08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੁਲਿਸ ਦੇ ਵੱਡੇ ਸਰਚ ਅਭਿਆਨ ਦੌਰਾਨ 220 ਪੁਲਿਸ ਮੁਲਾਜ਼ਮਾਂ ਦੀਆਂ 20 ਟੀਮਾਂ ਨੇ ਪਿੰਡ ਸੰਗਤ ਕਲਾਂ ਘੇਰਿਆ

ਸੰਗਤ ਮੰਡੀ, 8 ਸਤੰਬਰ (ਅੰਮ੍ਰਿਤ ਸ਼ਰਮਾ/ਸੁਖਤੇਜ ਧਾਲੀਵਾਲ)- ‘ਪੱਟਿਆ ਪਹਾੜ, ’ਤੇ ਨਿਕਲੀ ਚੂਹੀ’ ਵਾਲੀ ਕਹਾਵਤ ਉਸ ਸਮੇਂ ਸੱਚ ਹੁੰਦੀ ਜਾਪੀ ਜਦੋਂ ਇੱਕ ਐਸ. ਪੀ.

Ad Position 21
repet_subhas-goyals [Copy P29]
ਜਾਣਕਾਰੀ ਦਿੰਦੇ ਹੋਏ ਐਸ.ਪੀ. ਜਗਦੀਸ਼ ਕੁਮਾਰ ਬਿਸ਼ਨੋਈ ਅਤੇ ਹੋਰ ਅਧਿਕਾਰੀ। ਤਸਵੀਰ : ਅੰਮ੍ਰਿਤਪਾਲ ਸ਼ਰਮਾ 09-09-2026
ਸੰਗਤ ਮੰਡੀ, 8 ਸਤੰਬਰ (ਅੰਮ੍ਰਿਤ ਸ਼ਰਮਾ/ਸੁਖਤੇਜ ਧਾਲੀਵਾਲ)- ‘ਪੱਟਿਆ ਪਹਾੜ, ’ਤੇ ਨਿਕਲੀ ਚੂਹੀ’ ਵਾਲੀ ਕਹਾਵਤ ਉਸ ਸਮੇਂ ਸੱਚ ਹੁੰਦੀ ਜਾਪੀ ਜਦੋਂ ਇੱਕ ਐਸ.ਪੀ., ਦੋ ਡੀ.ਐਸ.ਪੀ., 6 ਥਾਣਾ ਮੁਖੀਆਂ, 6 ਚੌਕੀ ਇੰਚਾਰਜਾਂ ਸਮੇਤ ਕਰੀਬ 220 ਪੁਲਿਸ ਮੁਲਾਜ਼ਮਾਂ ਨੇ ਕਈ ਘੰਟਿਆਂ ਤੱਕ ਸੰਗਤ ਮੰਡੀ ਅਤੇ ਸੰਗਤ ਕਲਾਂ ਨੂੰ ਘੇਰਾ ਪਾ ਕੇ ਸ਼ੱਕੀ ਘਰਾਂ, ਥਾਵਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ, ਪਰ ਕਾਰਵਾਈ ਦੌਰਾਨ ਸਿਰਫ਼ ਦੋ ਵਿਅਕਤੀਆਂ ਕੋਲੋਂ 105 ਨਸ਼ੀਲੇ ਕੈਪਸੂਲ ਹੀ ਬਰਾਮਦ ਹੋਏ। ਜਦੋਂ ਕਿ ਸਰਚ ਅਭਿਆਨ ਦੇ ਮੁਖੀ ਐਸ.ਪੀ. ਹੈੱਡਕੁਆਰਟਰ ਜਗਦੀਸ਼ ਕੁਮਾਰ ਬਿਸ਼ਨੋਈ ਵੱਲੋਂ 20 ਤੋਂ ਵੱਧ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ’ਤੇ ਹਿਰਾਸਤ ’ਚ ਲਏ ਜਾਣ ਬਾਰੇ ਦੱਸਿਆ ਗਿਆ। ਇਸ ਸਰਚ ਆਪ੍ਰੇਸ਼ਨ ਦੌਰਾਨ ਹਰਵਿੰਦਰ ਸਿੰਘ ਸਰਾਂ ਡੀ.ਐਸ.ਪੀ. ਬਠਿੰਡਾ ਦਿਹਾਤੀ, ਸੰਦੀਪ ਸਿੰਘ ਭਾਟੀ ਡੀ.ਐਸ.ਪੀ. (ਡੀ) ਬਠਿੰਡਾ, ਇੰਸਪੈਕਟਰ ਹਰਬੰਸ ਸਿੰਘ ਥਾਣਾ ਸੰਗਤ, ਇੰਸਪੈਕਟਰ ਸੁਖਵਿੰਦਰ ਸਿੰਘ ਥਾਣਾ ਨੰਦਗੜ੍ਹ, ਇੰਸਪੈਕਟਰ ਮੁਨੀਸ਼ ਕੁਮਾਰ ਥਾਣਾ ਸਦਰ ਬਠਿੰਡਾ, ਸਬ-ਇੰਸਪੈਕਟਰ ਹਰਬੰਸ ਸਿੰਘ ਥਾਣਾ ਕੋਟਫੱਤਾ, ਸਬ-ਇੰਸਪੈਕਟਰ ਨਿਰਮਲਜੀਤ ਸਿੰਘ ਥਾਣਾ ਰਾਮਾ, ਜਗਦੀਪ ਸਿੰਘ ਥਾਣਾ ਨਥਾਣਾ ਤੋਂ ਇਲਾਵਾ ਪੁਲਿਸ ਚੌਕੀ ਪਥਰਾਲਾ, ਭੁੱਚੋ, ਕਿਲੀ ਨਿਹਾਲ ਸਿੰਘ, ਬੱਲੂਆਣਾ, ਕੇਂਦਰੀ ਜੇਲ੍ਹ ਬਠਿੰਡਾ, ਕੋਟਸ਼ਮੀਰ ਇੰਡਸਟ੍ਰੀਅਲ ਏਰੀਆ ਬਠਿੰਡਾ ਦੀਆਂ ਪੁਲਿਸ ਪਾਰਟੀਆਂ ਬੱਸਾਂ ਅਤੇ ਹੋਰ ਵਾਹਨਾਂ ’ਚ ਸਵਾਰ ਹੋ ਕੇ ਆਈਆਂ, ਉਨ੍ਹਾਂ ਪਿੰਡ ਸੰਗਤ ਕਲਾਂ ਅਤੇ ਸੰਗਤ ਮੰਡੀ ਨੂੰ ਘੇਰਾ ਪਾ ਲਿਆ ਅਤੇ ਮੁੱਖ ਮਾਰਗਾਂ ’ਤੇ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸ਼ੱਕੀ ਵਾਹਨਾਂ ਅਤੇ ਘਰਾਂ ਦੀ ਤਲਾਸ਼ੀ ਤੋਂ ਬਾਅਦ ਕੁੱਝ ਸ਼ੱਕੀ ਵਿਅਕਤੀ ਹਿਰਾਸਤ ’ਚ ਲੈ ਕੇ ਥਾਣਾ ਸੰਗਤ ਵਿਖੇ ਲਿਜਾਏ ਗਏ। ਐਸ. ਪੀ. ਜਗਦੀਸ਼ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ, ਜਿਸ ਵਿੱਚ ਸੰਗਤ ਮੰਡੀ ਇਲਾਕੇ ਵਿੱਚ ਨਸ਼ਿਆਂ ਨਾਲ ਸਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਸਾਹਮਣੇ ਆਈ ਸੀ। ਪੁਲਿਸ ਪ੍ਰਸ਼ਾਸਨ ਵਲੋਂ ਉਸ ਦਾ ਨੋਟਿਸ ਲੈਂਦਿਆਂ ਅੱਜ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ 20 ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਕਰੀਬ 220 ਪੁਲਿਸ ਮੁਲਾਜ਼ਮ ਸ਼ਾਮਲ ਰਹੇ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਸ਼ੱਕੀ ਥਾਵਾਂ ਦੀ ਜਾਂਚ ਕਰਨ ਦੇ ਨਾਲ-ਨਾਲ ਕੁੱਝ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਅਤੇ ਨਸ਼ਿਆਂ ਨਾਲ ਜੁੜੇ 8 ਸ਼ੱਕੀ ਵਿਅਕਤੀਆਂ ਨੂੰ ਰੋਕੂ ਕਾਰਵਾਈ ਤਹਿਤ ਮਾਨਯੋਗ ਐਸ.ਡੀ.ਐਮ. ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਜਾ ਪੁੱਤਰ ਦਲੀਪ ਸਿੰਘ ਅਤੇ ਦਵਿੰਦਰ ਸਿੰਘ ਉਰਫ਼ ਕਾਲੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੰਗਤ ਕਲਾਂ ਤੋ ਨਸ਼ੇ ਦੇ 105 ਕੈਪਸੂਲ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਯੂਥ ਪ੍ਰਧਾਨ ਵਲੋਂ ਸਰਕਲ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ ਬਿਜਲੀ ਦੇ ਵੱਡੇ-ਵੱਡੇ ਕੱਟਾਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢੀ- ਜੱਗਾ ਕਲਿਆਣ
Ad Position 24