10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਇਮਤਿਹਾਨਾਂ ਵਿਚ ਅੱਵਲ ਰਹੇ ਬੱਚਿਆਂ ਨੂੰ ਇਨਾਮ ਵੰਡੇ

ਜ਼ੀਰਾ, 10 ਨਵੰਬਰ (ਹਰਜੀਤ ਸਿੰਘ ਗਿੱਲ)-ਸਾਲ 2026 ਦੌਰਾਨ ਨੈਤਿਕ ਸਿੱਖਿਆ ਪ੍ਰੀਖਿਆ ਵਿਚੋਂ ਅਵੱਲ ਆਉਣ ਵਾਲੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜ਼ੀਰਾ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਬੰਧ ਵਿਚ ਖੇਤਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਅਤੇ ਖੇਤਰ ਸਕੱਤਰ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨੈਤਿਕ ਇਮਤਿਹਾਨਾਂ ਵਿਚ ਸਮੁੱਚੇ ਖੇਤਰ ਜ਼ੀਰਾ ਵਿਚੋਂ 15 ਸਕੂਲਾਂ ਦੇ 850 ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਬਹਿਕ ਗੁੱਜਰਾਂ ਸਕੂਲ ਵਿਖੇ ਹੋਣਹਾਰ ਬੱਚਿਆਂ ਨੂੰ ਇਨਾਮ ਵੰਡਦੇ ਹੋਏ ਖੇਤਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ, ਖੇਤਰ ਸਕੱਤਰ ਬਲਬੀਰ ਸਿੰਘ ਅਤੇ ਸਕੂਲ ਸਟਾਫ਼। ਤਸਵੀਰ-ਹਰਜੀਤ ਸਿੰਘ ਗਿੱਲ 11-11-2026
ਜ਼ੀਰਾ, 10 ਨਵੰਬਰ (ਹਰਜੀਤ ਸਿੰਘ ਗਿੱਲ)-ਸਾਲ 2026 ਦੌਰਾਨ ਨੈਤਿਕ ਸਿੱਖਿਆ ਪ੍ਰੀਖਿਆ ਵਿਚੋਂ ਅਵੱਲ ਆਉਣ ਵਾਲੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜ਼ੀਰਾ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਬੰਧ ਵਿਚ ਖੇਤਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਅਤੇ ਖੇਤਰ ਸਕੱਤਰ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨੈਤਿਕ ਇਮਤਿਹਾਨਾਂ ਵਿਚ ਸਮੁੱਚੇ ਖੇਤਰ ਜ਼ੀਰਾ ਵਿਚੋਂ 15 ਸਕੂਲਾਂ ਦੇ 850 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਨੇ ਇਨ੍ਹਾਂ ਇਮਤਿਹਾਨਾਂ ਵਿਚੋਂ ਅਵੱਲ ਆਏ ਬੱਚਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਵਰਗ ਕਿਰਤਮਨ ਪ੍ਰੀਤ ਸਿੰਘ ਸ਼੍ਰੀ ਆਤਮ ਵਲਭ ਵਿੱਦਿਆ ਮੰਦਰ ਜ਼ੀਰਾ ਪਹਿਲਾ ਸਥਾਨ, ਉਦੈ ਸਿੰਘ ਅਕਾਲ ਅਕੈਡਮੀ ਮਨਾਵਾਂ ਦੂਸਰਾ ਸਥਾਨ, ਰੌਣਕ ਦੀਪ ਸਿੰਘ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਮੇਹਰ ਸਿੰਘ ਵਾਲਾ ਤੀਸਰਾ ਸਥਾਨ, ਮਿਡਲ ਵਰਗ ਵਿਚ ਗੁਰਨੂਰ ਸਿੰਘ ਅਕਾਲ ਅਕੈਡਮੀ ਮਨਾਵਾਂ ਪਹਿਲਾ ਸਥਾਨ, ਤਨੀਸ਼ਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਭਾਈ ਅਤੇ ਜਸਕਿਰਤ ਕੌਰ ਸਰਕਾਰੀ ਹਾਈ ਸਕੂਲ ਮਨਸੂਰਦੇਵਾ ਦੋਵੇਂ ਦੂਸਰਾ ਸਥਾਨ, ਤੀਸਰਾ ਵਰਗ ਦੇ ਸੁਖਮਨ ਦੀਪ ਕੌਰ ਅਕਾਲ ਅਕੈਡਮੀ ਮਨਾਵਾਂ ਪਹਿਲਾ ਸਥਾਨ, ਜਗਦੀਪ ਕੌਰ ਸਰਕਾਰੀ ਹਾਈ ਸਕੂਲ ਮਨਸੂਰਦੇਵਾ ਦੂਸਰਾ ਸਥਾਨ, ਮਨਪ੍ਰੀਤ ਕੌਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਮੇਹਰ ਸਿੰਘ ਵਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਨੂੰ ਸਫਲ ਕਰਨ ਵਿਚ ਸਰਕਾਰੀ ਹਾਈ ਸਕੂਲ ਲਹਿਰਾ ਰੋਹੀ ਤੋਂ ਮੁੱਖ ਅਧਿਆਪਕਾ ਰਜਿੰਦਰ ਕੌਰ, ਰਵਨੀਤ ਕੌਰ, ਗੁਰਮੀਤ ਸਿੰਘ, ਮੰਜੂ ਬਾਲਾ, ਮਨਪ੍ਰੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭਾਈ ਤੋਂ ਮੁੱਖ ਅਧਿਆਪਕ ਕੁਲਵਿੰਦਰ ਸਿੰਘ, ਮੈਡਮ ਨੀਰਜ ਬਾਲਾ, ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਭਾਈ ਤੋਂ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ , ਸ਼੍ਰੀ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਤੋਂ ਇੰਚਾਰਜ ਨੈਤਿਕ ਪ੍ਰੀਖਿਆ ਜਸਵੀਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਮੀਂਹਾਂ ਸਿੰਘ ਵਾਲਾ ਤੋਂ ਮੁੱਖ ਅਧਿਆਪਕ ਈਸ਼ੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਤੋਂ ਨੈਤਿਕ ਸਿੱਖਿਆ ਇੰਚਾਰਜ ਗੁਰਦਿੱਤ ਮਲਹੋਤਰਾ, ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਜੱਲੇ ਖਾਂ ਤੋਂ ਪ੍ਰਿੰਸੀਪਲ ਗੁਰਮੇਲ ਸਿੰਘ, ਕਰਮਜੀਤ ਕੌਰ , ਰੇਖਾ ਰਾਣੀ, ਸਿਮਰਨ, ਮਨਪ੍ਰੀਤ ਕੌਰ, ਸਰਕਾਰੀ ਹਾਈ ਸਕੂਲ ਮਨਸੂਰਦੇਵਾ ਤੋਂ ਪਰਮਜੀਤ ਕੌਰ, ਗੁਰਵਿੰਦਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰਦੇਵਾ ਤੋਂ ਗੁਰਮੀਤ ਸਿੰਘ, ਗੁਰਲਾਭ ਸਿੰਘ, ਗੁਰਜੀਤ ਸਿੰਘ,ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਮੰਦਰ ਮੁਹਾਰ ਤੋਂ ਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਤੋਂ ਅਰਚਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਰੋਹੀ ਤੋਂ ਨਵਜੋਤ ਕੌਰ, ਰਵਨੀਤ ਕੌਰ, ਸੁਖਵਿੰਦਰ ਕੁਮਾਰ, ਜੋਬਨ ਪ੍ਰੀਤ, ਸਰਕਾਰੀ ਹਾਈ ਸਕੂਲ ਸੇਖਵਾਂ ਤੋਂ ਮੁੱਖ ਅਧਿਆਪਕ ਨੀਲ ਕਮਲ ਅਤੇ ਸਰਬਜੀਤ ਕੌਰ ਆਦਿ ਅਧਿਆਪਕਾਂ ਵਲੋਂ ਸਹਿਯੋਗ ਦੇਣ ਲਈ ਖੇਤਰ ਪ੍ਰਧਾਨ ਜੋਗਿੰਦਰ ਸਿੰਘ ਨੇ ਇਨ੍ਹਾਂ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਸਰਦਾਰ ਐਗਰੋ ਜੋਨ ਡੀਅਰ ਟਰੈਕਟਰ ਏਜੰਸੀ ’ਚ ਭਿਆਨਕ ਅੱਗ ਨਵੇਂ ਟਰੈਕਟਰਾਂ ਅਤੇ ਸਪੇਅਰ ਪਾਰਟਸ ਸਮੇਤ ਲੱਖਾਂ... ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਲੋਂ ਛੱਠ ਪੂਜਾ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ
Ad Position 24