09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੰਗਤ ਮੰਡੀ ’ਚ ‘ਚਿੱਟਾ’ ਫ਼ੋਨ ਕਰਨ ’ਤੇ ਦੋ ਮਿੰਟਾਂ ਵਿਚ ਹਾਜ਼ਰ...!!

ਸੰਗਤ ਮੰਡੀ, 7 ਸਤੰਬਰ (ਅੰਮ੍ਰਿਤ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਵਲੋਂ ਸੰਗਤ ਮੰਡੀ ’ਚ ਨਸ਼ਾ ਸਪਲਾਈ ਦਾ ਦਿਖਾਇਆ ਲਾਈਵ ਡੈਮੋ ਬਠਿੰਡਾ ਜ਼ਿਲ੍ਹੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸਿੱਧੂ ਵਲੋਂ ਕੀਤੇ ਸਟਿੰਗ ਆਪ੍ਰੇਸ਼ਨ ਦੌਰਾਨ ਦੋਸ਼ ਲਗਾਇਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਅਤੇ ਸੰਗਤ ਮੰਡੀ ਵਿਖੇ ਫ਼ੋਨ ਕਰਨ ’ਤੇ ਮਹਿਜ਼ ਦੋ ਮਿੰਟਾਂ ਵਿਚ ‘ਚਿੱਟਾ’ ਮੁਹੱਈਆ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਥਾਣਾ ਸੰਗਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਪਤੀ-ਪਤਨੀ। 08-09-2026
ਸੰਗਤ ਮੰਡੀ, 7 ਸਤੰਬਰ (ਅੰਮ੍ਰਿਤ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਵਲੋਂ ਸੰਗਤ ਮੰਡੀ ’ਚ ਨਸ਼ਾ ਸਪਲਾਈ ਦਾ ਦਿਖਾਇਆ ਲਾਈਵ ਡੈਮੋ ਬਠਿੰਡਾ ਜ਼ਿਲ੍ਹੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸਿੱਧੂ ਵਲੋਂ ਕੀਤੇ ਸਟਿੰਗ ਆਪ੍ਰੇਸ਼ਨ ਦੌਰਾਨ ਦੋਸ਼ ਲਗਾਇਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਅਤੇ ਸੰਗਤ ਮੰਡੀ ਵਿਖੇ ਫ਼ੋਨ ਕਰਨ ’ਤੇ ਮਹਿਜ਼ ਦੋ ਮਿੰਟਾਂ ਵਿਚ ‘ਚਿੱਟਾ’ ਮੁਹੱਈਆ ਕੀਤਾ ਜਾ ਰਿਹਾ ਹੈ। ਕਰੀਬ 3 ਮਿੰਟ 12 ਸਕਿੰਟ ਦੀ ਵੀਡੀਓ ’ਚ ਇੱਕ ਵਿਅਕਤੀ ਕਥਿਤ ਤੌਰ ’ਤੇ ਨਸ਼ਾ ਖ਼ਰੀਦਣ ਲਈ ਫ਼ੋਨ ਰਾਹੀਂ ਸੰਪਰਕ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਉਹ ਮੋਟਰਸਾਈਕਲ ਰਾਹੀਂ ਦੱਸੀ ਥਾਂ ’ਤੇ ਪਹੁੰਚਦਾ ਹੈ ਅਤੇ ਵੀਡੀਓ ਵਿਚ 500 ਅਤੇ 100 ਦੇ ਨੋਟ ਕੁੱਲ 600 ਰੁਪਏ ਦੇਣ ਤੋਂ ਬਾਅਦ ਉੱਥੇ ਕਿਸੇ ਔਰਤ ਵਲੋਂ ‘ਚਿੱਟੇ ਦੀ ਪੁੜੀ’ ਫੜਾਏ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਵੀਡੀਓ ਰਾਹੀਂ ਪੰਜਾਬ ’ਚ ਖੁੱਲ੍ਹੇਆਮ ‘ਚਿੱਟਾ’ ਵਿਕਣ ਦੇ ਸਬੂਤ ਦਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਪੁੱਛਿਆ ਕਿ ਜੇਕਰ ਪਿੰਡਾਂ ਵਿਚ ਨਸ਼ਾ ਤਸਕਰਾਂ ਦੇ ਘਰ ਢਾਹੇ ਜਾਣ ਮਗਰੋਂ ਵੀ ਚਿੱਟਾ ‘ਸ਼ਰੇਆਮ’ ਵਿਕ ਰਿਹਾ ਹੈ, ਤਾਂ ਸਰਕਾਰ ਦੇ ‘ਨਸ਼ਿਆਂ ਵਿਰੁੱਧ ਯੁੱਧ’ ਨੂੰ ‘ਫ਼ੇਲ੍ਹ’ ਕਿਉਂ ਨਹੀਂ ਕਿਹਾ ਜਾਂਦਾ। ਉਨ੍ਹਾਂ ਵਾਇਰਲ ਵੀਡੀਓ ’ਚ ‘ਚਿੱਟੇ ਦੇ ਅੱਡੇ’ ਵਜੋਂ ਬਦਨਾਮ ‘ ਪੀਰਾਂ’ ਦਾ ਉਹ ਸੁੰਨਸਾਨ ਘਰ ਵੀ ਦਿਖਾਇਆ, ਜਿੱਥੇ ਚਿੱਟੇ ਦਾ ਨਸ਼ਾ ਕਰਕੇ ਵੱਡੀ ਗਿਣਤੀ ਨੌਜਵਾਨ ਮੌਤ ਦੇ ਕਲਾਵੇ ’ਚ ਜਾ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਭਾਵੇਂ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਿਤ ਇਕ ‘ਆਪ’ ਆਗੂ ਨੂੰ ਨਸ਼ਾ ਮੁਕਤੀ ਮੁਹਿੰਮ ਦੀ ਜ਼ਿਲ੍ਹਾ ਪੱਧਰੀ ਜ਼ਿੰਮੇਵਾਰੀ ਸੌਂਪੀ ਗਈ ਹੈ ਪ੍ਰੰਤੂ ਅਜੇ ਵੀ ਪਿੰਡਾਂ ’ਚ ਨਸ਼ਾ ਖ਼ਤਮ ਹੋਣ ਦੀ ਥਾਂ ਦਿਨੋ ਦਿਨ ਵੱਧ ਰਿਹਾ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਹਰਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਜਿੰਦਰ ਕੌਰ ਨੂੰ 06 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਹਵਾਲਾਤ ’ਚ ਬੰਦ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਕਾਰ ਚੋਰੀ ਦੇ ਮਾਮਲੇ ’ਚ ਅਣਪਛਾਤੇ ਵਿਅਕਤੀ ’ਤੇ ਮੁਕੱਦਮਾ ਦਰਜ ਅਗਲੀ ਖ਼ਬਰ ਪੱਕੇ ਮੋਰਚੇ ’ਚ ਪੁੱਜੇ ਹਰਿਆਣਾ ਦੇ ਕਿਸਾਨ ਆਗੂ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਦਿੱਤਾ ਸੱਦਾ
Ad Position 24