ਤਿਉਹਾਰਾਂ ਦੇ ਸੀਜ਼ਨ ਦੌਰਾਨ ਸੁਰੱਖਿਅਤ ਤੇ ਸੁਗਮ ਰੇਲ ਯਾਤਰਾ ਲਈ ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਨੂੰ ਅਹਿਮ ਅਪੀਲ
ਫ਼ਿਰੋਜ਼ਪੁਰ, 31 ਅਕਤੂਬਰ (ਰਾਕੇਸ਼ ਚਾਵਲਾ)- ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਰੇਲ ਪ੍ਰਸ਼ਾਸਨ ਵਲੋਂ ਨਿਯਮਤ ਟਰੇਨਾਂ ਦੇ ਨਾਲ-ਨਾਲ ਕਈ ਤਿਉਹਾਰੀ ਵਿਸ਼ੇਸ਼ ਟਰੇਨਾਂ ਦਾ ਵੀ ਸੰਚਾਲਨ ਕੀਤਾ ਜਾ ਰਿਹਾ ਹੈ ਤਾਂ ਜੋ ਯਾਤਰੀਆਂ ਨੂੰ ਆਵਾਜਾਈ ’ਚ ਕੋਈ ਪ੍ਰੇਸ਼ਾਨੀ ਨਾ ਆਵੇ।
ਫ਼ਿਰੋਜ਼ਪੁਰ, 31 ਅਕਤੂਬਰ (ਰਾਕੇਸ਼ ਚਾਵਲਾ)- ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਰੇਲ ਪ੍ਰਸ਼ਾਸਨ ਵਲੋਂ ਨਿਯਮਤ ਟਰੇਨਾਂ ਦੇ ਨਾਲ-ਨਾਲ ਕਈ ਤਿਉਹਾਰੀ ਵਿਸ਼ੇਸ਼ ਟਰੇਨਾਂ ਦਾ ਵੀ ਸੰਚਾਲਨ ਕੀਤਾ ਜਾ ਰਿਹਾ ਹੈ ਤਾਂ ਜੋ ਯਾਤਰੀਆਂ ਨੂੰ ਆਵਾਜਾਈ ’ਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਸਰਵਉੱਚ ਰੱਖਦਿਆਂ ਇਕ ਖ਼ਾਸ ਅਪੀਲ ਜਾਰੀ ਕੀਤੀ ਗਈ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਰੇਲ ਯਾਤਰਾ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਰੇਲ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਾਲ ਪਟਾਕੇ ਜਾਂ ਕਿਸੇ ਵੀ ਕਿਸਮ ਦੇ ਖ਼ਤਰਨਾਕ ਜਲਨਸ਼ੀਲ ਪਦਾਰਥ ਲੈ ਕੇ ਰੇਲ ਗੱਡੀ ’ਚ ਯਾਤਰਾ ਨਾ ਕਰਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਦੇ ਪਲਾਈਵੁੱਡ ਜਾਂ ਪਲੇਟਫ਼ਾਰਮ ਤੇ ਟਰੇਨਾਂ ਦੇ ਅੰਦਰ ਸਿਗਰਟਨੋਸ਼ੀ ਕਰਨ ’ਤੇ ਪੂਰਨ ਪਾਬੰਦੀ ਹੈ। ਪਲੇਟਫ਼ਾਰਮ ਬਦਲਣ ਲਈ ਹਮੇਸ਼ਾ ਫੁੱਟ ਓਵਰ ਬ੍ਰਿਜ ਦੀ ਹੀ ਵਰਤੋਂ ਕੀਤੀ ਜਾਵੇ। ਸੁਰੱਖਿਆ ਦੇ ਮੱਦੇਨਜ਼ਰ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਦੇ ਵੀ ਚੱਲਦੀ ਟਰੇਨ ਦੇ ਫੁੱਟਬੋਰਡ ’ਤੇ ਖੜ੍ਹੇ ਹੋ ਕੇ, ਬੈਠ ਕੇ ਜਾਂ ਦਰਵਾਜ਼ੇ ’ਤੇ ਲਟਕ ਕੇ ਸਫ਼ਰ ਨਾ ਕਰਨ। ਰੇਲਵੇ ਪ੍ਰਸ਼ਾਸਨ ਅਤੇ ਰੇਲਵੇ ਪਰਿਸਰ ਨੂੰ ਸਾਫ਼-ਸੁਥਰਾ ਰੱਖਣ ਵਿਚ ਸਾਰੇ ਨਾਗਰਿਕ ਰੇਲਵੇ ਦਾ ਸਹਿਯੋਗ ਕਰਨ। ਯਾਤਰੀ ਆਪਣੇ ਨਾਲ ਘੱਟ ਤੋਂ ਘੱਟ ਸਾਮਾਨ ਲੈ ਕੇ ਚੱਲਣ। ਜੇਕਰ ਰੇਲਵੇ ਸਫ਼ਰ ਦੌਰਾਨ ਕੋਈ ਵੀ ਲਾਵਾਰਿਸ ਜਾਂ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਰੇਲ ਪ੍ਰਸ਼ਾਸਨ ਜਾਂ ਆਰ.ਪੀ.ਐੱਫ. ਨੂੰ ਦਿੱਤੀ ਜਾਵੇ। ਯਾਤਰੀਆਂ ਨੂੰ ਇਹ ਵੀ ਅਨੁਰੋਧ ਕੀਤਾ ਗਿਆ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਐੱਨ.ਟੀ.ਈ.ਐੱਸ. ਐਪ ਜਾਂ ਹੈਲਪਲਾਈਨ ਨੰਬਰ 139 ’ਤੇ ਟਰੇਨ ਦੀ ਮੌਜੂਦਾ ਸਥਿਤੀ ਅਤੇ ਸਮੇਂ ਦੀ ਸਹੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ। ਇਸੇ ਮੁਹਿੰਮ ਤਹਿਤ ਫ਼ਿਰੋਜ਼ਪੁਰ ਮੰਡਲ ਦਾ ਟਿਕਟ ਚੈਕਿੰਗ ਸਟਾਫ਼ ਵੀ ਲਗਾਤਾਰ ਸਰਗਰਮ ਹੈ ਤੇ ਯਾਤਰੀਆਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਉਹ ਪਟਾਕੇ ਜਾਂ ਹੋਰ ਪਾਬੰਦੀਸ਼ੁਦਾ ਸਮੱਗਰੀ ਲੈ ਕੇ ਰੇਲ ਯਾਤਰਾ ਨਾ ਕਰਨ। ਰੇਲ ਪ੍ਰਸ਼ਾਸਨ ਨੇ ਸਮੂਹ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਆਪਣੀ ਯਾਤਰਾ ਨੂੰ ਸੁਖਦ ਅਤੇ ਸੁਰੱਖਿਅਤ ਬਣਾਉਣ ਵਿਚ ਸਹਿਯੋਗ ਦੇਣ।