31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸ੍ਰੀ ਗੋਬਿੰਦ ਮੰਦਰ, ਐੱਨਐੱਫ਼ਐੱਲ ਦੀ ਮਹਿਲਾ ਸੰਕੀਰਤਨ ਮੰਡਲੀ ਵਲੋਂ ਦੁਰਗਾ ਸਪਤਸ਼ਤੀ ਪਾਠ ਤੇ ਲੰਗਰ ਸੇਵਾ

ਬਠਿੰਡਾ, 30 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ੍ਰੀ ਗੋਬਿੰਦ ਮੰਦਰ, ਐੱਨਐੱਫ਼ਐੱਲ, ਬਠਿੰਡਾ ਦੀ ਮਹਿਲਾ ਸੰਕੀਰਤਨ ਮੰਡਲੀ ਵਲੋਂ ਪਿਛਲੇ ਲਗਭਗ 50 ਸਾਲਾਂ ਤੋਂ ਐਨ. ਐਫ.

Ad Position 21
No active advertisement
ਅਜੀਤ ਡੈਸਕ 31-08-2026
ਬਠਿੰਡਾ, 30 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ੍ਰੀ ਗੋਬਿੰਦ ਮੰਦਰ, ਐੱਨਐੱਫ਼ਐੱਲ, ਬਠਿੰਡਾ ਦੀ ਮਹਿਲਾ ਸੰਕੀਰਤਨ ਮੰਡਲੀ ਵਲੋਂ ਪਿਛਲੇ ਲਗਭਗ 50 ਸਾਲਾਂ ਤੋਂ ਐਨ.ਐਫ.ਐਲ. ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੰਦਰਾਂ ਤੋਂ ਇਲਾਵਾ ਭਗਤਾਂ ਦੇ ਘਰਾਂ ਵਿਚ ਸੰਕੀਰਤਨ, ਸੁੰਦਰਕਾਂਡ ਅਤੇ ਦੁਰਗਾ ਸਪਤਸ਼ਤੀ ਦੇ ਪਾਠ ਕਰਵਾਉਣ ਦੀ ਧਾਰਮਿਕ ਪਰੰਪਰਾ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਮਹਿਲਾ ਸੰਕੀਰਤਨ ਮੰਡਲੀ ਵਲੋਂ ਸ੍ਰੀ ਗੋਬਿੰਦ ਮੰਦਰ ਵਿਖੇ ਵਿਸ਼ੇਸ਼ ਤੌਰ ‘ਤੇ ਦੁਰਗਾ ਸਪਤਸ਼ਤੀ ਦੇ ਪਾਠ ਕਰਵਾਏ ਗਏ। ਪਾਠ ਉਪਰੰਤ ਮੰਦਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਐਨਐਫਐਲ ਟਾਊਨਸ਼ਿਪ ਦੇ ਲਗਭਗ 200 ਬੱਚਿਆਂ ਸਮੇਤ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਗਿਆ। ਲੰਗਰ ਸੇਵਾ ਵਿਚ ਐਨ.ਐਫ਼.ਐਲ. ਦੇ ਮੁੱਖ ਮਹਾਂਪ੍ਰਬੰਧਕ ਟੀ. ਕੇ. ਬੱਤਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਸੰਧਿਆ ਬੱਤਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਪੁਸ਼ਪ ਕੁਮਾਰ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਇੰਦੂ ਬਾਲਾ ਵੀ ਹਾਜ਼ਰ ਰਹੇ ਅਤੇ ਲੰਗਰ ਸੇਵਾ ਵਿਚ ਆਪਣਾ ਯੋਗਦਾਨ ਪਾਇਆ।ਇਹ ਸਮੁੱਚਾ ਧਾਰਮਿਕ ਅਤੇ ਸੇਵਾ ਕਾਰਜ ਮਹਿਲਾ ਸੰਕੀਰਤਨ ਮੰਡਲੀ ਦੀਆਂ ਮੁੱਖ ਮੈਂਬਰ ਮੰਜੂ ਸ਼ਰਮਾ, ਕੁਮੁਦ ਕੌਸ਼ਿਕ, ਸ਼ਕੁੰਤਲਾ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਮੰਦਰ ਕਮੇਟੀ ਦੇ ਉਪ ਪ੍ਰਧਾਨ ਕਮਲ ਅਰੋੜਾ ਤੋਂ ਇਲਾਵਾ ਮੁਰਲੀ ਮਨੋਹਰ ਸ਼ਰਮਾ, ਐਨ. ਪੀ. ਸਿੰਘ ਅਤੇ ਮਦਨ ਲਾਲ ਨੇ ਵੀ ਪ੍ਰੋਗਰਾਮ ਦੀ ਵਿਵਸਥਾ ਅਤੇ ਲੰਗਰ ਸੇਵਾ ਵਿਚ ਆਪਣਾ ਭਰਪੂਰ ਸਹਿਯੋਗ ਦਿੱਤਾ। ਮਹਿਲਾ ਸੰਕੀਰਤਨ ਮੰਡਲੀ ਵਲੋਂ ਪਿਛਲੇ ਪੰਜ ਦਹਾਕਿਆਂ ਤੋਂ ਨਿਭਾਈ ਜਾ ਰਹੀ ਇਹ ਧਾਰਮਿਕ ਅਤੇ ਸਮਾਜ ਸੇਵਾ ਦੀ ਪਰੰਪਰਾ ਐਨ.ਐਫ.ਐਲ. ਟਾਊਨਸ਼ਿਪ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਈਚਾਰਕ ਸਾਂਝ, ਧਾਰਮਿਕ ਭਾਵਨਾ ਅਤੇ ਸੇਵਾ ਦੀ ਪ੍ਰੇਰਣਾ ਦਾ ਸੁੰਦਰ ਉਦਾਹਰਨ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ 6 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਘੁੱਦਾ ਵਿਖੇ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਨਾਲ ਹੋਣਗੇ ਰੂਬਰੂ- ਕੋਟਫ... ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
Ad Position 24