06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਮਨਾਇਆ ਅਧਿਆਪਕ ਦਿਵਸ

ਚਾਉਕੇ, 6 ਸਤੰਬਰ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਦੇਸ਼ ਦੇ ਮਹਾਨ ਅਧਿਆਪਕ ਅਤੇ ਵਿਦਵਾਨ ਸ੍ਰੀ ਐਸ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਸੰਸਥਾ ’ਚ ਅਧਿਆਪਕਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਸਮਰਪਿਤ ਅਧਿਆਪਕ ਦਿਵਸ ਬਹੁਤ ਹੀ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ।

Ad Position 21
repet_subhas-goyals [Copy P29]
ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਵਿਖੇ ਅਧਿਆਪਕ ਦਿਵਸ ਮਨਾਉਣ ਮੌਕੇ ਪਿ੍ਰੰਸੀਪਲ ਪ੍ਰਿਅੰਕਾ ਮਹਿਤਾ, ਅਧਿਆਪਕ ਤੇ ਹੋਰ। ਤਸਵੀਰ : ਗੁਰਚਰਨ ਸਿੰਘ ਗਾਬੜੀਆ 07-09-2026
ਚਾਉਕੇ, 6 ਸਤੰਬਰ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਦੇਸ਼ ਦੇ ਮਹਾਨ ਅਧਿਆਪਕ ਅਤੇ ਵਿਦਵਾਨ ਸ੍ਰੀ ਐਸ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਸੰਸਥਾ ’ਚ ਅਧਿਆਪਕਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਸਮਰਪਿਤ ਅਧਿਆਪਕ ਦਿਵਸ ਬਹੁਤ ਹੀ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਅਧਿਆਪਕਾਂ ਦੇ ਸਤਿਕਾਰ ’ਚ ਉਨ੍ਹਾਂ ਕਿਹਾ ਕਿ ਮਾਪਿਆਂ ਤੋਂ ਬਾਅਦ ਬੱਚੇ ਦਾ ਮਾਰਗਦਰਸ਼ਕ ਉਸ ਦਾ ਅਧਿਆਪਕ ਹੀ ਹੁੰਦਾ ਹੈ, ਅਧਿਆਪਕ ਸਿਰਫ਼ ਇਕ ਪੇਸ਼ਾ ਨਹੀਂ ਹੈ, ਸਗੋਂ ਇਹ ਇਕ ਮਿਸ਼ਨ ਹੈ ਜੋ ਲੋਕਾਂ ਦੀ ਜ਼ਿੰਦਗੀ ’ਚ ਡੂੰਘਾ ਪ੍ਰਭਾਵ ਪਾਉਂਦਾ ਹੈ, ਅਧਿਆਪਕ ਦੇਸ਼ ਦੇ ਨਿਰਮਾਤਾ ਹਨ । ਸੰਸਥਾ ’ਚ ਅੱਜ ਅਧਿਆਪਕ ਦਿਵਸ ਮੌਕੇ ਬੱਚਿਆਂ ਦੇ ਭਾਸ਼ਣ, ਡੀਬੇਟ, ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵਲੋਂ ਕਵਿਤਾ ਉਚਾਰਨ, ਗੀਤ ਅਤੇ ਕੋਰਿਓਗਰਾਫੀ ਸਮੇਤ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ ਗਈਆਂ। ਬੱਚਿਆਂ ਨੇ ਆਪਣੇ ਅਧਿਆਪਕਾਂ ਦੇ ਸਤਿਕਾਰ ’ਚ ਘਰ ਤੋਂ ਤਿਆਰ ਕਰਕੇ ਲਿਆਂਦੇ ਗਰੀਟਿੰਗ ਕਾਰਡ ਅਤੇ ਹੋਰ ਤੋਹਫ਼ੇ ਆਪਣੇ ਅਧਿਆਪਕਾਂ ਨੂੰ ਦਿੱਤੇ। ਛੋਟੇ ਬੱਚਿਆਂ ਨੇ ਆਪਣੇ ਅਧਿਆਪਕ ਨਾਲ ਮਿਲ ਕੇ ਖੇਡਾਂ ਵੀ ਖੇਡੀਆਂ । ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਸਨੇਹ ਪ੍ਰਗਟ ਕਰਨ ਲਈ ਲਿਆਂਦੇ ਕੇਕਾਂ ਨੂੰ ਆਪਣੇ ਅਧਿਆਪਕਾਂ ਨਾਲ ਮਿਲ ਕੇ ਕੱਟਿਆ ਗਿਆ। ਪ੍ਰਿੰਸੀਪਲ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੀ ਦੁਨੀਆਂ ’ਚ 5 ਅਕਤੂਬਰ ਅਤੇ ਸਾਡੇ ਦੇਸ਼ ਵਿਚ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਵਿਦਵਾਨ, ਅਧਿਆਪਕ, ਪ੍ਰਸਿੱਧ ਦਾਰਸ਼ਨਿਕ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੀ ਯਾਦ ’ਚ 5 ਸਤੰਬਰ ਨੂੰ ਉਨ੍ਹਾਂ ਦੁਆਰਾ ਸਿੱਖਿਆ ਖੇਤਰ ’ਚ ਕੀਤੇ ਗਏ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਨਾਇਆ ਜਾਂਦਾ ਹੈ, ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਮਿਹ ਨਤੀ ਅਤੇ ਹੋਣਹਾਰ ਸਕੂਲ ਅਧਿਆਪਕਾਂ ਨੂੰ ਵਿੱਦਿਅਕ ਖੇਤਰ ’ਚ ਪਿਛਲੇ ਸਮੇਂ ਤੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਣ, ਸੰਸਥਾ ਦੇ ਮਿਆਰ ਨੂੰ ਹੋਰ ਬੁਲੰਦੀਆਂ ਵਲ ਲਿਜਾਉਣ ’ਚ ਯੋਗਦਾਨ ਪਾਉਣ ਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ ਐਸ.ਆਈ.ਆਰ ਕੈਂਪ ਅਗਲੀ ਖ਼ਬਰ ਬਿਨਾਂ ਡਿੱਪਰਾਂ ਅਤੇ ਰਿਫ਼ਲੈਕਟਰਾਂ ਦੇ ਸੜਕ ਕਿਨਾਰੇ ਖੜ੍ਹੇ ਵਾਹਨ ਹਾਦਸਿਆਂ ਦਾ ਬਣ ਰਹੇ ਕਾਰਨ
Ad Position 24