ਸ਼ਹੀਦ ਊਧਮ ਸਿੰਘ ਕਲੱਬ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ, ਪੌਦੇ ਲਗਾ ਕੇ ਦਿੱਤਾ ਹਰਿਆਵਲ ਦਾ ਸੰਦੇਸ਼
ਅਬੋਹਰ, 7 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼ਹੀਦ ਊਧਮ ਸਿੰਘ ਚੌਕ ਅਬੋਹਰ ਵਿਖੇ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਦੀ ਅਗਵਾਈ ਹੇਠ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਵਣ ਰੇਂਜ ਅਧਿਕਾਰੀ ਹੇਮੰਤ ਮੱਲੀ, ਵਣ ਅਧਿਕਾਰੀ ਰੁਪੇਸ਼ ਸਿੰਘ, ਕਲੱਬ ਦੇ ਕੈਸ਼ੀਅਰ ਗੁਰਪ੍ਰੀਤ ਕੰਬੋਜ , ਮੈਂਬਰ ਡਾ.
ਅਬੋਹਰ, 7 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼ਹੀਦ ਊਧਮ ਸਿੰਘ ਚੌਕ ਅਬੋਹਰ ਵਿਖੇ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਦੀ ਅਗਵਾਈ ਹੇਠ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਵਣ ਰੇਂਜ ਅਧਿਕਾਰੀ ਹੇਮੰਤ ਮੱਲੀ, ਵਣ ਅਧਿਕਾਰੀ ਰੁਪੇਸ਼ ਸਿੰਘ, ਕਲੱਬ ਦੇ ਕੈਸ਼ੀਅਰ ਗੁਰਪ੍ਰੀਤ ਕੰਬੋਜ , ਮੈਂਬਰ ਡਾ.ਧੰਨਾ ਸਿੰਘ ਕੰਬੋਜ, ਰਾਜਵੀਰ ਸਿੰਘ ਅਤੇ ਸੇਵਾਮੁਕਤ ਬੀ.ਪੀ.ਓ ਸੋਮ ਕੁਮਾਰ ਗਾਂਧੀ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੁਹਿੰਮ ਦੌਰਾਨ ਸਫ਼ਾਈ ਕਰਨ ਦੇ ਨਾਲ-ਨਾਲ ਪੌਦੇ ਵੀ ਲਗਾਏ ਗਏ ਅਤੇ ਸ਼ਹਿਰ ਵਾਸੀਆਂ ਨੂੰ ਅਬੋਹਰ ਨੂੰ ਸਾਫ਼-ਸੁਥਰਾ ਤੇ ਹਰਿਆ - ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਮੌਕੇ ਸਿਰਫ਼ ਘਰਾਂ ਵਿਚ ਹੀ ਦੀਵੇ ਨਾ ਜਗਾਏ ਜਾਣ, ਸਗੋਂ ਹਰ ਵਿਅਕਤੀ ਇਕ-ਇਕ ਪੌਦਾ ਲਗਾ ਕੇ ਧਰਤੀ ਮਾਂ ਦੀ ਗੋਦ ਨੂੰ ਵੀ ਹਰਿਆਲੀ ਨਾਲ ਭਰਨ ਦਾ ਪ੍ਰਣ ਲੈਣ। ਪਟਾਕਿਆਂ ਤੋਂ ਪਰਹੇਜ਼ ਕਰਦਿਆਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈ ਜਾਵੇ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾਵੇ।