29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਾਹਿਤ ਸਭਾ ਜ਼ੀਰਾ ਦੀ ਹੋਈ ਮਹੀਨੇਵਾਰ ਮੀਟਿੰਗ

ਜ਼ੀਰਾ, 30 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਕੀਤੀ ਗਈ। ਇਸ ਮੌਕੇ ਇਲਾਕੇ ਦੇ ਸਹਿਤਕਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 30-11-2026
ਜ਼ੀਰਾ, 30 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਕੀਤੀ ਗਈ। ਇਸ ਮੌਕੇ ਇਲਾਕੇ ਦੇ ਸਹਿਤਕਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ਦੌਰਾਨ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਹੀਰਾ ਲਾਲ ਮਰਖਾਈ ਨੇ ਕਹਾਣੀ, ਫਾਰਮੈਲਟੀ, ਸਾਹਿਤਕਾਰ ਮੇਜਰ ਸਿੰਘ ਸੰਧੂ ਨੇ ਛੁਰਲੀਆਂ, ਹਰਬੰਸ ਸਿੰਘ ਗੇਂਦੂ ਨੇ ਗੀਤ ਮੈਂ ਤੇਰਾ ਹੀ ਹੋ ਜਾਵਾਂਗਾ ,ਹਰੀ ਦਾਸ ਚੌਹਾਨ ਨੇ ਗੀਤ ,ਵੱਡਿਆਂ ਦੀ ਮੱਠ ਤੇ ਚੱਲੀਏ, ਸਾਹਿਤਕਾਰ ਅਮਰਜੀਤ ਸਨੇਰਵੀ ਨੇ ਗਜ਼ਲ ,ਹਨੇਰਿਆਂ ਦੇ ਦੌਰ ਵਿਚ, ਮਨਦੀਪ ਸਿੰਘ ਨੇ ਗੀਤ ,ਮਾਂ ਵਰਗਾ ਕੋਈ ਸੋਹਣਾ ਨਹੀਂ, ਤਾਰਾ ਸਿੰਘ ਫੌਜੀ ਨੇ ਗੀਤ ਪਸ਼ੂਪੰਛੀ ,ਗੁਰਦੇਵ ਸਿੰਘ ਮਰਖਾਈ ਨੇ ਗੀਤ ,ਦਾਜ ਦੀ ਬਲੀ, ਕਸ਼ਮੀਰ ਸਿੰਘ ਕੀਮੇਵਾਲੀਆ ਨੇ ਗੀਤਕਾਰ ,ਘਰ ਵੱਸਦੇ ਉਜਾੜੇ, ਲੈਕਚਰਾਰ ਨਰਿੰਦਰ ਸਿੰਘ ਨੇ ਵਾਰਤਕ ਲੇਖ ਹਰ ਭਾਸ਼ਾ ਦਾ ਸਤਿਕਾਰ ਕਰੀਏ ,ਪ੍ਰਧਾਨ ਦਲਜੀਤ ਰਾਏ ਕਾਲੀਆ ਨੇ ਗਜ਼ਲ, ਨੇਤਾ ਦਾ ਭਾਸ਼ਣ, ਪ੍ਰਤਾਪ ਸਿੰਘ ਨੇ ਬਾਬਾ ਨਜਮੀ ਦੀ ਕਵਿਤਾ, ਸੁਖਰਾਜ ਜੀਰਾ ਨੇ ਗੀਤ ,ਠੰਡੀ ਹਵਾ ਦੇ ਬੁੱਲੇ ਵਰਗਾ, ਸੁਰਿੰਦਰ ਜੀਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਮੀਟਿੰਗ ਦੌਰਾਨ ਰਚਨਾਵਾਂ ਉੱਪਰ ਭਖਮੀ ਬਹਿਸ ਵੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦਾ ਕਹਿਰ ਪੰਜਾਬ ਦੀ ਜਵਾਨੀ ਲਈ ਗੰਭੀਰ ਚਿੰਤਾ ਦਾ ਵਿਸ਼ਾ, ਪਰਿਵਾਰਾਂ ਦੀ ਟੁੱਟ ਰਹੀ ਆਸ- ਗੁਰਮੀਤ ਸਿੰਘ ਬਰਾੜ ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Ad Position 24