ਨਵੋਦਿਆ ਸਕੂਲ ’ਚ ਜਮਾਤ ਛੇਵੀਂ ਲਈ ਦਾਖ਼ਲਾ ਪ੍ਰੀਖਿਆ ਸੰਬੰਧੀ ਮੀਟਿੰਗ
ਜ਼ੀਰਾ 27 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 28 ਨਵੰਬਰ ਸਨਿਚਰਵਾਰ ਨੂੰ ਲਈ ਜਾ ਰਹੀ ਛੇਵੀਂ ਜਮਾਤ ਦੇ ਦਾਖਲੇ ਦੀ ਪ੍ਰਵੇਸ਼ ਪ੍ਰੀਖਿਆ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਨਵੋਦਿਆ ਸਕੂਲ ਜੀਰਾ ਦੇ ਮੀਟਿੰਗ ਹਾਲ ਵਿਚ ਕੀਤੀ ਗਈ। ਇਸ ਮੌਕੇ ਡੀਈਓ ਸੈਕੰਡਰੀ ਮੈਡਮ ਮਨੀਲਾ ਅਰੋੜਾ ਡਿਪਟੀ ਡੀ.
ਜ਼ੀਰਾ 27 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 28 ਨਵੰਬਰ ਸਨਿਚਰਵਾਰ ਨੂੰ ਲਈ ਜਾ ਰਹੀ ਛੇਵੀਂ ਜਮਾਤ ਦੇ ਦਾਖਲੇ ਦੀ ਪ੍ਰਵੇਸ਼ ਪ੍ਰੀਖਿਆ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਨਵੋਦਿਆ ਸਕੂਲ ਜੀਰਾ ਦੇ ਮੀਟਿੰਗ ਹਾਲ ਵਿਚ ਕੀਤੀ ਗਈ। ਇਸ ਮੌਕੇ ਡੀਈਓ ਸੈਕੰਡਰੀ ਮੈਡਮ ਮਨੀਲਾ ਅਰੋੜਾ ਡਿਪਟੀ ਡੀ.ਈ.ਓ ਡਾ.ਸਤਿੰਦਰ ਸਿੰਘ , ਪ੍ਰਿੰਸੀਪਲ ਸਵਰਨਜੀਤ ਕੌਰ ਨਿੱਜਰ ਨਵੋਦਿਆ ਸਕੂਲ ਅਤੇ ਸੈਂਟਰ ਸੁਪਰਡੈਂਟ ਡੀ.ਈ.ਓ ਦਫਤਰ ਫਿਰੋਜ਼ਪੁਰ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿਚ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ ਸੈਕੰਡਰੀ ਮੈਡਮ ਮਨੀਲਾ ਅਰੋੜਾ ਨੇ ਦੱਸਿਆ ਕਿ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਾਰੀਆਂ ਜਰੂਰੀ ਹਦਾਇਤਾਂ ਸੈਂਟਰ ਸੁਪਰਡੈਂਟ ਸਾਹਿਬਾਨਾਂ ਨੂੰ ਦਿੱਤੀਆ ਗਈਆ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪ੍ਰੀਖਿਆ ਲਈ ਨੌਂ ਸੈਂਟਰ ਬਣਾਏ ਗਏ ਹਨ। ਜਿਸ ਵਿ ਚ 2769 ਬੱਚੇ ਭਾਗ ਲੈਣਗੇ। ਇਹਨਾਂ ਸੈਂਟਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫ਼ਿਰੋਜ਼ਪੁਰ ’ਚ 384 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ , ਫ਼ਿਰੋਜ਼ਪੁਰ ਵਿਚ 384 ਬੱਚੇ, ਐਮ.ਐੱਲ.ਐਮ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਕੈਂਟ ਵਿਚ 301 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਤਲਵੰਡੀ ਭਾਈ ਵਿਚ 240 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਤਲਵੰਡੀ ਭਾਈ ਵਿਚ 188 ਬੱਚੇ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ , ਗੁਰੂਹਰਸਹਾਏ ਵਿਚ 336 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਗੁਰੂਹਰਸਹਾਏ ਵਿਚ 327 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ,ਜ਼ੀਰਾ ਵਿਚ 312 ਬੱਚੇ , ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਜ਼ੀਰਾ ਵਿਚ 297 ਬੱਚੇ ਪ੍ਰੀਖਿਆ ਦੇ ਰਹੇ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਐਡਮਿਟ ਕਾਰਡ ਉੱਪਰ ਲਿਖੇ ਸੈਂਟਰ ਦੇ ਪਤੇ ਉੱਪਰ ਸਵੇਰੇ 10 ਵਜੇ ਪ੍ਰੀਖਿਆ ਕੇਂਦਰ ਪਹੁੰਚਣਗੇ। ਟੈਸਟ ਦਾ ਸਮਾਂ ਸਵੇਰੇ 11: 30 ਤੋਂ 1:30 ਹੈ। ਇਸ ਮੌਕੇ ਲਖਵਿੰਦਰ ਸਿੰਘ, ਲਲਿਤ ਕੁਮਾਰ ਸੁਧੀਰ ਧਵਨ, ਕ੍ਰਿਸ਼ਨ ਚੋਪੜਾ ਸਤਵਿੰਦਰ ਪਾਲ ਸਿੰਘ, ਕਰਮ ਸਿੰਘ ਧਾਲੀਵਾਲ ਸਾਰੇ ਸੁਪਰਡੈਂਟ ਅਤੇ ਲਵਦੀਪ ਸਿੰਘ ਸੁਖਚੈਨ ਸਿੰਘ ਖੇਮਰਾਜ, ਰਾਕੇਸ਼ ਕੁਮਾਰ ਗਰਗ ਆਦਿ ਮੌਜੂਦ ਸਨ।