14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੁਪਰੀਮ ਕੋਰਟ ਵਲੋਂ ਕਾਮੇਡੀਅਨ ਸਮੈ ਰੈਨਾ ਖ਼ਿਲਾਫ਼ ਸਾਰੀਆਂ ਐੱਫ.ਆਈ.ਆਰ. ਰੱਦ

ਨਵੀਂ ਦਿੱਲੀ,14ਅਗਸਤ(ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਕਾਮੇਡੀਅਨ ਸਮੇਂ ਰੈਨਾ ਅਤੇ 4 ਹੋਰ ਕਾਮੇਡੀਅਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਖ਼ਿਲਾਫ਼ ਦਰਜ ਸਾਰੀਆਂ ਐੱਫ.ਆਈ.ਆਰ.ਰੱਦ ਕਰ ਦਿੱਤੀਆਂ ਹਨ ਅਤੇ ਅਪਰਾਧਿਕ ...

Ad Position 21
No active advertisement
ਅਜੀਤ ਡੈਸਕ 14-08-2026

ਨਵੀਂ ਦਿੱਲੀ,14ਅਗਸਤ(ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਕਾਮੇਡੀਅਨ ਸਮੇਂ ਰੈਨਾ ਅਤੇ 4 ਹੋਰ ਕਾਮੇਡੀਅਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਖ਼ਿਲਾਫ਼ ਦਰਜ ਸਾਰੀਆਂ ਐੱਫ.ਆਈ.ਆਰ.ਰੱਦ ਕਰ ਦਿੱਤੀਆਂ ਹਨ ਅਤੇ ਅਪਰਾਧਿਕ ਕਾਰਵਾਈਆਂ ’ਤੇ ਰੋਕ ਲਗਾ ਦਿੱਤੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ । ਇਹ ਪੂਰਾ ਮਾਮਲਾ ਸਮੇਂ ਰੈਨਾ ਦੇ ਮਸ਼ਹੂਰ ਡਿਜੀਟਲ ਸ਼ੋਅ ‘ਇੰਡੀਆਜ਼ ਗੌਟ ਟੇਲੈਂਟ’ ਨਾਲ ਜੁੜਿਆ ਹੋਇਆ ਹੈ। ਇਸ ਸ਼ੋਅ ਦੌਰਾਨ ਦਿਵਿਆਂਗ ਵਿਅਕਤੀਆਂ ਬਾਰੇ ਅਪਮਾਨਜਨਕ ਅਤੇ ਸੰਵੇਦਨਹੀਣ ਟਿੱਪਣੀਆਂ/ਜੋਕਸ ਕੀਤੇ ਗਏ ਸਨ। ਸ਼ੋਅ ਦੌਰਾਨ ਸਮੇਂ ਰੈਨਾ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੋਸ਼ੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਨੇ ਇਸ ਗੱਲ ’ਤੇ ਗ਼ੌਰ ਕੀਤਾ ਕਿ ਸਮੇਂ ਰੈਨਾ ਅਤੇ ਹੋਰਾਂ ਨੇ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਨੇ ਦਿਵਿਆਂਗ ਭਾਈਚਾਰੇ ਲਈ ਜਾਗਰੂਕਤਾ ਪ੍ਰੋਗਰਾਮ ਚਲਾਏ, ਚੈੱਸ ਟੂਰਨਾਮੈਂਟ ਕਰਵਾਏ ਅਤੇ ਉਨ੍ਹਾਂ ਦੀ ਮਦਦ ਲਈ ਫ਼ੰਡ ਇਕੱਠੇ ਕਰਨ ਵਰਗੇ ਸਕਾਰਾਤਮਿਕ ਕਦਮ ਚੁੱਕੇ ਹਨ।ਬੈਂਚ ਨੇ ਕਿਹਾ ਕਿ ਜਦੋਂ ਇਮਾਨਦਾਰੀ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਤਾਂ ਚੰਗੇ ਨਤੀਜੇ ਪ੍ਰਾਪਤ ਹੋਣੇ ਲਾਜ਼ਮੀ ਹਨ। ਹਾਲਾਂਕਿ, ਅਦਾਲਤ ਇਸ ਮਾਮਲੇ ਦੀ ਸੁਣਵਾਈ ਜਾਰੀ ਰੱਖੇਗੀ ਤਾਂ ਜੋ ਅਜਿਹੀ ਸਮਗਰੀ ’ਤੇ ਬਿਹਤਰ ਨਿਗਰਾਨੀ ਦੇ ਤਰੀਕਿਆਂ ਦੇ ਬਾਰੇ ਵਿਚ ਦਿਵਿਆਂਗ ਵਿਅਕਤੀਆਂ ਦੇ ਸੁਝਾਵਾਂ ‘ਤੇ ਵਿਚਾਰ ਕੀਤਾ ਜਾ ਸਕੇ ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ’ਚ ਥਾਣੇ ’ਤੇ ਆਈ.ਈ.ਡੀ. ਧਮਾਕਾ ਮਾਮਲੇ ’ਚ ਤਿੰਨ ਗ੍ਰਿਫ਼ਤਾਰ ਅਗਲੀ ਖ਼ਬਰ ਵਾਦੀ ’ਚ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ- ਉਮਰ ਅਬਦੁੱਲਾ
Ad Position 24