ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਯੂਥ ਆਗੂਆਂ ਨੂੰ ਮਿਲਿਆ ਸਨਮਾਨ
ਕੁੱਲਗੜ੍ਹੀ, 29 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਪਾਰਟੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਤੇ ਸੁਰਿੰਦਰ ਸਿੰਘ ਬੱਬੂ ਮੈਂਬਰ ਸੂਬਾ ਕੋਰ ਕਮੇਟੀ ਯੂਥ ਅਕਾਲੀ ਦਲ ਦੇ ਨਾਲ ਹਲਕਾ ਦਿਹਾਤੀ ’ਚ ਦਿਨ-ਰਾਤ ਮਿਹਨਤ ਕਰਨ ਵਾਲੇ ਯੂਥ ਆਗੂਆਂ ਨੂੰ ਜ਼ਿਲ੍ਹਾ ਪੱਧਰੀ ਕੋਰ ਕਮੇਟੀ ਮੈਂਬਰ ਬਣਾ ਕੇ ਸਨਮਾਨ ਦਿੱਤਾ ਗਿਆ ਹੈ।
ਰਮਨਦੀਪ ਸਿੰਘ ਨਿੰਮਾ ਕੁੱਲਗੜ੍ਹੀ, ਮੋਹਨਜੀਤ ਸਿੰਘ ਚੰਗਾਲੀ, ਬਲਜੀਤ ਸਿੰਘ ਸਿੱਧੂ, ਰਾਜਵੀਰ ਸਿੰਘ ਧਾਲੀਵਾਲ, ਲਵਪ੍ਰੀਤ ਸਿੰਘ ਫਿਰੋਜ਼ਸ਼ਾਹ ਤੇ ਨਿਸ਼ਾਨ ਸਿੰਘ ਵਲੂਰ ਦੀਆਂ ਤਸਵੀਰਾਂ।
30-10-2026