‘ਨੀਟ’ ਤੋਂ ਬਿਨਾਂ ਫਿਜ਼ੀਓਥੈਰੇਪੀ ਕੋਰਸ ’ਚ ਦਾਖ਼ਲੇ ਦਾ ਆਖ਼ਰੀ ਮੌਕਾ 15 ਨਵੰਬਰ ਤੱਕ ਵਿਦਿਆਰਥੀ ਲੈ ਸਕਦੇ ਹਨ ਦਾਖਲਾ
ਬਠਿੰਡਾ, 11 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਫਿਜ਼ੀਓਥੈਰੇਪੀ, ਪੈਰਾਮੈਡੀਕਲ ਅਤੇ ਸਹਿਯੋਗੀ ਸਿਹਤ ਸੰਭਾਲ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਮੌਕਾ ਹੈ। ਡਾ.
ਬਠਿੰਡਾ, 11 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਫਿਜ਼ੀਓਥੈਰੇਪੀ, ਪੈਰਾਮੈਡੀਕਲ ਅਤੇ ਸਹਿਯੋਗੀ ਸਿਹਤ ਸੰਭਾਲ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਮੌਕਾ ਹੈ। ਡਾ. ਨਾਗਪਾਲ ਕਾਲਜ ਆਫ਼ ਫਾਰਮੇਸੀ ਐਂਡ ਫਿਜ਼ੀਓਥੈਰੇਪੀ, ਕੋਟਸ਼ਮੀਰ ਵਿਖੇ ਬਿਨ੍ਹਾਂ ‘ਨੀਟ’ ਪ੍ਰੀਖਿਆ ਦੇ ਫਿਜ਼ੀਓਥੈਰੇਪੀ ਕੋਰਸ ਵਿਚ ਦਾਖ਼ਲੇ ਦੀ ਸਹੂਲਤ ਉਪਲਬਧ ਹੈ। ਇਸ ਲਈ ਪੰਜਾਬ ਦੇ ਮੈਡੀਕਲ ਵਿਸ਼ਿਆਂ ਨਾਲ ਬਾਰ੍ਹਵੀਂ ਪਾਸ ਵਿਦਿਆਰਥੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਡਾ. ਜੀ.ਐਸ. ਨਾਗਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਅਨਏਡਿਡ ਕਾਲਜ ਫਿਜ਼ੀਓਥੈਰੇਪੀ, ਪੈਰਾਮੈਡੀਕਲ ਅਤੇ ਅਲਾਇਡ ਹੈਲਥ ਕੇਅਰ ਨਾਲ ਸਬੰਧਿਤ ਐਸੋਸੀਏਸ਼ਨ ਦੇ ਫ਼ੈਸਲੇ ਅਨੁਸਾਰ ਅਗਲੇ ਸਾਲ ਤੋਂ ਫਿਜ਼ੀਓਥੈਰੇਪੀ ਕੋਰਸਾਂ ਵਿਚ ਦਾਖ਼ਲੇ ਲਈ ‘ਨੀਟ’ ਪ੍ਰੀਖਿਆ ਲਾਜ਼ਮੀ ਕੀਤੀ ਜਾ ਰਹੀ ਹੈ। ਇਸ ਲਈ ਮੌਜੂਦਾ ਸੈਸ਼ਨ ਦੌਰਾਨ ਬਿਨਾਂ ‘ਨੀਟ’ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ 15 ਨਵੰਬਰ ਤੱਕ ਦਾ ਸਮਾਂ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਡਾ. ਨਾਗਪਾਲ ਕਾਲਜ ਆਫ਼ ਫਾਰਮੇਸੀ ਐਂਡ ਫਿਜੀਓਥੈਰੇਪੀ ਪਿਛਲੇ ਕਰੀਬ 10 ਸਾਲਾਂ ਤੋਂ ਮਾਲਵਾ ਖੇਤਰ ਵਿਚ ਸਿੱਖਿਆ ਦੇ ਖੇਤਰ ਵਿਚ ਆਪਣੀ ਪਹਿਚਾਣ ਬਣਾ ਚੁੱਕਾ ਹੈ। ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਖ਼ਰੀ ਮਿਤੀ ਤੋਂ ਪਹਿਲਾਂ ਦਾਖਲਾ ਪ੍ਰਕਿਰਿਆ ਪੂਰੀ ਕਰਕੇ ਫਿਜ਼ੀਓਥੈਰੇਪੀ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦੇ ਮੌਕੇ ਦਾ ਲਾਭ ਉਠਾਉਣ।