10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਆਨਲਾਈਨ ਠੱਗੀ ਕਰਨ ਦੇ ਸ਼ੱਕ ’ਚ ਨੌਜਵਾਨ ਨੂੰ ਦੁਕਾਨਦਾਰਾਂ ਨੇ ਕੀਤਾ ਕਾਬੂ਼ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਿਖਾਵਾ ਕਰਕੇ ਦੁਕਾਨਦਾਰਾਂ ਨੂੰ ਲਗਾ ਰਿਹਾ ਸੀ ਚੂਨਾ

ਗੁਰੂਹਰਸਹਾਏ, 10 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਅੱਜ ਆਨਲਾਈਨ ਭੁਗਤਾਨ ਦੇ ਨਾਮ ’ਤੇ ਦੁਕਾਨਦਾਰਾਂ ਨਾਲ ਠੱਗੀ ਕਰਨ ਵਾਲੇ ਇਕ ਨੌਜਵਾਨ ਨੂੰ ਦੁਕਾਨਦਾਰਾਂ ਵਲੋਂ ਸੂਝ-ਬੂਝ ਦਿਖਾਉਂਦਿਆਂ ਕਾਬੂ ਕਰ ਲਿਆ ਗਿਆ। ਨੌਜਵਾਨ ’ਤੇ ਦੋਸ਼ ਹੈ ਕਿ ਉਹ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਿਖਾਵਾ ਕਰਕੇ ਦੁਕਾਨਦਾਰਾਂ ਨੂੰ ਬਿਨਾਂ ਭੁਗਤਾਨ ਕੀਤੇ ਹੀ ਚੂਨਾ ਲਗਾ ਰਿਹਾ ਸੀ।

Ad Position 21
No active advertisement
ਦੁਕਾਨਦਾਰਾਂ ਵਲੋਂ ਰੱਸੀ ਦੇ ਨਾਲ ਬੰਨ੍ਹਿਆ ਹੋਇਆ ਨੌਜਵਾਨ ਅਤੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ। ਤਸਵੀਰ-ਕਪਿਲ ਕੰਧਾਰੀ 11-11-2026
ਗੁਰੂਹਰਸਹਾਏ, 10 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਅੱਜ ਆਨਲਾਈਨ ਭੁਗਤਾਨ ਦੇ ਨਾਮ ’ਤੇ ਦੁਕਾਨਦਾਰਾਂ ਨਾਲ ਠੱਗੀ ਕਰਨ ਵਾਲੇ ਇਕ ਨੌਜਵਾਨ ਨੂੰ ਦੁਕਾਨਦਾਰਾਂ ਵਲੋਂ ਸੂਝ-ਬੂਝ ਦਿਖਾਉਂਦਿਆਂ ਕਾਬੂ ਕਰ ਲਿਆ ਗਿਆ। ਨੌਜਵਾਨ ’ਤੇ ਦੋਸ਼ ਹੈ ਕਿ ਉਹ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਿਖਾਵਾ ਕਰਕੇ ਦੁਕਾਨਦਾਰਾਂ ਨੂੰ ਬਿਨਾਂ ਭੁਗਤਾਨ ਕੀਤੇ ਹੀ ਚੂਨਾ ਲਗਾ ਰਿਹਾ ਸੀ। ਇਸ ਦੌਰਾਨ ਕੁਝ ਹੋਰ ਦੁਕਾਨਦਾਰਾਂ ਨੇ ਵੀ ਉਸ ਦੀ ਪਛਾਣ ਕਰਦਿਆਂ ਆਪਣੇ ਨਾਲ ਪਹਿਲਾਂ ਹੋਈ ਅਜਿਹੀ ਘਟਨਾ ਬਾਰੇ ਜਾਣਕਾਰੀ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪ੍ਰਿੰਸ ਨਾਮ ਦੀ ਦੁਕਾਨ ਚਲਾਉਂਦੇ ਕੱਪੜਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਉਕਤ ਨੌਜਵਾਨ ਉਸ ਦੀ ਦੁਕਾਨ ’ਤੇ ਕੱਪੜੇ ਖਰੀਦਣ ਆਇਆ ਸੀ। ਉਸ ਸਮੇਂ ਉਸ ਨੇ ਕੱਪੜਿਆਂ ਦੀ ਖਰੀਦਦਾਰੀ ਕੀਤੀ। ਜਿਸ ਦਾ ਬਿੱਲ ਕਰੀਬ 5 ਹਜ਼ਾਰ ਰੁਪਏ ਬਣਿਆ ਸੀ। ਦੁਕਾਨਦਾਰ ਅਨੁਸਾਰ ਨੌਜਵਾਨ ਨੇ 4,800 ਰੁਪਏ ਸਕੈਨ ਕਰਕੇ ਗੂਗਲ ਪੇ ਰਾਹੀਂ ਭੇਜਣ ਦਾ ਦਾਅਵਾ ਕੀਤਾ ਅਤੇ ਉੱਥੋਂ ਚਲਾ ਗਿਆ, ਪਰ ਜਦੋਂ ਦੁਕਾਨਦਾਰ ਨੇ ਬਾਅਦ ਵਿਚ ਆਪਣਾ ਬੈਂਕ ਖਾਤਾ ਚੈੱਕ ਕੀਤਾ ਤਾਂ ਉਸ ਵਿਚ ਕੋਈ ਵੀ ਰਕਮ ਜਮ੍ਹਾਂ ਨਹੀਂ ਹੋਈ ਸੀ।ਦੁਕਾਨਦਾਰ ਨੇ ਦੱਸਿਆ ਕਿ ਅੱਜ ਜਦੋਂ ਉਹੀ ਨੌਜਵਾਨ ਮੁੜ ਉਸ ਦੀ ਦੁਕਾਨ ’ਤੇ ਸਮਾਨ ਖਰੀਦਣ ਆਇਆ ਤਾਂ ਉਸ ਨੇ ਕਰੀਬ 5,800 ਰੁਪਏ ਦਾ ਸਮਾਨ ਪਸੰਦ ਕੀਤਾ। ਜਦੋਂ ਦੁਕਾਨਦਾਰ ਨੇ ਉਸ ਨੂੰ ਨਕਦ ਜਾਂ ਆਨਲਾਈਨ ਭੁਗਤਾਨ ਕਰਨ ਲਈ ਕਿਹਾ ਤਾਂ ਉਸ ਨੇ ਗੂਗਲ ਪੇ ਰਾਹੀਂ ਪੈਸੇ ਭੇਜਣ ਦੀ ਗੱਲ ਕਹੀ। ਇਸ ਵਾਰ ਵੀ ਉਸ ਨੇ 5,100 ਰੁਪਏ ਭੇਜਣ ਦੀ ਗੱਲ ਆਖੀ, ਪਰ ਪਿਛਲੇ ਤਜਰਬੇ ਨੂੰ ਦੇਖਦਿਆਂ ਦੁਕਾਨਦਾਰ ਨੂੰ ਉਸ ’ਤੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੇ ਸਮਾਨ ਅੰਦਰ ਰੱਖ ਲਿਆ ਅਤੇ ਨੌਜਵਾਨ ਨੂੰ ਮੌਕੇ ’ਤੇ ਹੀ ਰੋਕ ਲਿਆ।ਇਸ ਦੌਰਾਨ ਉੱਥੇ ਮੌਜੂਦ ਇਕ ਹੋਰ ਦੁਕਾਨਦਾਰ ਨੇ ਵੀ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਇਹ ਨੌਜਵਾਨ ਉਸ ਦੀ ਦੁਕਾਨ ਤੋਂ ਵੀ ਸਮਾਨ ਲੈ ਗਿਆ ਸੀ ਅਤੇ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਾਅਵਾ ਕੀਤਾ ਸੀ, ਪਰ ਉਸ ਦੇ ਖਾਤੇ ਵਿਚ ਵੀ ਕੋਈ ਰਕਮ ਨਹੀਂ ਆਈ ਸੀ। ਉਕਤ ਦੁਕਾਨਦਾਰ ਅਨੁਸਾਰ ਨੌਜਵਾਨ ਉਸ ਸਮੇਂ ਮੋਟਰਸਾਈਕਲ ’ਤੇ ਫਰਾਰ ਹੋ ਗਿਆ ਸੀ। ਦੁਕਾਨਦਾਰਾਂ ਨੇ ਦੱਸਿਆ ਕਿ ਨੌਜਵਾਨ ਆਪਣਾ ਸਬੰਧ ਗੁਰੂਹਰਸਹਾਏ ਨੇੜਲੇ ਪਿੰਡ ਸੋਹਣਗੜ੍ਹ ਰੱਤੇਵਾਲਾ ਨਾਲ ਦੱਸ ਰਿਹਾ ਸੀ। ਜਦਕਿ ਦੁਕਾਨਦਾਰਾਂ ਨੂੰ ਸ਼ੱਕ ਹੈ ਕਿ ਉਹ ਜਲਾਲਾਬਾਦ ਇਲਾਕੇ ਨਾਲ ਸਬੰਧਤ ਹੈ। ਦੁਕਾਨਦਾਰਾਂ ਅਨੁਸਾਰ ਉਨ੍ਹਾਂ ਵਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕੀਤਾ ਗਿਆ। ਜਿਸ ਦੌਰਾਨ ਉਸ ਦੇ ਮਾਮੇ ਨੇ ਫੋਨ ’ਤੇ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਨੂੰ ਕੁਝ ਨਾ ਕਿਹਾ ਜਾਵੇ, ਉਹ ਥੋੜ੍ਹੀ ਦੇਰ ਵਿਚ ਮੌਕੇ ’ਤੇ ਪਹੁੰਚ ਰਿਹਾ ਹੈ।ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਆਨਲਾਈਨ ਭੁਗਤਾਨ ਸਬੰਧੀ ਚਿੰਤਾ ਦੇਖਣ ਨੂੰ ਮਿਲੀ। ਦੁਕਾਨਦਾਰਾਂ ਨੇ ਹੋਰਨਾਂ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਗੂਗਲ ਪੇ ਜਾਂ ਕਿਸੇ ਹੋਰ ਆਨਲਾਈਨ ਮਾਧਿਅਮ ਰਾਹੀਂ ਭੁਗਤਾਨ ਲੈਣ ਸਮੇਂ ਸਿਰਫ਼ ਸਕੈਨ ਜਾਂ ਭੁਗਤਾਨ ਦੀ ਸਕਰੀਨ ਦਿਖਾਉਣ ’ਤੇ ਭਰੋਸਾ ਨਾ ਕੀਤਾ ਜਾਵੇ, ਸਗੋਂ ਆਪਣੇ ਬੈਂਕ ਖਾਤੇ ਵਿਚ ਰਕਮ ਆਉਣ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਸਮਾਨ ਗਾਹਕ ਦੇ ਹਵਾਲੇ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਾਵਰ ਕਾਮ ਵਿਭਾਗ ਨੇ ਨਾਜਾਇਜ਼ ਕਬਜ਼ਾ ਧਾਰਕਾਂ ਨੂੰ ਦਿੱਤੇ ਬਿਜਲੀ ਦੇ ਕੁਨੈਕਸ਼ਨ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਸਰਦਾਰ ਐਗਰੋ ਜੋਨ ਡੀਅਰ ਟਰੈਕਟਰ ਏਜੰਸੀ ’ਚ ਭਿਆਨਕ ਅੱਗ ਨਵੇਂ ਟਰੈਕਟਰਾਂ ਅਤੇ ਸਪੇਅਰ ਪਾਰਟਸ ਸਮੇਤ ਲੱਖਾਂ...
Ad Position 24