01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

6 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਘੁੱਦਾ ਵਿਖੇ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਨਾਲ ਹੋਣਗੇ ਰੂਬਰੂ- ਕੋਟਫੱਤਾ

ਸੰਗਤ ਮੰਡੀ, 30 ਅਗਸਤ (ਸੁਖਤੇਜ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਦਿਹਾਤੀ ਦੇ ਪਿੰਡ ਘੁੱਦਾ ਵਿਖੇ 6 ਸਤੰਬਰ ਨੂੰ ਆਪਣੀ ਕੈਬਨਿਟ ਸਮੇਤ ਹਲਕੇ ਦੇ ਲੋਕਾਂ ਨਾਲ ਲੋਕ ਮਿਲਣੀ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਉਨ੍ਹਾਂ ਦੀ ਇਸ ਆਮਦ ਨੂੰ ਲੈਕੇ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Ad Position 21
No active advertisement
ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਾਈਲ ਤਸਵੀਰ। 31-08-2026
ਸੰਗਤ ਮੰਡੀ, 30 ਅਗਸਤ (ਸੁਖਤੇਜ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਦਿਹਾਤੀ ਦੇ ਪਿੰਡ ਘੁੱਦਾ ਵਿਖੇ 6 ਸਤੰਬਰ ਨੂੰ ਆਪਣੀ ਕੈਬਨਿਟ ਸਮੇਤ ਹਲਕੇ ਦੇ ਲੋਕਾਂ ਨਾਲ ਲੋਕ ਮਿਲਣੀ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਉਨ੍ਹਾਂ ਦੀ ਇਸ ਆਮਦ ਨੂੰ ਲੈਕੇ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲੋਕ ਮਿਲਣੀ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈਕੇ ਹਲਕਾ ਇੰਚਾਰਜ਼ ਗੋਪਾਲ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ਼ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ 6 ਸਤੰਬਰ ਨੂੰ ਹਲਕੇ ਦੇ ਪਿੰਡ ਘੁੱਦਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈਕੇ ਹਲਕੇ ਦੇ ਪਾਰਟੀ ਵਰਕਰਾਂ ਅਤੇ ਪਿੰਡ ਘੁੱਦਾ ਦੀ ਸਮੂਹ ਪੰਚਾਇਤ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਦੌਰਾਨ ਹਲਕੇ ਦੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਲੋਕਾਂ ਨੂੰ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੱਸਣ ਲਈ ਮੁੱਖ ਮੰਤਰੀ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲਗੇ। ਉਨ੍ਹਾਂ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜਨ ਹਿਤਕਾਰੀ ਲੋਕ ਮਿਲਣੀ ਵਿਚ ਪਹੁੰਚ ਕੇ ਇਸ ਦਾ ਪੂਰਾ ਲਾਭ ਉਠਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਘੁੱਦਾ ਦੇ ਸਰਪੰਚ ਹਰਪਾਲ ਸਿੰਘ ਪਾਲੀ, ਪਿੰਡ ਜੋਧਪੁਰ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਵਿੰਗ, ਬਲਾਕ ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ, ਸਰਪੰਚ ਲਖਪ੍ਰੀਤ ਸਿੰਘ ਲੱਖਾ ਗੁਲਾਬਗੜ੍ਹ, ਹਰਦੀਪ ਸਿੰਘ ਮੌਂਟੀ ਰੋਮਾਣਾ, ਰੇਸ਼ਮ ਸਿੰਘ ਭੁੱਲਰ ਯੂਥ ਬਲਾਕ ਪ੍ਰਧਾਨ, ਹਰਚਰਨ ਸਿੰਘ ਪਿੰਡ ਪ੍ਰਧਾਨ, ਚਰਨਜੀਤ ਸਿੰਘ ਸਰਪੰਚ, ਹਰਤੇਜ ਸਿੰਘ ਭੁੱਲਰ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ, ਇੰਦਰਜੀਤ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਲਈ ਕਾਨੂੰਨ ਬਣਿਆ ‘ਆਸਾਨ ਰਾਹ’, ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚੁਣੌਤੀ- ਸਰੂਪ ਸਿੰਘ ਸਿੱਧੂ ਅਗਲੀ ਖ਼ਬਰ ਸ੍ਰੀ ਗੋਬਿੰਦ ਮੰਦਰ, ਐੱਨਐੱਫ਼ਐੱਲ ਦੀ ਮਹਿਲਾ ਸੰਕੀਰਤਨ ਮੰਡਲੀ ਵਲੋਂ ਦੁਰਗਾ ਸਪਤਸ਼ਤੀ ਪਾਠ ਤੇ ਲੰਗਰ ਸੇਵਾ
Ad Position 24