24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਿਧਾਇਕ ਰਜਨੀਸ਼ ਦਹੀਯਾ ਦੁਆਰਾ ਸੀਵਰਜ ਤੇ ਟਰੀਟਮੈਂਟ ਪਲਾਂਟ ਮਮਦੋਟ ਲੋਕ ਅਰਪਣ

ਮਮਦੋਟ, 24 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਦੁਆਰਾ ਮਮਦੋਟ ਵਿਖੇ ਬਣ ਕੇ ਤਿਆਰ ਹੋਏ ਸੀਵਰੇਜ ਸਪਲਾਈ ਅਤੇ ਟਰੀਟਮੈਂਟ ਪਲਾਂਟ ਨੂੰ ਲੋਕ ਅਰਪਣ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪਲਾਂਟ ’ਤੇ 19.

Ad Position 21
No active advertisement
ਮਮਦੋਟ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਲੋਕ ਅਰਪਣ ਕਰਦੇ ਹੋਏ ਵਿਧਾਇਕ ਦਹੀਆ, ਚੇਅਰਮੈਨ ਸੰਧੂ ਅਤੇ ਹੋਰ। ਤਸਵੀਰ -ਸੁਖਦੇਵ ਸਿੰਘ ਸੰਗਮ 25-10-2026
ਮਮਦੋਟ, 24 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਦੁਆਰਾ ਮਮਦੋਟ ਵਿਖੇ ਬਣ ਕੇ ਤਿਆਰ ਹੋਏ ਸੀਵਰੇਜ ਸਪਲਾਈ ਅਤੇ ਟਰੀਟਮੈਂਟ ਪਲਾਂਟ ਨੂੰ ਲੋਕ ਅਰਪਣ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪਲਾਂਟ ’ਤੇ 19.62 ਕਰੋੜ ਦੀ ਲਾਗਤ ਆਈ ਹੈ ਅਤੇ ਇਸ ਨਾਲ ਮਮਦੋਟ ਨਿਵਾਸੀਆਂ ਨੂੰ ਪਾਣੀ ਦੀ ਨਿਕਾਸੀ ਲਈ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਦੇ ਅਧੀਨ ਲਟਕਦਾ ਆ ਰਿਹਾ ਸੀ ਤੇ ਜਦੋਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਤਾਂ ਉਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਇਆ ਹੈ। ਵਿਧਾਇਕ ਦਹੀਯਾ ਨੇ ਕਿਹਾ ਕਿ ਇਸ ਦੇ ਨਾਲ ਹੀ ਮਮਦੋਟ ਨਿਵਾਸੀਆਂ ਦੇ ਪੀਣ ਵਾਲੇ ਸਾਫ਼ ਪਾਣੀ ਲਈ 9.60 ਕਰੋੜ ਦੀ ਲਾਗਤ ਨਾਲ ਸਪਲਾਈ ਦੀ ਪਾਈਪ ਲਾਈਨ ਵੀ ਪਾਈ ਜਾਵੇਗੀ ਤੇ ਨਾਲ ਹੀ ਇਕ ਲੱਖ ਲੀਟਰ ਗੈਲਨ ਦੀ ਇਕ ਨਵੀਂ ਟੈਂਕੀ ਮਮਦੋਟ ਨੂੰ ਦਿੱਤੀ ਜਾਵੇਗੀ। ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਸੁਰਿੰਦਰ ਕੁਮਾਰ ਸੋਨੂੰ ਸੇਠੀ ਐਮ. ਸੀ. ,ਮੇਜਰ ਸਿੰਘ ਬੁਰਜੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਤਰਸੇਮ ਸਿੰਘ ਸੋਨੂੰ ਛੱਪੜ, ਡਾਕਟਰ ਦਲਜੀਤ ਸਿੰਘ ਜੋਸਨ, ਮਿਹਰ ਸਿੰਘ ਸਰਪੰਚ ਦੋਨਾਂ ਰਹਿਮਤ ਵਾਲਾ, ਬਲਵੀਰ ਸਿੰਘ ਜੱਲੋ ਕੇ, ਬਲਵਿੰਦਰ ਸਿੰਘ ਜੱਲੋ ਕੇ, ਅਜਮੇਰ ਸਿੰਘ ਸਰਪੰਚ ਮੁਰਕ ਵਾਲਾ, ਰਣਜੀਤ ਸਿੰਘ ਸਰਪੰਚ ਤਰਾਂ ਵਾਲਾ, ਪ੍ਰਿਤਪਾਲ ਸਿੰਘ ਐਕਸੀਅਨ ਸੀਵਰੇਜ ਬੋਰਡ ,ਗੁਲਸ਼ਨ ਕੁਮਾਰ ਐਸ.ਡੀ.ਓ. ਸੀਵਰੇਜ ਬੋਰਡ, ਵਿਕੇਸ਼ ਕੁਮਾਰ ਜੇ.ਈ. ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਟਿੱਬੀ ਨੂੰ ਕਾਂਗਰਸ ਓ.ਬੀ.ਸੀ. ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਫਿਰੋਜ਼ਪੁਰ ਦਿਹਾਤੀ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਜਾਰੀ
Ad Position 24