10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਾਵਰ ਕਾਮ ਵਿਭਾਗ ਨੇ ਨਾਜਾਇਜ਼ ਕਬਜ਼ਾ ਧਾਰਕਾਂ ਨੂੰ ਦਿੱਤੇ ਬਿਜਲੀ ਦੇ ਕੁਨੈਕਸ਼ਨ

ਜ਼ੀਰਾ,10 ਨਵੰਬਰ (ਰਜਨੀਸ਼ ਕਥੂਰੀਆ)-ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਪਾਵਰ ਕਾੱਮ ਦੇ ਦਫਤਰ ਦੇ ਸਾਹਮਣੇ ਨਹਿਰੀ ਵਿਸ਼ਰਾਮ ਘਰ ਦੇ ਅੱਗੇ ਅਤੇ ਸੜਕ ਦੇ ਨਾਲ ਲੱਗਦੀ ਪੀ. ਡਬਲਿਯੂ.

Ad Position 21
No active advertisement
ਅਜੀਤ ਡੈਸਕ 11-11-2026
ਜ਼ੀਰਾ,10 ਨਵੰਬਰ (ਰਜਨੀਸ਼ ਕਥੂਰੀਆ)-ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਪਾਵਰ ਕਾੱਮ ਦੇ ਦਫਤਰ ਦੇ ਸਾਹਮਣੇ ਨਹਿਰੀ ਵਿਸ਼ਰਾਮ ਘਰ ਦੇ ਅੱਗੇ ਅਤੇ ਸੜਕ ਦੇ ਨਾਲ ਲੱਗਦੀ ਪੀ.ਡਬਲਿਯੂ.ਡੀ.ਦੀ ਜਗ੍ਹਾ ’ਤੇ ਪਿਛਲੇ ਲੰਬੇ ਸਮੇਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਕੇ ਮੀਟ ਦੇ ਖੋਖੇ ਬਣਾਏ ਹੋਏ ਹਨ। ਇਹਨਾਂ ਖੋਖਿਆਂ ਦੇ ਕੁਝ ਮਾਲਕਾਂ ਨੇ ਤਾਂ ਇਸ ਜਗ੍ਹਾ ਤੋਂ ਲੰਘਦੀਆਂ ਵਾਟਰ ਵਰਕਸ ਦੀਆਂ ਪਾਈਪਾਂ ਤੋਂ ਕਥਿਤ ਤੌਰ ’ਤੇ ਨਜਾਇਜ਼ ਕਕਨੈਕਸ਼ਨ ਲਗਾ ਕੇ ਟੂਟੀਆਂ ਵੀ ਚਲਾਈਆਂ ਹੋਈਆਂ ਹਨ। ਇੱਥੇ ਹੀ ਬੱਸ ਨਹੀਂ ਬਲਕਿ ਇਹਨਾਂ ਖੋਖਿਆਂ ਦੇ ਸਾਹਮਣੇ ਸਥਿਤ ਪਾਵਰ ਕਾੱਮ ਦੇ ਦਫਤਰ ਵਲੋਂ ਨਜਾਇਜ਼ ਕਬਜ਼ਿਆਂ ਬਾਰੇ ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਵੀ ਖੋਖਿਆਂ ਦੇ ਮਾਲਕਾਂ ਨੂੰ ਕਥਿਤ ਤੌਰ ’ਤੇ ਬਿਜਲੀ ਦੇ ਨਜਾਇਜ਼ ਆਰਜੀ ਕੁਨੈਕਸ਼ਨ ਦਿੱਤੇ ਹੋਏ ਹਨ। ਜਿਸ ਦੇ ਪ੍ਰਤੀ ਮਹਿਕਮਾ ਪੀ.ਡਬਲਿਯੂ.ਡੀ., ਪਾਵਰ ਕਾੱਮ ਅਧਿਕਾਰੀ, ਨਗਰ ਕੌਂਸਲ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਥਿਤ ਤੌਰ ’ਤੇ ਜਾਣ ਬੁੱਝ ਕੇ ਅਣਜਾਣ ਬਣੇ ਬੈਠੇ ਹੋਏ ਹਨ। ਮਹਿਕਮਾ ਪੀ.ਡਬਲਿਯੂ.ਡੀ.