13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਜਬਾਹੇ ’ਚ ਪਾੜ ਪੈਣ ਨਾਲ ਕਰੀਬ 300 ਏਕੜ ’ਚ ਭਰਿਆ ਪਾਣੀ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖਦਸ਼ਾ

ਤਲਵੰਡੀ ਸਾਬੋ, 12 ਅਕਤੂਬਰ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਦੇ ਪਿੰਡ ਫਤਹਿਗੜ੍ਹ ਨੌਂ ਆਬਾਦ ਕੋਲ ਦੀ ਲੰਘਦੇ ਰਜਬਾਹੇ ‘ਚ ਲੰਘੀ ਰਾਤ ਪਿੰਡ ਜਗਾ ਰਾਮ ਤੀਰਥ ਦੀ ਹਦੂਦ ਅੰਦਰ ਪਾੜ ਪੈ ਜਾਣ ਕਾਰਣ ਕਰੀਬ 300 ਏਕੜ ‘ਚ ਪਾਣੀ ਭਰ ਜਾਣ ਕਾਰਨ ਉਕਤ ਰਕਬੇ ‘ਚ ਖੜ੍ਹੀ ਝੋਨੇ ਦੀ ਫ਼ਸਲ ਦੇ ਖ਼ਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ। ਪੀੜਤ ਕਿਸਾਨਾਂ ਨੇ ਜਿੱਥੇ ਨਹਿਰੀ ਮਹਿਕਮੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ, ਉੱਥੇ ਉਨ੍ਹਾਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਵੀ ਕੀਤੀ।

Ad Position 21
No active advertisement
ਅਜੀਤ ਡੈਸਕ 13-10-2026
ਤਲਵੰਡੀ ਸਾਬੋ, 12 ਅਕਤੂਬਰ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਦੇ ਪਿੰਡ ਫਤਹਿਗੜ੍ਹ ਨੌਂ ਆਬਾਦ ਕੋਲ ਦੀ ਲੰਘਦੇ ਰਜਬਾਹੇ ‘ਚ ਲੰਘੀ ਰਾਤ ਪਿੰਡ ਜਗਾ ਰਾਮ ਤੀਰਥ ਦੀ ਹਦੂਦ ਅੰਦਰ ਪਾੜ ਪੈ ਜਾਣ ਕਾਰਣ ਕਰੀਬ 300 ਏਕੜ ‘ਚ ਪਾਣੀ ਭਰ ਜਾਣ ਕਾਰਨ ਉਕਤ ਰਕਬੇ ‘ਚ ਖੜ੍ਹੀ ਝੋਨੇ ਦੀ ਫ਼ਸਲ ਦੇ ਖ਼ਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ। ਪੀੜਤ ਕਿਸਾਨਾਂ ਨੇ ਜਿੱਥੇ ਨਹਿਰੀ ਮਹਿਕਮੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ, ਉੱਥੇ ਉਨ੍ਹਾਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਵੀ ਕੀਤੀ। ਮੌਕੇ ‘ਤੇ ਪਹੁੰਚੇ ਪੱਤਰਕਾਰਾਂ ਨੂੰ ਕਿਸਾਨਾਂ ਬੂਟਾ ਸਿੰਘ, ਕੁਲਵੰਤ ਸਿੰਘ, ਬਾਦਲ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਲੰਘੀ ਕਰੀਬ ਅੱਧੀ ਰਾਤ ਨੂੰ ਰਜਬਾਹੇ ’ਚ ਪਾੜ ਪੈ ਗਿਆ ਅਤੇ ਪਿਛਲੇ ਦਿਨ ਪਏ ਮੀਂਹ ਕਾਰਣ ਲਬਾਲਬ ਭਰੇ ਚੱਲੇ ਆ ਰਹੇ ਰਜਬਾਹੇ ਦੇ ਟੁੱਟਦਿਆਂ ਹੀ ਪਾਣੀ ਤੇਜ਼ੀ ਨਾਲ ਖੇਤਾਂ ’ਚ ਭਰਨਾ ਸ਼ੁਰੂ ਹੋ ਗਿਆ। ਉਨ੍ਹਾਂ ਮੁਤਾਬਿਕ ਪਤਾ ਲੱਗਦਿਆਂ ਹੀ ਕੁਝ ਕਿਸਾਨ ਰਾਤ ਨੂੰ ਮੌਕੇ ’ਤੇ ਪਹੁੰਚੇ ਤੇ ਕੁਝ ਬੰਦੋਬਸਤ ਕੀਤੇ ਵੀ ਗਏ ਪਰ ਪਾੜ ਪੂਰਨ ਲਈ ਬਕਾਇਦਾ ਕਾਰਜ ਸਵੇਰੇ ਆਰੰਭੇ ਗਏ ਅਤੇ ਉਦੋਂ ਤੱਕ ਪਾਣੀ ਵੱਡੀ ਪੱਧਰ ਤੇ ਖੇਤਾਂ ‘ਚ ਦਾਖਿਲ ਹੋ ਕੇ ਨੁਕਸਾਨ ਕਰ ਗਿਆ ਸੀ। ਕਿਸਾਨਾਂ ਨੇ ਨਹਿਰੀ ਮਹਿਕਮੇ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਬੀਤੇ ਦਿਨ ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਵੀ ਮਹਿਕਮੇ ਦੇ ਬੇਲਦਾਰਾਂ ਨੇ ਰਜਬਾਹੇ ਵੱਲ ਧਿਆਨ ਨਹੀਂ ਦਿੱਤਾ, ਜੇਕਰ ਦਿੱਤਾ ਹੁੰਦਾ ਤਾਂ ਨੁਕਸਾਨ ਤੋਂ ਬਚਾਅ ਰਹਿ ਸਕਦਾ ਸੀ। ਕੁਝ ਕਿਸਾਨਾਂ ਮੁਤਾਬਿਕ ਸਵੇਰੇ ਤੜਕਸਾਰ ਮਹਿਕਮੇ ਨੂੰ ਸੂਚਿਤ ਕਰਨ ਦੇ ਬਾਵਜੂਦ ਮੁਲਾਜ਼ਮ ਬੜੀ ਦੇਰ ਨਾਲ ਪਾੜ ਵਾਲੀ ਜਗਾ ਪਹੁੰਚੇ ਤੇ ਅਜੇ ਤੱਕ ਪਿੱਛੋਂ ਪਾਣੀ ਬੰਦ ਨਹੀਂ ਹੋਇਆ। ਪੀੜਤ ਕਿਸਾਨਾਂ ਨੇ ਕਿਹਾ ਕਿ ਪਾਣੀ ਨਾਲ ਕਰੀਬ 300 ਤੋਂ ਵੀ ਵਧੇਰੇ ਏਕੜ ‘ਚ ਖੜ੍ਹੀ ਝੋਨੇ ਦੀ ਫ਼ਸਲ ਦੇ ਪੂਰੀ ਤਰ੍ਹਾਂ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ। ਇਸ ਲਈ ਸਰਕਾਰ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਕਰਕੇ ਪੀੜਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ। ਮੌਕੇ ‘ਤੇ ਪੁੱਜੇ ਨਹਿਰੀ ਮਹਿਕਮੇ ਦੇ ਜੇ.ਈ ਵਿਕਰਮ ਸਿੰਘ ਅਨੁਸਾਰ ਬਾਰਿਸ਼ ਕਾਰਣ ਰਜਬਾਹੇ ‘ਚ ਪਾਣੀ ਜ਼ਿਆਦਾ ਸੀ ਤੇ ਕਿਸੇ ਚੂਹੇ ਦੀ ਖੁੱਡ ਵਾਲੀ ਥਾਂ ਤੋਂ ਪਾਣੀ ਲੀਕ ਹੋ ਗਿਆ, ਜੋ ਵਧ ਕੇ ਪਾੜ ਬਣ ਗਿਆ। ਕਿਸਾਨਾਂ ਦੇ ਦੋਸ਼ਾਂ ’ਤੇ ਉਨ੍ਹਾਂ ਦਾਅਵਾ ਕੀਤਾ ਕਿ ਬੇਲਦਾਰ ਬਕਾਇਦਾ ਰੋਜ਼ ਚੱਕਰ ਲਗਾਉਂਦੇ ਹਨ ਤੇ ਅਸੀਂ ਰਜਬਾਹੇ ‘ਤੇ ਪਹੁੰਚ ਕੇ ਪਾੜ ਪੂਰਨ ਦੇ ਸੰਭਵ ਯਤਨ ਆਰੰਭ ਦਿੱਤੇ ਹਨ । ਪਾਣੀ ਨਾ ਬੰਦ ਹੋ ਸਕਣ ਤੇ ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਨਹਿਰਾਂ ਰਜਬਾਹਿਆਂ ‘ਚ ਪਾਣੀ ਜ਼ਿਆਦਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਮਾਈ ਭਾਗੋ ਦੀ ਫ਼ੌਜ’ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਵਾਏਗੀ- ਹਰਸਿਮਰਤ ਕੌਰ ਅਗਲੀ ਖ਼ਬਰ ਪਿੰਡ ਗੁਰਥੜੀ ’ਚ ਇਕ ਮਹੀਨੇ ਅੰਦਰ ਚੋਰੀ ਦੀ ਤੀਜੀ ਘਟਨਾ ਵਾਪਰੀ
Ad Position 24