ਖੋਦਿਆ ਪਹਾੜ ਨਿਕਲਿਆ ਚੂਹਾ , ਚੋਰ ਘਰ ’ ਚੋਂ ਕੋਟ - ਪੈਂਟ ਹੀ ਲੈ ਕੇ ਫ਼ਰਾਰ
ਰਾਮਾਂ ਮੰਡੀ, 14 ਨਵੰਬਰ (ਤਰਸੇਮ ਸਿੰਗਲਾ)- ਸਦੀਆਂ ਪੁਰਾਣੀ ਕਹਾਵਤ ‘ਖੋਦਿਆ ਪਹਾੜ ਨਿਕਲਿਆ ਚੂਹਾ’ ਉਸ ਸਮੇਂ ਸੱਚ ਸਾਬਤ ਹੋਈ, ਜਦੋਂ ਬੀਤੀ ਰਾਤ ਨੇੜਲੇ ਪਿੰਡ ਫੁਲੋਖਾਰੀ ਵਿਖੇ ਨਾਮਾਲੂਮ ਚੋਰਾਂ ਨੇ ਗੁਰਮੇਲ ਸਿੰਘ ਦੇ ਘਰ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਚੋਰਾਂ ਨੇ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ਵਾਲੇ ਪਾਸੇ ਕੰਧ ਵਿਚ ਪਾੜ ਲਗਾ ਕੇ ਘਰ ਅੰਦਰ ਦਾਖਲ ਹੋਣ ਦਾ ਰਸਤਾ ਬਣਾਇਆ।
ਅਜੀਤ ਡੈਸਕ
15-11-2026