ਜਲੰਧਰ, 9 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 7 ਸਤੰਬਰ ਲਈ ਨਵਾਂ ਸੰਮਨ ਜਾਰੀ ਕੀਤਾ ਸੀ ਦਰਅਸਲ, ਉਨ੍ਹਾਂ ਨੂੰ ਜਾਂਚ ਏਜੰਸੀ ਦੇ ਜ਼ੋਨਲ ਦਫ਼ਤਰ ਵਿਚ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋ ਸਕੇ ਸਨ। ਉਨ੍ਹਾਂ ਨੇ ਏਜੰਸੀ ਵੱਲੋਂ ਮੰਗੇ ਗਏ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਅਤੇ ਤਿਆਰ ਕਰਨ ਲਈ ਸਮਾਂ ਵਧਾਉਣ ਦੀ ਸਮਾਂ ਮੰਗਿਆ ਸੀ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਰੀਅਲ ਅਸਟੇਟ ਮਾਮਲੇ ਨਾਲ ਇਹ ਜਾਂਚ ਜੁੜੀ ਹੈ। ਇਹ ਮਾਮਲਾ ਜ਼ਮੀਨ ਦੀ ਵਰਤੋਂ ਬਦਲਣ ਵਿਚ ਹੋਏ ਘਪਲਾ ਹੈ।
ਹੁਣ ਅਨੁਰਾਗ ਵਰਮਾ ਨੂੰ ਆਉਣ ਵਾਲੇ ਸੋਮਵਾਰ ਨੂੰ ਈ.ਡੀ. ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਤਲਬ ਕੀਤਾ ਗਿਆ ਹੈ। ਇਹ ਜਾਂਚ ਮੁਹਾਲੀ ਸਥਿਤ ‘ਸਨਟੈਕ ਸਿਟੀ’ ਅਤੇ ‘ਐਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ’ ਕੇਸ ਵਿਚ ਕਥਿਤ ਉਲੰਘਣਾਵਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਅਨੁਰਾਗ ਵਰਮਾ ਇਸ ਸਮੇਂ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਵਜੋਂ ਸੇਵਾਵਾਂ ਨਿਭਾ ਰਹੇ ਹਨ ਪਰ ਜਿਸ ਸਮੇਂ ਇਹ ਘਪਲਾ ਹੋਇਆ ਸੀ, ਉਹ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਅਗਵਾਈ ਕਰ ਰਹੇ ਸਨ। ਜਾਂਚ ਏਜੰਸੀ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਨਿੱਜੀ ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਅਤੇ ਗ਼ੈਰ-ਕਾਨੂੰਨੀ ਲੇਅਆਊਟ ਸੋਧਾਂ ਕਰਨ ਵੇਲੇ ਨਿਯਮਾਂ ਦੀ ਉਲੰਘਣਾ ਕਿਵੇਂ ਹੋਣ ਦਿੱਤੀ ਗਈ।
ਅੱਜ ਅਨੁਰਾਗ ਵਰਮਾ ਈਡੀ ਦਫਤਰ ਪੇਸ਼ ਹੋਏ ਹਨ ਅੰਦਰ ਜਾਂਦੇ ਹੋਏ ਉਹਨਾਂ ਦੇ ਵੱਲੋਂ ਰਜਿਸਟਰ ਤੇ ਸਾਈਨ ਕੀਤੇ ਗਏ ਤੇ ਫਿਰ ਅੰਦਰ ਚਲੇ ਗਏ, ਦੱਸਣਯੋਗ ਹੈ ਕਿ ਈਡੀ ਵਲੋਂ ਜਦੋਂ ਪਹਿਲਾਂ ਸੰਮਣ ਜਾਰੀ ਕੀਤੇ ਗਏ ਸਨ ਤਾਂ ਅਨੁਰਾਗ ਵਰਮਾ ਦੇ ਵੱਲੋਂ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਸਨ ਤੇ ਅੱਜ ਸਵੇਰੇ ਉਹਨਾਂ ਨੂੰ 10 ਵਜੇ ਈਡੀ ਦਫ਼ਤਰ ਬੁਲਾਇਆ ਸੀ ਜੋ ਹੁਣ ਪਹੁੰਚ ਗਏ ਹਨ।