ਕੱਪੜੇ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਵੀ ਸੜੇ, ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗੀ ਮਾਲੀ ਸਹਾਇਤਾ
ਗੁਰੂਹਰਸਹਾਏ, 10 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਮੁਕਤਸਰ ਰੋਡ ’ਤੇ ਬਲਕਾਰੇ ਦੀ ਵਰਕਸ਼ਾਪ ਦੇ ਪਿਛਲੇ ਪਾਸੇ ਸਥਿਤ ਸ਼ੁਬੇਗ ਸਿੰਘ ਦੇ ਘਰ ਵਿਚ ਬੀਤੀ ਰਾਤ ਕਰੀਬ 2 ਵਜੇ ਅਚਾਨਕ ਅੱਗ ਲੱਗਣ ਕਾਰਨ ਪਰਿਵਾਰ ਦਾ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿਚ ਪਰਿਵਾਰ ਦੇ ਸਰਦੀਆਂ-ਗਰਮੀਆਂ ਦੇ ਕੱਪੜੇ, ਗੱਦੇ, ਰਜਾਈਆਂ, ਨਕਦੀ, ਜ਼ਰੂਰੀ ਦਸਤਾਵੇਜ਼ ਅਤੇ ਹੋਰ ਕੀਮਤੀ ਸਾਮਾਨ ਸੜ ਗਿਆ।
ਘ
ਘਰ ਵਿਚ ਅੱਗ ਲੱਗਣ ਤੋਂ ਬਾਅਦ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ। q ਤਸਵੀਰ-ਕਪਿਲ ਕੰਧਾਰੀ
11-11-2026
ਗੁਰੂਹਰਸਹਾਏ, 10 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਮੁਕਤਸਰ ਰੋਡ ’ਤੇ ਬਲਕਾਰੇ ਦੀ ਵਰਕਸ਼ਾਪ ਦੇ ਪਿਛਲੇ ਪਾਸੇ ਸਥਿਤ ਸ਼ੁਬੇਗ ਸਿੰਘ ਦੇ ਘਰ ਵਿਚ ਬੀਤੀ ਰਾਤ ਕਰੀਬ 2 ਵਜੇ ਅਚਾਨਕ ਅੱਗ ਲੱਗਣ ਕਾਰਨ ਪਰਿਵਾਰ ਦਾ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿਚ ਪਰਿਵਾਰ ਦੇ ਸਰਦੀਆਂ-ਗਰਮੀਆਂ ਦੇ ਕੱਪੜੇ, ਗੱਦੇ, ਰਜਾਈਆਂ, ਨਕਦੀ, ਜ਼ਰੂਰੀ ਦਸਤਾਵੇਜ਼ ਅਤੇ ਹੋਰ ਕੀਮਤੀ ਸਾਮਾਨ ਸੜ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ੁਬੇਗ ਸਿੰਘ ਦੀ ਪਤਨੀ ਸਵੇਰੇ ਕਰੀਬ ਸਾਢੇ ਤਿੰਨ ਵਜੇ ਪ੍ਰਭਾਤ-ਫੇਰੀ ’ਤੇ ਜਾਣ ਲਈ ਉੱਠੀ ਤਾਂ ਉਸ ਨੇ ਕੱਪੜਿਆਂ ਵਾਲੇ ਕਮਰੇ ਵਿਚੋਂ ਧੂੰਆਂ ਨਿਕਲਦਾ ਦੇਖਿਆ। ਜਦੋਂ ਦਰਵਾਜ਼ਾ ਖੋਲਿ੍ਆ ਤਾਂ ਕਮਰੇ ਵਿਚ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਪਰਿਵਾਰ ਨੇ ਬਾਲਟੀਆਂ ਅਤੇ ਹੋਰ ਭਾਂਡਿਆਂ ਦੀ ਮਦਦ ਨਾਲ ਕਰੀਬ ਦੋ ਤੋਂ ਤਿੰਨ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਸਾਰਾ ਸਾਮਾਨ ਸੜ ਚੁੱਕਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਨ੍ਹਾਂ ਦੇ ਸਾਰੇ ਮੌਸਮਾਂ ਦੇ ਕੱਪੜੇ ਅਤੇ ਜ਼ਰੂਰੀ ਘਰੇਲੂ ਸਾਮਾਨ ਨਸ਼ਟ ਹੋ ਗਿਆ ਹੈ ਅਤੇ ਸਿਰਫ਼ ਸਰੀਰ ’ਤੇ ਪਾਏ ਕੱਪੜੇ ਹੀ ਬਚੇ ਹਨ। ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਉਹ ਮੁੜ ਆਪਣਾ ਜੀਵਨ ਸੁਚਾਰੂ ਢੰਗ ਨਾਲ ਸ਼ੁਰੂ ਕਰ ਸਕਣ।