ਬਾਬਿਆਂ ਦੇ ਮੇਲੇ ਨੂੰ ਲੈ ਕੇ ਮੀਟਿੰਗ ਕੱਲ੍ਹ
ਮੰਡੀ ਅਰਨੀਵਾਲਾ, 24 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਜਨ ਹਿਤ ਸਭਿਆਚਾਰਕ ਮੰਚ ਅਰਨੀਵਾਲਾ ਵਲੋਂ ਗ਼ਦਰੀ ਬਾਬਿਆਂ ਦੇ ਮੇਲੇ ਦੀ ਤਿਆਰੀ ਨੂੰ ਲੈ ਕੇ 26 ਅਕਤੂਬਰ ਸੋਮਵਾਰ 3 ਵਜੇ ਨਵ ਨਿਰਮਾਣ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਮਾ.
ਮੰਡੀ ਅਰਨੀਵਾਲਾ, 24 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਜਨ ਹਿਤ ਸਭਿਆਚਾਰਕ ਮੰਚ ਅਰਨੀਵਾਲਾ ਵਲੋਂ ਗ਼ਦਰੀ ਬਾਬਿਆਂ ਦੇ ਮੇਲੇ ਦੀ ਤਿਆਰੀ ਨੂੰ ਲੈ ਕੇ 26 ਅਕਤੂਬਰ ਸੋਮਵਾਰ 3 ਵਜੇ ਨਵ ਨਿਰਮਾਣ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਮਾ. ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਇਹ ਮੇਲਾ ਕਿਸੇ ਕਾਰਨ ਨਹੀਂ ਕਰਵਾਇਆ ਜਾ ਸਕਿਆ ਪਰ ਇਸ ਵਾਰ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਮੇਲੇ ਨੂੰ ਕਰਵਾਇਆ ਜਾਵੇਗਾ ਜਿਸ ਲਈ ਇਲਾਕਾ ਵਾਸੀਆਂ ਤੋਂ ਸਹਿਯੋਗ ਲੈਣ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ।