24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਸੰਡੇਜ਼ ਆਨ ਸਾਈਕਲ’ ਦਾ 96ਵਾਂ ਐਡੀਸ਼ਨ ਕਰਵਾਇਆ

ਫ਼ਿਰੋਜ਼ਪੁਰ, 24 ਅਕਤੂਬਰ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਰੀਜਨਲ ਸੈਂਟਰ ਜ਼ੀਰਕਪੁਰ ਵਲੋਂ ਫਿਟ ਇੰਡੀਆ ਮੁਹਿੰਮ ਤਹਿਤ ਸਪੋਰਟਸ ਟ੍ਰੇਨਿੰਗ ਸੈਂਟਰ ਬਾਦਲ ਦੇ ਸਹਿਯੋਗ ਨਾਲ ‘ਸੰਡੇਜ਼ ਆਨ ਸਾਈਕਲ’ ਦਾ 96ਵਾਂ ਐਡੀਸ਼ਨ ਉਤਸ਼ਾਹ ਨਾਲ ਕਰਵਾਇਆ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.

Ad Position 21
No active advertisement
ਅਜੀਤ ਡੈਸਕ 25-10-2026
ਫ਼ਿਰੋਜ਼ਪੁਰ, 24 ਅਕਤੂਬਰ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਰੀਜਨਲ ਸੈਂਟਰ ਜ਼ੀਰਕਪੁਰ ਵਲੋਂ ਫਿਟ ਇੰਡੀਆ ਮੁਹਿੰਮ ਤਹਿਤ ਸਪੋਰਟਸ ਟ੍ਰੇਨਿੰਗ ਸੈਂਟਰ ਬਾਦਲ ਦੇ ਸਹਿਯੋਗ ਨਾਲ ‘ਸੰਡੇਜ਼ ਆਨ ਸਾਈਕਲ’ ਦਾ 96ਵਾਂ ਐਡੀਸ਼ਨ ਉਤਸ਼ਾਹ ਨਾਲ ਕਰਵਾਇਆ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਏ ਇਸ ਸਮਾਗਮ ਵਿਚ 500 ਤੋਂ ਵੱਧ ਵਿਦਿਆਰਥੀਆਂ, ਨੌਜਵਾਨਾਂ, ਬੀ.ਐੱਸ.ਐੱਫ. ਦੇ ਜਵਾਨਾਂ, ਐੱਨ.ਸੀ.ਸੀ. ਕੈਡਿਟਾਂ, ਐੱਨ.ਐੱਸ.ਐੱਸ. ਵਲੰਟੀਅਰਾਂ ਤੇ ਮਾਈ ਭਾਰਤ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਾਈਕਲ ਰੈਲੀ ਰਾਹੀਂ ਸਾਈਬਰ ਸੁਰੱਖਿਆ, ਵਾਤਾਵਰਣ ਦੀ ਸੰਭਾਲ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਦੇ ਕੈਂਪਸ ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਨਿਯਮਿਤ ਕਸਰਤ, ਸਾਈਕਲਿੰਗ ਤੇ ਯੋਗਾ ਅਪਣਾ ਕੇ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਆਨਲਾਈਨ ਧੋਖਾਧੜੀ ਤੋਂ ਸੁਚੇਤ ਰਹਿਣ, ਸਾਈਬਰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਵਾਤਾਵਰਣ ਬਚਾਉਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੀ ਬਿਹਤਰੀ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਯੂਨੀਵਰਸਿਟੀ ਦੀਆਂ ਟੀਮਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਰੀਜਨਲ ਡਾਇਰੈਕਟਰ ਸ਼ੈਲੇਂਦਰ ਕੁਮਾਰ ਤੇ ਸਪੋਰਟਸ ਟ੍ਰੇਨਿੰਗ ਸੈਂਟਰ ਬਾਦਲ ਦੇ ਸੈਂਟਰ ਇੰਚਾਰਜ ਜੋਗਿੰਦਰ ਕੁਮਾਰ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੌਰਾਨ ਸਾਈਕਲ ਰੈਲੀ ਦੇ ਨਾਲ ਸਮੂਹਿਕ ਯੋਗਾ, ਜ਼ੁੰਬਾ ਕਸਰਤ, ਗਤਕਾ ਪ੍ਰਦਰਸ਼ਨ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਵੀ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਡਾ. ਅਰੁਣ ਆਸਾਟੀ, ਨਵਦੀਪ ਕੌਰ ਝੱਜ, ਰਾਜੇਸ਼ ਸਿੰਗਲਾ, ਤਲਵਿੰਦਰ, ਡਾ. ਕੇ. ਸੁਨੀਲ ਬਹਿਲ, ਯਸ਼ਪਾਲ, ਰਾਹੁਲ ਚੋਪੜਾ, ਜਸਵੀਰ ਚੰਦ, ਸ਼ਿਵਾਨੀ ਅਰੋੜਾ, ਡਾ. ਨਿਖਿਲ ਗੁਪਤਾ, ਡਾ. ਮਨਜਿੰਦਰ ਸਿੰਘ, ਮਾਧਵ ਗੋਪਾਲ ਤੇ ਕਮਲ ਭੱਟੀ ਸਮੇਤ ਹੋਰ ਅਧਿਕਾਰੀ, ਕਰਮਚਾਰੀ ਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗਾਰਬੇਜ ਫ਼੍ਰੀ ਫ਼ੈਸਟੀਵਲ 2026 ਕੰਪੇਨ ਦੇ ਦੂਜੇ ਦਿਨ ਕਰਵਾਈ ਗਈ ਮੰਦਰਾਂ ਦੀ ਸਫ਼ਾਈ ਅਗਲੀ ਖ਼ਬਰ ਸਾਬਕਾ ਐਮ.ਸੀ. ਵੀਰਪਾਲ ਕੌਰ, ਰਿਟਾਇਰ ਅਫਸਰਾਂ ਅਤੇ ਕਈ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਿਲ
Ad Position 24