06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਖ਼ਰੀਦ ਕੇਂਦਰ ਦਾ ਫੜ੍ਹ ਪੱਕਾ ਕਰਨ ਸੰਬੰਧੀ ਦੇਰ ਰਾਤ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਚੇਅਰਮੈਨ ਬੱਲੀ

ਬੱਲੂਆਣਾ, 6 ਅਕਤੂਬਰ (ਗੁਰਨੈਬ ਸਾਜਨ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1 ਅਕਤੂਬਰ ਤੋਂ ਝੋਨੇ ਦੇ ਸਰਕਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਝੋਨੇ ਦੀ ਫ਼ਸਲ ਨੂੰ ਖ਼ਰੀਦਣ ਲਈ ਪ੍ਰਸ਼ਾਸਨ ਵਲੋਂ 201 ਖ਼ਰੀਦ ਕੇਂਦਰ ਬਣਾਏ ਗਏ ਹਨ, ਪਰ ਮਾਰਕੀਟ ਕਮੇਟੀ ਬਠਿੰਡਾ ਦੇ ਅਧੀਨ ਪੈਂਦੇ ਖ਼ਰੀਦ ਕੇਂਦਰ ਬੁਰਜ ਮਹਿਮਾ ਦਾ ਫੜ੍ਹ ਪੱਕਾ ਨਾ ਹੋਣ ਕਾਰਨ ਐਤਕੀਂ ਵੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਰੇਤੇ ਵਿਚ ਹੀ ਰੁਲ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 07-10-2026
ਬੱਲੂਆਣਾ, 6 ਅਕਤੂਬਰ (ਗੁਰਨੈਬ ਸਾਜਨ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1 ਅਕਤੂਬਰ ਤੋਂ ਝੋਨੇ ਦੇ ਸਰਕਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਝੋਨੇ ਦੀ ਫ਼ਸਲ ਨੂੰ ਖ਼ਰੀਦਣ ਲਈ ਪ੍ਰਸ਼ਾਸਨ ਵਲੋਂ 201 ਖ਼ਰੀਦ ਕੇਂਦਰ ਬਣਾਏ ਗਏ ਹਨ, ਪਰ ਮਾਰਕੀਟ ਕਮੇਟੀ ਬਠਿੰਡਾ ਦੇ ਅਧੀਨ ਪੈਂਦੇ ਖ਼ਰੀਦ ਕੇਂਦਰ ਬੁਰਜ ਮਹਿਮਾ ਦਾ ਫੜ੍ਹ ਪੱਕਾ ਨਾ ਹੋਣ ਕਾਰਨ ਐਤਕੀਂ ਵੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਰੇਤੇ ਵਿਚ ਹੀ ਰੁਲ ਸਕਦੀ ਹੈ। ਮੰਡੀਕਰਨ ਬੋਰਡ ਦੀ ਗਾਈਡ ਲਾਈਨ ਅਨੁਸਾਰ ਨਵੇਂ ਖ਼ਰੀਦ ਕੇਂਦਰ ਵਿਚ 4 ਫ਼ਸਲਾਂ ਵੇਚਣ ਤੋਂ ਬਾਅਦ ਖ਼ਰੀਦ ਕੇਂਦਰ ਦਾ ਫੜ੍ਹ ਪੱਕਾ ਹੋਣਾ ਹੁੰਦਾ ਹੈ, ਜਦੋਂ ਕਿ ਬੁਰਜ ਮਹਿਮਾ ਦੇ ਖ਼ਰੀਦ ਕੇਂਦਰ ਵਿਚ 9 ਫ਼ਸਲਾਂ ਵਿਕ ਚੁੱਕੀਆਂ ਹਨ, ਮੰਡੀ ਦਾ ਫੜ੍ਹ ਸਾਲ 2023 ’ਚ ਪੱਕਾ ਹੋਣਾ ਸੀ, ਪਰ ਅਜੇ ਤੱਕ ਵੀ ਮੰਡੀ ਦਾ ਫੜ੍ਹ ਪੱਕਾ ਨਹੀਂ ਹੋ ਰਿਹਾ। ਖ਼ਰੀਦ ਕੇਂਦਰ ਨੂੰ ਪਿੰਡ ਵਾਲੇ ਪਾਸਿਓਂ ਜਾਂਦੇ ਕੱਚੇ ਰਸਤੇ ਵਿਚ ਵੀ ਥਾਂ-ਥਾਂ ਵੱਡੇ ਟੋਏ ਪੈਣ ਕਰਕੇ ਉੱਥੋਂ ਕਿਸਾਨਾਂ ਨੂੰ ਆਪਣੀ ਫ਼ਸਲ ਲੈ ਕੇ ਹਰ ਸਾਲ ਲੰਘਣਾ ਬਹੁਤ ਹੀ ਔਖਾ ਲੱਗਦਾ ਹੈ , ਐਤਕੀਂ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਕਿਸਾਨਾਂ ਨੂੰ ਜਿੱਥੇ ਆਪਣੀ ਫ਼ਸਲ ਫੜ੍ਹ ਪੱਕਾ ਨਾ ਹੋਣ ਕਾਰਨ ਕੱਚੇ ਖ਼ਰੀਦ ਕੇਂਦਰ ਵਿਚ ਸੁੱਟਣੀ ਪਵੇਗੀ। ਉੱਥੇ ਕੱਚੇ ਰਸਤਿਓਂ ਮੰਡੀ ਤੱਕ ਪਹੁੰਚਣਾ ਵੀ ਮੁਸ਼ਕਿਲ ਹੋਵੇਗਾ। ਭਾਵੇਂ ਕਿ ਪਿੰਡ ਬੁਰਜ ਮਹਿਮਾ ਦੀ ਸਰਪੰਚ ਸੁਖਪਾਲ ਕੌਰ ਦੇ ਪਤੀ ਚਰਨਜੀਤ ਸਿੰਘ ਭੋਲਾ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਹਨ ਦਾ ਕਹਿਣਾ ਹੈ ਕਿ ਖ਼ਰੀਦ ਕੇਂਦਰ ਦਾ ਫੜ੍ਹ ਪੱਕਾ ਕਰਨ ਲਈ ਟੈਂਡਰ ਹੋ ਚੁੱਕਾ ਹੈ, ਹਫ਼ਤੇ ਵਿਚ ਹੀ ਮੰਡੀ ਦਾ ਫੜੂ ਪੱਕਾ ਹੋ ਜਾਵੇਗਾ ਤੇ ਐਤਕੀਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਕੱਚੇ ਥਾਂ ਨਹੀਂ ਲਾਹੁਣੀ ਪਵੇਗੀ। ਦੇਰ ਰਾਤ ਬੁਰਜ ਮਹਿਮਾ ਦੇ ਖ਼ਰੀਦ ਕੇਂਦਰ ਵਿਚ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਟੈਂਡਰ ਖੁੱਲ੍ਹਣ ਸਾਰ ਖ਼ਰੀਦ ਕੇਂਦਰ ਦਾ ਫੜ੍ਹ ਪੱਕਾ ਕਰਨ ਲਈ ਕੰਮ ਚੱਲ ਪਵੇਗਾ । ਇਸ ਸਬੰਧੀ ਮਲਕੀਤ ਸਿੰਘ ਬਰਾੜ ਸਾਬਕਾ ਸਰਪੰਚ, ਨਵਦੀਪ ਸਿੰਘ ਫ਼ੌਜੀ, ਸੰਦੀਪ ਸਿੰਘ ਯੂਥ ਬਲਾਕ ਪ੍ਰਧਾਨ, ਦੇਸਰਾਜ ਪੰਚ, ਗੁਰਦੀਪ ਸਿੰਘ ਤੀਰਥ ਯਾਤਰਾ ਯੋਜਨਾ, ਸੁਖਮੰਦਰ ਸਿੰਘ ਪੰਚ, ਗੋਰਾ ਸਿੰਘ ਕਿਸਾਨ ਆਗੂ ਨੇ ਚੇਅਰਮੈਨ ਬਲਜੀਤ ਸਿੰਘ ਬੱਲੀ ਨੂੰ ਭਰੋਸਾ ਦਿੱਤਾ ਕਿ ਜੇਕਰ ਮੰਡੀ ਦਾ ਫੜ੍ਹ ਪੱਕਾ ਕਰਨ ਦਾ ਕੰਮ ਚੱਲਦਾ ਹੈ ਤਾਂ ਉਹ ਪੂਰਨ ਤੌਰ ‘ਤੇ ਸਹਿਯੋਗ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਧਨੇਰ ਵਲੋਂ ਸ਼ਹੀਦ ਕਿਸਾਨ ਪਿਰਥੀਪਾਲ ਚੱਕ ਅਲੀਸ਼ੇਰ ਦੀ ਬਰਸੀ ਸੰਬੰਧੀ ਇਕੱਤਰਤਾ ਅਗਲੀ ਖ਼ਬਰ ਘੱਟ ਜਗ੍ਹਾ ਅਤੇ ਘੱਟ ਖਰਚ ਕਰਕੇ ਖੁੰਬ ਉਤਪਾਦਨ ਤੋਂ ਕਮਾਇਆ ਜਾ ਸਕਦਾ ਵਧੇਰੇ ਮੁਨਾਫਾ-ਖੇਤੀ ਮਾਹਿਰ
Ad Position 24