ਮਾਨਸਾ, 11 ਨਵੰਬਰ (ਸ.ਰਿ.)- ਸਥਾਨਕ ਸਿਵਲ ਹਸਪਤਾਲ ’ਚ ਪੁਲਿਸ ਦੁਆਰਾ ਲਿਆਂਦੇ ਗਏ ਵਿਅਕਤੀ ਵਲੋਂ ਹਸਪਤਾਲ ’ਚ ਭੰਨਤੋੜ ਅਤੇ ਡਾਕਟਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਬੀਤੀ ਰਾਤ ਪੀ.ਸੀ.ਆਰ. ਦੇ ਮੁਲਾਜ਼ਮ ਭੀਮ ਸਿੰਘ ਨੂੰ ਹਸਪਤਾਲ ’ਚ ਸ਼ਰਾਬੀ ਹਾਲਤ ’ਚ ਲੈ ਕੇ ਆਏ ਸੀ, ਜਿਸ ਨੇ ਐਮਰਜੈਂਸੀ ਗੇਟ ਦੀ ਭੰਨਤੋੜ ਕੀਤੀ ਅਤੇ ਆਕਸੀਜਨ ਸਿਲੰਡਰ, ਸਟਰਕਚਰ, ਡਸਟਬੀਨ ਆਦਿ ਦੀ ਤੋੜ ਫੋੜ ਕਰਨ ਉਪਰੰਤ ਡਾਕਟਰ ਨਾਲ ਬਦਤਮੀਜ਼ੀ ਕੀਤੀ। ਇਸ ਦੀ ਜਾਣਕਾਰੀ ਤੁਰੰਤ ਐਸ.ਐਸ.ਪੀ. ਮਾਨਸਾ ਨੂੰ ਦਿੱਤੀ ਗਈ। ਉਨ੍ਹਾਂ ਤੁਰੰਤ ਕਾਰਵਾਈ ਕਰਨ ਲਈ ਪੁਲਿਸ ਪਾਰਟੀ ਨੂੰ ਭੇਜਿਆ। ਡੀ.ਐਸ.ਪੀ. ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹੁੱਲੜਬਾਜ਼ੀ ਤੇ ਭੰਨਤੋੜ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।