾ ਦੂਸਰੇ ਸਥਾਨ ’ਤੇ ਰਿਹਾ, ਜਦਕਿ ਸੰਗਰੂਰ ਨੇ ਤਰਨਤਾਰਨ ਨੂੰ 3-1 ਨਾਲ ਮਾਤ ਦੇ ਕੇ ਖੇਡਾਂ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ।
ਬਠਿੰਡਾ, 18 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4’ ਤਹਿਤ ਕਰਵਾਏ ਜਾ ਰਹੇ ਅੰਡਰ-14 ਸਾਲ ਦੇ ਰਾਜ ਪੱਧਰੀ ਹਾਕੀ ਮੁਕਾਬਲਿਆਂ ਵਿਚ ਬਠਿੰਡਾ ਦੀਆਂ ਲੜਕੀਆਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮਲੇਰਕੋਟਲਾ ਨੂੰ 3-0 ਨਾਲ ਹਰਾ ਕੇ ‘ਚੈਂਪੀਅਨ’ ਬਣਨ ਦਾ ਮਾਣ ਹਾਸਲ ਕੀਤਾ। ਮਲੇਰਕੋਟਲਾ ਦੂਸਰੇ ਸਥਾਨ ’ਤੇ ਰਿਹਾ, ਜਦਕਿ ਸੰਗਰੂਰ ਨੇ ਤਰਨਤਾਰਨ ਨੂੰ 3-1 ਨਾਲ ਮਾਤ ਦੇ ਕੇ ਖੇਡਾਂ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਖੇਡਾਂ ਦੇ ਦੂਜੇ ਦਿਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਹਾਕੀ ਸਟੇਡੀਅਮ ਵਿਚ ਪਹੁੰਚ ਕੇ ਅੰਡਰ-17 ਸਾਲ ਲੜਕੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੀ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵੀ ਮੌਜੂਦ ਰਹੇ। ਇਸ ਮੌਕੇ ਹੋਏ ‘ਪੂਲ-ਏ’ ਦੇ ਅੰਡਰ-17 ਸਾਲ ਮੁਕਾਬਲਿਆਂ ਵਿਚ ਜਿੱਥੇ ਬਠਿੰਡਾ ਨੇ ਪਟਿਆਲਾ ਨੂੰ 10-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ, ਉੱਥੇ ਇਕ ਹੋਰ ਮੈਚ ਵਿਚ ਬਠਿੰਡਾ ਨੇ ਮੋਗਾ ਨੂੰ 6-0 ਨਾਲ ਹਰਾਇਆ। ਜਦਕਿ ਜਲੰਧਰ ਅਤੇ ਗੁਰਦਾਸਪੁਰ ਵਿਚਕਾਰ ਮੁਕਾਬਲਾ 1-1 ਬਰਾਬਰ ਰਿਹਾ, ਜਿਸ ਵਿਚ ਸ਼ੂਟਆਊਟ ਦੌਰਾਨ ਗੁਰਦਾਸਪੁਰ ਨੇ 3-2 ਨਾਲ ਜਿੱਤ ਹਾਸਲ ਕੀਤੀ। ਸੰਗਰੂਰ ਨੇ ਬਰਨਾਲਾ ਨੂੰ 5-0 ਨਾਲ ਅਤੇ ਮੁਕਤਸਰ ਨੇ ਸੰਗਰੂਰ ਨੂੰ 4-0 ਨਾਲ ਹਰਾਇਆ। ਇਸੇ ਤਰ੍ਹਾਂ ਮੁਕਤਸਰ ਸਾਹਿਬ ਨੇ ਗੁਰਦਾਸਪੁਰ ਨੂੰ 3-2 ਨਾਲ ਮਾਤ ਦਿੱਤੀ। ‘ਪੂਲ-ਬੀ ਦੇ ਮੁਕਾਬਲਿਆਂ ਵਿਚ ਲੁਧਿਆਣਾ ਨੇ ਫ਼ਤਿਹਗੜ੍ਹ ਸਾਹਿਬ ਨੂੰ 3-0 ਨਾਲ, ਰੂਪਨਗਰ ਨੇ ਮਾਨਸਾ ਨੂੰ 3-0 ਨਾਲ ਅਤੇ ਤਰਨਤਾਰਨ ਨੇ ਫ਼ਿਰੋਜ਼ਪੁਰ ਨੂੰ 2-0 ਨਾਲ ਹਰਾਇਆ। ਰੂਪਨਗਰ ਨੇ ਅੰਮ੍ਰਿਤਸਰ ਨੂੰ 3-2 ਨਾਲ ਅਤੇ ਤਰਨਤਾਰਨ ਨੇ ਲੁਧਿਆਣਾ ਨੂੰ 3-0 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਮੋਗਾ ਦੀ ਟੀਮ ਨੇ ਤਰਨਤਾਰਨ ਨੂੰ 2-0 ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸ ਮੌਕੇ ਹਾਕੀ ਕੋਚ ਰਾਜਵੰਤ ਸਿੰਘ ਮਾਨ ਤੇ ਅਵਤਾਰ ਸਿੰਘ, ਸੁਖਮੰਦਰ ਸਿੰਘ ਸੁਪਰ ਵਾਈਜ਼ਰ, ਮਨਦੀਪ ਕੌਰ, ਵਿਸ਼ਨੀਤ ਕੌਰ, ਮਨਜਿੰਦਰ ਕੌਰ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਵੀਰ ਦਵਿੰਦਰ ਕੌਰ, ਰਜਿੰਦਰ ਸਿੰਘ, ਨਰਿੰਦਰ ਸਿੰਘ, ਨਵਜੋਤ ਕੌਰ, ਹਰਪ੍ਰੀਤ ਸਿੰਘ ਬਿੰਦਰਾ, ਸੁਖਜਿੰਦਰਪਾਲ ਕੌਰ, ਕਿਰਨਜੀਤ ਕੌਰ, ਹਰਪਿੰਦਰ ਕੌਰ ਆਦਿ ਵੀ ਹਾਜ਼ਰ ਸਨ।