ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਖੱਡੇ ’ਚ ਧਸੀ
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਤੇ ਫੈਕਟਰੀ ਰੋਡ ’ਤੇ ਵਾਟਰ ਵਰਕਸ, ਸੀਵਰੇਜ ਆਦਿ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੌਰਾਨ ਖੱਡਿਆਂ ਵਿਚ ਮਿੱਟੀ ਪਾਉਣ ਤੋਂ ਬਾਅਦ ਲੰਘਦੀ ਗੱਠਾਂ ਨਾਲ ਭਰੀ ਟਰਾਲੀ ਉਸ ਖੱਡੇ ਵਿਚ ਧੱਸ ਗਈ। ਜਿਸ ਨਾਲ ਆਵਾਜਾਈ ਵਿਚ ਵੀ ਕਾਫ਼ੀ ਵਿਘਨ ਪਿਆ।
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਤੇ ਫੈਕਟਰੀ ਰੋਡ ’ਤੇ ਵਾਟਰ ਵਰਕਸ, ਸੀਵਰੇਜ ਆਦਿ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੌਰਾਨ ਖੱਡਿਆਂ ਵਿਚ ਮਿੱਟੀ ਪਾਉਣ ਤੋਂ ਬਾਅਦ ਲੰਘਦੀ ਗੱਠਾਂ ਨਾਲ ਭਰੀ ਟਰਾਲੀ ਉਸ ਖੱਡੇ ਵਿਚ ਧੱਸ ਗਈ। ਜਿਸ ਨਾਲ ਆਵਾਜਾਈ ਵਿਚ ਵੀ ਕਾਫ਼ੀ ਵਿਘਨ ਪਿਆ। ਇੱਥੇ ਦੱਸਣਾ ਬਣਦਾ ਕਿ ਇਸ ਸਥਾਨ ’ਤੇ ਹਮੇਸ਼ਾ ਆਵਾਜਾਈ ਬਣੀ ਰਹਿੰਦੀ ਹੈ ਰੇਲਵੇ ਫਾਟਕ ਨਜ਼ਦੀਕ, ਰੇਲਵੇ ਸਟੇਸ਼ਨ, ਬਾਜ਼ਾਰ ਨੇੜੇ ਹੋਣ ਕਾਰਨ ਹਮੇਸ਼ਾ ਸ਼ਹਿਰੀ ਖੇਤਰ ਵਿਚ ਵਹੀਕਲਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਅਤੇ ਪੱਕੇ ਤੌਰ ’ਤੇ ਖੱਡੇ ਭਰੇ ਜਾਣ ਤਾਂ ਜੋ ਕੋਈ ਆਵਾਜਾਈ ਵਿਚ ਵਹੀਕਲ ਖੱਡਿਆਂ ਵਿਚ ਨਾ ਫਸੇ।