ਅਤੇ ਨਗਰ ਕੌਂਸਲ ਜ਼ੀਰਾ ਵਲੋਂ ਇਹਨਾਂ ਨਜਾਇਜ਼ ਕਬਜ਼ਾ ਧਾਰਕਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਹੋਰ ਲੋਕਾਂ ਦੇ ਵੀ ਹੌਸਲੇ ਬੁਲੰਦ ਹੋ ਗਏ ਹਨ ਅਤੇ ਇਕ ਦੂਸਰੇ ਨੂੰ ਵੇਖੋ-ਵੇਖੀ ਲੋਕ ਇਸੇ ਸੜਕ ’ਤੇ ਸਥਿਤ ਮਾਰਕੀਟ ਕਮੇਟੀ ਦਫਤਰ ਦੇ ਸਾਹਮਣੇ ਨਜਾਇਜ਼ ਕਬਜ਼ੇ ਕਰਕੇ ਖਾਣ ਪੀਣ ਦੇ ਸਮਾਨ ਅਤੇ ਨਾਈ ਦੀਆਂ ਦੁਕਾਨਾਂ ਖੋਲ ਕੇ ਆਪਣਾ ਧੰਦਾ ਚਲਾ ਰਹੇ ਹਨ। ਮੀਟ ਦੇ ਖੋਖਿਆਂ ਦੇ ਮਾਲਕਾਂ ਵੱਲੋਂ ਮੁਰਗਿਆਂ ਅਤੇ ਹੋਰ ਜੀਵਾਂ ਦੀਆਂ ਹੱਡੀਆਂ ਅਤੇ ਹੋਰ ਰਹਿੰਦ ਖੂੰਦ ਸੜਕ ’ਤੇ ਸੁੱਟ ਦਿੱਤੀ ਜਾਂਦੀ ਹੈ। ਜਿਸ ਕਰਕੇ ਕੁੱਤੇ ਅਤੇ ਹੋਰ ਪਸ਼ੂ ਇਸ ਵਿਚ ਮੂੰਹ ਮਾਰਦੇ ਅਕਸਰ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਝੋਨੇ ਦਾ ਸੀਜ਼ਨ ਹੋਣ ਕਰਕੇ ਇਹਨਾਂ ਖੋਖਿਆਂ ਦੇ ਨੇੜੇ ਹੀ ਟਰੱਕ ਵੈਲਫੇਅਰ ਸੋਸਾਇਟੀ ਜ਼ੀਰਾ-ਮੋਗਾ ਵਾਇਆ ਝਤਰਾ ਬਾਈਪਾਸ, ਮਾਰਕੀਟ ਕਮੇਟੀ ਦਫਤਰ ਅਤੇ ਅਨਾਜ ਮੰਡੀ ਤੋਂ ਇਲਾਵਾ ਟਰੈਕਟਰ ਏਜੰਸੀਆਂ ਹੋਣ ਕਰਕੇ ਇਸ ਸੜਕ ਤੇ ਵੱਡੀ ਪੱਧਰ ’ਤੇ ਆਵਾਜਾਈ ਰਹਿੰਦੀ ਹੈ। ਜਿਸ ਕਰਕੇ ਸੜਕ ’ਤੇ ਵਾਹਨਾਂ ਦੀ ਭੀੜ ਹੋਣ ਕਰਕੇ ਦੋ ਪਹੀਆ ਵਾਹਨ ਚਾਲਕਾਂ ਵਲੋ ਪੱਕੀ ਸੜਕ ਤੋਂ ਵਾਹਣ ਹੇਠਾਂ ਲਾਹੁਣ ਲਈ ਜਗ੍ਹਾ ਨਾ ਹੋਣ ਕਰਕੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ, ਇਹਨਾਂ ਨਜਾਇਜ਼ ਖੋਖਿਆਂ ਨੂੰ ਹਟਾ ਕੇ ਕਿਸੇ ਸੰਭਾਵਿਤ ਦੁਰਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਅਗਾਊ ਪ੍ਰਬੰਧ ਕੀਤੇ ਜਾਣ। ਨਾਜਾਇਜ਼ ਕਬਜ਼ਾ ਧਾਰਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ- ਈ.ਓ. ਨਰਿੰਦਰ ਕੁਮਾਰ - ਇਸ ਸਬੰਧ ਵਿਚ ਜਦੋਂ ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਉਹ ਸੁਪਰਡੈਂਟ ਨੂੰ ਭੇਜ ਕੇ ਮੌਕਾ ਵੇਖ ਲੈਂਦੇ ਹਨ ਅਤੇ ਨਜਾਇਜ਼ ਕਬਜ਼ਾ ਧਾਰਕਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਡਰੱਗ ਅਵੇਅਰਨੈੱਸ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਆਨਲਾਈਨ ਠੱਗੀ ਕਰਨ ਦੇ ਸ਼ੱਕ ’ਚ ਨੌਜਵਾਨ ਨੂੰ ਦੁਕਾਨਦਾਰਾਂ ਨੇ ਕੀਤਾ ਕਾਬੂ਼ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਿਖਾਵਾ ਕਰ...
Ad Position 24