22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰਮਿੰਦਰ ਸਿੰਘ ਆਂਵਲਾ ਵਲੋਂ ਸਿਵਲ ਹਸਪਤਾਲ ਗੁਰੂਹਰਸਹਾਏ ਨੂੰ 20 ਲੱਖ ਰੁਪਏ ਦੀਆਂ ਜਾਂਚ ਮਸ਼ੀਨਾਂ ਭੇਟ

ਗੋਲੂ ਕਾ ਮੋੜ, 22 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀਆਂ ਸਿਹਤ ਜਾਂਚ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਿਹਤ ਜਾਂਚ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਹਸਪਤਾਲ ਦੇ ਸਮੂਹ ਸਟਾਫ਼ ਵਲੋ ਰਮਿੰਦਰ ਆਂਵਲਾ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 23-10-2026
ਗੋਲੂ ਕਾ ਮੋੜ, 22 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀਆਂ ਸਿਹਤ ਜਾਂਚ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਿਹਤ ਜਾਂਚ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਹਸਪਤਾਲ ਦੇ ਸਮੂਹ ਸਟਾਫ਼ ਵਲੋ ਰਮਿੰਦਰ ਆਂਵਲਾ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਐਸ.ਐਮ.ਓ ਡਾ.ਕਰਨਵੀਰ ਕੌਰ ਨੇ ਕਿਹਾ ਇਨ੍ਹਾਂ ਮਸ਼ੀਨਾਂ ਦੇ ਆਉਣ ਨਾਲ ਮਰੀਜ਼ਾਂ ਦੇ ਵੱਖ-ਵੱਖ ਟੈੱਸਟ ਕਰਨ ਵਿਚ ਸਹੂਲਤ ਮਿਲੇਗੀ ਤੇ ਸਿਹਤ ਜਾਂਚ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਵਿਚ ਬਾਇਓਕੈਮਿਸਟਰੀ ਜਾਂਚ ਮਸ਼ੀਨ, ਹੀਮੈਟੋਲੋਜੀ ਐਨੇਲਾਈਜ਼ਰ ਤੇ ਇਲੈਕਟ੍ਰਰੋਲਾਈਟ ਐਨੇਲਾਈਜ਼ਰ ਸ਼ਾਮਲ ਹਨ। ਬਾਇਓਕੈਮਿਸਟਰੀ ਮਸ਼ੀਨ ਰਾਹੀਂ ਖੂਨ ਵਿਚ ਸ਼ੂਗਰ, ਕੋਲੈਸਟ੍ਰਰੋਲ, ਲਿਵਰ ਅਤੇ ਕਿਡਨੀ ਦੇ ਕੰਮਕਾਜ ਨਾਲ ਸਬੰਧਿਤ ਟੈੱਸਟ ਕੀਤੇ ਜਾ ਸਕਦੇ ਹਨ। ਹੀਮੈਟੋਲੋਜੀ ਐਨੇਲਾਈਜ਼ਰ ਰਾਹੀਂ ਸੀ.ਬੀ.ਸੀ. ਟੈੱਸਟ ਕਰਕੇ ਹੀਮੋਗਲੋਬਿਨ, ਲਾਲ ਅਤੇ ਚਿੱਟੇ ਖੂਨ ਦੇ ਸੈੱਲਾਂ ਅਤੇ ਪਲੇਟਲੈਟਸ ਦੀ ਜਾਂਚ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇਲੈਕਟ੍ਰਰੋਲਾਈਟ ਐਨੇਲਾਈਜ਼ਰ ਰਾਹੀਂ ਖੂਨ ਵਿਚ ਸੋਡੀਅਮ, ਪੋਟਾਸ਼ੀਅਮ ਤੇ ਕਲੋਰਾਈਡ ਵਰਗੇ ਤੱਤਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ.ਸਚਿਨ ਕੰਬੋਜ, ਡਾ. ਸਮਾਇਲ ਪ੍ਰੀਤ, ਪਰਸ ਮੱਕੜ, ਲੈਬ ਟੈਕਨੀਸ਼ੀਅਨ ਅਜੇ ਕੁਮਾਰ, ਲੈਬ ਟੈਕਨੀਸ਼ੀਅਨ ਰਾਜ ਕੁਮਾਰ, ਸੀਮਾ ਗਿਰਧਰ, ਗੁਰਵਿੰਦਰ ਕੌਰ ਤੇ ਸਿਸਟਰ ਕ੍ਰਿਸ਼ਨਾ ਸਮੇਤ ਹਸਪਤਾਲ ਦਾ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਮਦਨੀਪੁਰ ਨੇ ਆਪਣੀ ਪੁਸਤਕ ‘ ਮੈਲ਼ੀ ਜਹੀ ਕਿਤਾਬ ’ ਸਿੱਖਿਆ ਸਕੱਤਰ ਸੋਨਾਲੀ ਗਿਰੀ ਨੂੰ ਕੀਤੀ ਭੇਂਟ ਅਗਲੀ ਖ਼ਬਰ 10 ਵਾਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Ad Position 24