23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਵਿਧਾਇਕ ਨਰੇਸ਼ ਕਟਾਰੀਆ ਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਵਲੋਂ ਜ਼ੀਰਾ ਸ਼ਹਿਰ ’ਚ ਨਵੀਆਂ ਐੱਲ.ਈ.ਡੀ. ਸਟਰੀਟ ਲਾਈਟਾਂ ਦਾ ਉਦਘਾਟਨ ਸ਼ਹਿਰ ਦੇ ਮੁੱਖ ਮਾਰਗਾਂ ਅਤੇ ਗਲੀਆਂ-ਮੁਹੱਲਿਆਂ ’ਚ 1000 ਦੇ ਕਰੀਬ ਲਾਈਟਾਂ ਜਗਮਗਾਈਆਂ

ਜ਼ੀਰਾ, 22 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਨਗਰ ਕੌਂਸਲ ਜ਼ੀਰਾ ਵਲੋਂ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਤੇ ਰਾਤ ਸਮੇਂ ਲੋਕਾਂ ਦੀ ਸਹੂਲਤ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਮਾਰਗਾਂ ਤੇ ਮੁਹੱਲਿਆਂ ਵਿਚ ਨਵੀਆਂ ਆਧੁਨਿਕ ਐੱਲ. ਈ.

Ad Position 21
No active advertisement
ਨਵੀਆਂ ਲਗਾਈਆਂ ਗਈਆਂ ਐੱਲ.ਈ.ਡੀ. ਲਾਈਟਾਂ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਤੇ ਹੋਰ। ਤਸਵੀਰ-ਪ੍ਰਤਾਪ ਸਿੰਘ ਹੀਰਾ 23-10-2026
ਜ਼ੀਰਾ, 22 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਨਗਰ ਕੌਂਸਲ ਜ਼ੀਰਾ ਵਲੋਂ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਤੇ ਰਾਤ ਸਮੇਂ ਲੋਕਾਂ ਦੀ ਸਹੂਲਤ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਮਾਰਗਾਂ ਤੇ ਮੁਹੱਲਿਆਂ ਵਿਚ ਨਵੀਆਂ ਆਧੁਨਿਕ ਐੱਲ.ਈ.ਡੀ ਸਟਰੀਟ ਲਾਈਟਾਂ ਲਗਾਈਆਂ ਗਈਆਂ। ਇਨ੍ਹਾਂ ਲਾਈਟਾਂ ਦਾ ਰਸਮੀ ਉਦਘਾਟਨ ਕੋਟ ਈਸੇ ਖਾਂ ਰੋਡ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਵਲੋਂ ਸਾਂਝੇ ਤੌਰ ’ਤੇ ਬਟਨ ਦੱਬ ਕੇ ਕੀਤਾ ਗਿਆ। ਲਾਈਟਾਂ ਚਾਲੂ ਹੁੰਦਿਆਂ ਹੀ ਸਮੁੱਚਾ ਖੇਤਰ ਦੁੱਧੀਆ ਰੌਸ਼ਨੀ ਨਾਲ ਜਗਮਗਾ ਉੱਠਿਆ। ਇਸ ਮੌਕੇ ਹਾਜ਼ਰ ਸ਼ਹਿਰੀਆਂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਮੁੱਖ ਦਾਖ਼ਲੀ ਮਾਰਗਾਂ ਜਿਨ੍ਹਾਂ ਵਿਚ ਫ਼ਿਰੋਜ਼ਪੁਰ ਰੋਡ, ਤਲਵੰਡੀ ਰੋਡ, ਮੱਖੂ ਰੋਡ, ਮੱਲੋਕੇ ਰੋਡ ਤੇ ਕੋਟ ਈਸੇ ਖਾਂ ਰੋਡ ਸ਼ਾਮਲ ਹਨ, ’ਤੇ ਲਗਭਗ 600 ਨਵੀਆਂ ਸਟਰੀਟ ਲਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਖ ਸੜਕਾਂ ’ਤੇ ਨਵੇਂ ਖੰਭੇ ਲਗਾਏ ਗਏ ਹਨ ਤੇ ਨਵੀਆਂ ਤਾਰਾਂ ਵਿਛਾਅ ਕੇ ਆਧੁਨਿਕ ਲਾਈਟਾਂ ਫਿੱਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਵਾਰਡਾਂ ਤੇ ਵੱਖ-ਵੱਖ ਮੁਹੱਲਿਆਂ ਵਿਚ ਪਹਿਲਾਂ ਤੋਂ ਬੰਦ ਪਈਆਂ ਜਾਂ ਨਵੀਆਂ ਲੋੜੀਂਦੀਆਂ 400 ਦੇ ਕਰੀਬ ਲਾਈਟਾਂ ਨੂੰ ਪੂਰੀ ਤਰ੍ਹਾਂ ਦਰੁਸਤ ਕਰ ਕੇ ਚਾਲੂ ਕੀਤਾ ਗਿਆ ਹੈ ਜਿਸ ਨਾਲ ਹੁਣ ਤੱਕ ਕੁੱਲ 1000 ਦੇ ਕਰੀਬ ਲਾਈਟਾਂ ਸ਼ਹਿਰ ਨੂੰ ਰੌਸ਼ਨ ਕਰ ਰਹੀਆਂ ਹਨ। ਵਿਧਾਇਕ ਕਟਾਰੀਆ ਅਤੇ ਪ੍ਰਧਾਨ ਚੁੱਘ ਨੇ ਅੱਗੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਜਾਂ ਹੋਰ ਕਾਰਨਾਂ ਕਰਕੇ ਸੜਕਾਂ ’ਤੇ ਪਏ ਟੋਇਆਂ ਨੂੰ ਭਰਨ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਸੀਵਰੇਜ ਦੇ ਟੁੱਟੇ ਜਾਂ ਗਾਇਬ ਹੋਏ ਢੱਕਣਾਂ ਨੂੰ ਬਦਲ ਕੇ ਨਵੇਂ ਮਜ਼ਬੂਤ ਢੱਕਣ ਲਗਾਏ ਜਾ ਰਹੇ ਹਨ । ਸਮਾਗਮ ਦੌਰਾਨ ਐੱਮ.ਸੀ. ਸੋਨੂੰ ਮਸੀਹ, ਐੱਮ.ਸੀ. ਬਲਵੀਰ ਸਿੰਘ, ਮਦਨ ਸਚਦੇਵਾ, ਨਰਿੰਦਰ ਸਿੰਘ ਠੱਠੇ ਵਾਲੇ, ਮਹਿੰਗਾ ਸਿੰਘ ਬਸਤੀ ਹਰੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਸੱਜਣ, ਕੌਂਸਲਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੀ ਸਬ-ਡਵੀਜ਼ਨ ਝੋਕ ਟਹਿਲ ਸਿੰਘ ਦੇ ਦਫ਼ਤਰ ਦੇ ਘਿਰਾਓ ਦਾ ਐਲਾਨ ਅਗਲੀ ਖ਼ਬਰ ‘ਆਪ’ ਦੀ ਸਰਕਾਰ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਵਾਲੇ ਐਨ.ਆਰ.ਆਈ. ਵੀ ਸਰਕਾਰ ਤੋਂ ਦੁਖੀ- ਕੁਲਬੀਰ ਸਿੰਘ ਜ਼ੀਰਾ
Ad Position 24