25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਫਿਰੋਜ਼ਪੁਰ ਦੀ ਫਿਰਨੀ ’ਤੇ ਚੱਲ ਰਹੇ ਸੁਸਤ ਰਫ਼ਤਾਰ ਵਿਕਾਸ ਕਾਰਜਾਂ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਪੁੱਟੀਆਂ ਸੜਕਾਂ ਤੇ ਟੁੱਟੇ ਡਿਵਾਈਡਰ ਆਵਾਜਾਈ ਵਿਚ ਰੁਕਾਵਟ ਬਣ ਰਹੇ

ਫ਼ਿਰੋਜ਼ਪੁਰ, 24 ਅਕਤੂਬਰ (ਸੁਖਵਿੰਦਰ ਸਿੰਘ)– ਸ਼ਹਿਰ ਦੀ ਫਿਰਨੀ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸੁਸਤ ਰਫ਼ਤਾਰ ਤੇ ਅਧੂਰੇ ਕੰਮ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਵਰੇਜ ਦੀਆਂ ਪਾਈਪਾਂ ਪਾਉਣ ਵਾਲੀ ਥਾਂ ’ਤੇ ਸੜਕ ਦੀ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ ਜਿਸ ਵਿਚ ਪਾਣੀ ਦੀ ਸਿੰਮਣ ਨਾਲ ਮਿੱਟੀ ਪੋਲੀ ਹੋ ਗਈ ਹੈ ਜਿਸ ਨਾਲ ਉਥੋਂ ਜੋ ਵੀ ਕੋਈ ਲੰਘਦਾ ਹੈ ਉਹ ਹਾਦਸਾ ਗ੍ਰਸਤ ਹੋ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਵੇਖਣ ਲਈ ਮਿਲੀ ਜਦੋਂ ਇੱਟਾਂ ਨਾਲ ਭਰੇ ਟਰੱਕ ਦਾ ਟਾਇਰ ਇਸ ਥਾਂ ’ਤੇ ਧੱਸ ਗਿਆ ਜਿਸ ਨਾਲ ਟਰੱਕ ਮਾਲਕ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ।

Ad Position 21
No active advertisement
ਪ੍ਰਸ਼ਾਸਨ ਅਤੇ ਨਗਰ ਕੌਂਸਲ ਵਲੋਂ ਕੀਤੇ ਗਏ ਅਧੂਰੇ ਕੰਮਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰ ਨਿਵਾਸੀ। ਤਸਵੀਰਾਂ ਸੁਖਵਿੰਦਰ ਸਿੰਘ 25-10-2026
ਫ਼ਿਰੋਜ਼ਪੁਰ, 24 ਅਕਤੂਬਰ (ਸੁਖਵਿੰਦਰ ਸਿੰਘ)– ਸ਼ਹਿਰ ਦੀ ਫਿਰਨੀ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸੁਸਤ ਰਫ਼ਤਾਰ ਤੇ ਅਧੂਰੇ ਕੰਮ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਵਰੇਜ ਦੀਆਂ ਪਾਈਪਾਂ ਪਾਉਣ ਵਾਲੀ ਥਾਂ ’ਤੇ ਸੜਕ ਦੀ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ ਜਿਸ ਵਿਚ ਪਾਣੀ ਦੀ ਸਿੰਮਣ ਨਾਲ ਮਿੱਟੀ ਪੋਲੀ ਹੋ ਗਈ ਹੈ ਜਿਸ ਨਾਲ ਉਥੋਂ ਜੋ ਵੀ ਕੋਈ ਲੰਘਦਾ ਹੈ ਉਹ ਹਾਦਸਾ ਗ੍ਰਸਤ ਹੋ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਵੇਖਣ ਲਈ ਮਿਲੀ ਜਦੋਂ ਇੱਟਾਂ ਨਾਲ ਭਰੇ ਟਰੱਕ ਦਾ ਟਾਇਰ ਇਸ ਥਾਂ ’ਤੇ ਧੱਸ ਗਿਆ ਜਿਸ ਨਾਲ ਟਰੱਕ ਮਾਲਕ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਸ਼ਹਿਰ ਨਿਵਾਸੀਆਂ ਅਨੁਸਾਰ, ਕਈ ਥਾਵਾਂ ’ਤੇ ਸੀਵਰੇਜ ਪਾਈਪਾਂ ਦੀ ਲੀਕੇਜ ਕਾਰਨ ਪਾਣੀ ਖੜ੍ਹਾ ਰਹਿੰਦਾ ਹੈ ਜਦਕਿ ਪੁੱਟੀਆਂ ਸੜਕਾਂ ਤੇ ਟੁੱਟੇ ਡਿਵਾਈਡਰ ਆਵਾਜਾਈ ਵਿਚ ਵੱਡੀ ਰੁਕਾਵਟ ਬਣ ਰਹੇ ਹਨ। ਇਸ ਸਮੱਸਿਆ ਦੇ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਨਿਵਾਸੀਆਂ ਨੇ ਦੋਸ਼ ਲਾਇਆ ਕਿ ਡਿਵਾਈਡਰ ਬਣਾਉਣ ਸਮੇਂ ਆਵਾਜਾਈ ਦੀ ਲੋੜ ਦਾ ਢੁੱਕਵਾਂ ਧਿਆਨ ਨਹੀਂ ਰੱਖਿਆ ਗਿਆ। ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਹੋਰ ਵਧ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਡਿਵਾਈਡਰ ਦੀ ਬਣਤਰ ਅਤੇ ਸਥਿਤੀ ਦੀ ਸਮੀਖਿਆ ਕਰਕੇ ਇਸ ਨੂੰ ਲੋਕਾਂ ਦੀ ਸਹੂਲਤ ਅਤੇ ਸੜਕ ਦੀ ਚੌੜਾਈ ਅਨੁਸਾਰ ਬਣਾਇਆ ਜਾਵੇ। ਮੱਖੂ ਗੇਟ ’ਤੇ ਟ੍ਰੈਫਿਕ ਸਿਗਨਲ ਲਾਈਟਾਂ ਬੰਦ ਹੋਣ ਕਾਰਨ ਆਵਾਜਾਈ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਸ ਰਸਤੇ ਤੋਂ ਸਵੇਰੇ ਦੇਵ ਸਮਾਜ ਕਾਲਜ ਅਤੇ ਨੇੜਲੇ ਸਕੂਲਾਂ ਵਿਚ ਜਾਣ ਵਾਲੇ ਬੱਚੇ ਲੰਘਦੇ ਹਨ। ਟੁੱਟੀਆਂ ਸੜਕਾਂ, ਧੂੜ-ਮਿੱਟੀ ਤੇ ਵਾਹਨਾਂ ਦੀ ਆਵਾਜਾਈ ਕਾਰਨ ਬੱਚਿਆਂ ਨੂੰ ਸਕੂਲ ਆਉਣ-ਜਾਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਜ਼ੁਰਗਾਂ ਲਈ ਵੀ ਸੜਕ ਪਾਰ ਕਰਨਾ ਔਖਾ ਹੋ ਜਾਂਦਾ ਹੈ। ਸ਼ਹਿਰ ਨਿਵਾਸੀਆਂ ਨੇ ਸਿਗਨਲ ਲਾਈਟਾਂ ਚਾਲੂ ਕਰਵਾਉਣ ਅਤੇ ਆਵਾਜਾਈ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਸੜਕਾਂ ਪੁੱਟੀਆਂ ਹੋਣ ਕਾਰਨ ਉੱਡਦੀ ਧੂੜ ਨੇ ਨੇੜਲੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਧੂੜ ਕਾਰਨ ਉਨ੍ਹਾਂ ਨੂੰ ਐਲਰਜੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਨਾਰਾਜ਼ ਲੋਕਾਂ ਨੇ ਠੇਕੇਦਾਰ ਨੂੰ ਦਿੱਤਾ ਜਾਵੇ। ਸ਼ਹਿਰ ਨਿਵਾਸੀਆਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੜਕਾਂ ਦੀ ਜਲਦੀ ਮੁਰੰਮਤ ਕਰਵਾ ਕੇ ਸੀਵਰੇਜ ਲੀਕੇਜ, ਖੜ੍ਹੇ ਪਾਣੀ ਅਤੇ ਡਿਵਾਈਡਰ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਫਿਰਨੀ ਦਾ ਕੰਮ ਜਲਦੀ ਤੇ ਮਿਆਰੀ ਢੰਗ ਨਾਲ ਪੂਰਾ ਕਰਵਾ ਕੇ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਤੇ ਸੁੰਦਰਤਾ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਜਾਰੀ ਅਗਲੀ ਖ਼ਬਰ ਖੁੱਲ੍ਹੇ ਸੁਣਵਾਈ ਕੈਂਪ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤਾਂ ਦਾ ਤਾਂਤਾ ਲੱਗਿਆ
Ad Position 24