ਅਧਿਆਪਕ ਦਿਵਸ ਮੌਕੇ ਲਾਇਨਜ਼ ਕਲੱਬ ਗੋਨਿਆਣਾ ਮੇਨ ਨੇ ਕੀਤਾ ਅਧਿਆਪਕਾਂ ਦਾ ਸਨਮਾਨ
ਗੋਨਿਆਣਾ, 5 ਸਤੰਬਰ (ਲਛਮਣ ਦਾਸ ਗਰਗ)-ਅਧਿਆਪਕ ਦਿਵਸ ਦੇ ਸਬੰਧ ਵਿਚ ਲਾਇਨਜ਼ ਕਲੱਬ ਗੋਨਿਆਣਾ ਮੇਨ ਵਲੋਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ), ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਸੇਸ਼ ਸਨਮਾਨ ਸਮਾਗਮ ਕਰਵਾਏ ਗਏ। ਇਹ ਸਮਾਗਮ ਲਾਇਨਜ਼ ਕਲੱਬ ਗੋਨਿਆਣਾ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਮੱਕੜ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਏ ਗਏ।
ਅ
ਅਧਿਆਪਕ ਦਿਵਸ ਮੌਕੇ ਕਲੱਬ ਦੇ ਮੈਂਬਰ ਅਧਿਆਪਕਾਂ ਨੂੰ ਸਨਮਾਨ ਕਰਦੇ ਹੋਏ। ਤਸਵੀਰ: ਲਛਮਣ ਦਾਸ ਗਰਗ
06-09-2026
ਗੋਨਿਆਣਾ, 5 ਸਤੰਬਰ (ਲਛਮਣ ਦਾਸ ਗਰਗ)-ਅਧਿਆਪਕ ਦਿਵਸ ਦੇ ਸਬੰਧ ਵਿਚ ਲਾਇਨਜ਼ ਕਲੱਬ ਗੋਨਿਆਣਾ ਮੇਨ ਵਲੋਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ), ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਸੇਸ਼ ਸਨਮਾਨ ਸਮਾਗਮ ਕਰਵਾਏ ਗਏ। ਇਹ ਸਮਾਗਮ ਲਾਇਨਜ਼ ਕਲੱਬ ਗੋਨਿਆਣਾ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਮੱਕੜ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਮੌਕੇ ਉਕਤ ਸਕੂਲਾਂ ਦੇ ਮੁੱਖ ਅਧਿਆਪਕਾਂ ਪ੍ਰਿੰਸੀਪਲਾਂ ਤੇ ਸਮੂਹ ਸਟਾਫ਼ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕਰਦੇ ਹਨ। ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਹਰਦੀਪ ਸਿੰਘ (ਗੋਨੀ ਸਰਾਂ) ਸਕੱਤਰ, ਸੁਖਪਾਲ ਸਿੰਘ ਬੁੱਟਰ ਖ਼ਜ਼ਾਨਚੀ, ਰਜਨੀਸ਼ ਕੁਮਾਰ ਰਾਜੂ ਪ੍ਰੋਜੈਕਟ ਚੇਅਰਮੈਨ, ਪਵਨ ਕੁਮਾਰ, ਨਰੇਸ਼ ਕੁਮਾਰ, ਕੁਸ਼ਲ ਗਰਗ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ। ਇਸ ਸਨਮਾਨ ਸਮਾਰੋਹ ਵਿਚ ਮੁੱਖ ਅਧਿਆਪਕ ਨਰਿੰਦਰ ਭੰਡਾਰੀ, ਸਕੂਲ ਇੰਚਾਰਜ ਲੈਕਚਰਾਰ ਮਨਜੀਤ ਕੌਰ, ਮੁੱਖ ਅਧਿਆਪਕ ਪੂਜਾ ਰਾਣੀ ਤੇ ਸਟਾਫ਼ ਹਾਜ਼ਰ ਸੀ।