23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਡੀ.ਸੀ.ਐਮ. ਫਿਰੋਜ਼ਪੁਰ ਵਲੋਂ ਗੁਰੂਹਰਸਹਾਏ ਰੇਲਵੇ ਸਟੇਸ਼ਨ ਦਾ ਦੌਰਾ

ਗੋਲੂ ਕਾ ਮੋੜ, 22 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਰੇਲਵੇ ਵਿਭਾਗ ਵਲੋਂ ਚਲਾਏ ਜਾ ਰਹੇ ‘ਰੇਲ ਜਨ ਸੰਵਾਦ’ ਤਹਿਤ ਫਿਰੋਜ਼ਪੁਰ ਮੰਡਲ ਦੇ ਡੀ. ਸੀ.

Ad Position 21
No active advertisement
ਗੁਰੂਹਰਸਹਾਏ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਯਾਤਰੀਆਂ ਤੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਡੀ.ਸੀ.ਐਮ. ਪ੍ਰਦੀਪ ਕੁਮਾਰ। ਤਸਵੀਰ-ਸੁਰਿੰਦਰ ਸਿੰਘ ਪੁਪਨੇਜਾ 23-10-2026
ਗੋਲੂ ਕਾ ਮੋੜ, 22 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਰੇਲਵੇ ਵਿਭਾਗ ਵਲੋਂ ਚਲਾਏ ਜਾ ਰਹੇ ‘ਰੇਲ ਜਨ ਸੰਵਾਦ’ ਤਹਿਤ ਫਿਰੋਜ਼ਪੁਰ ਮੰਡਲ ਦੇ ਡੀ.ਸੀ.ਐਮ. ਪ੍ਰਦੀਪ ਕੁਮਾਰ ਨੇ ਗੁਰੂਹਰਸਹਾਏ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਯਾਤਰੀਆਂ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਈਸ਼ਮ ਸਿੰਘ ਸੀ.ਐਮ.ਆਈ, ਸਵਤੰਤਰ ਕੁਮਾਰ ਸੀ.ਸੀ.ਟੀ.ਐਸ ਅਤੇ ਸਟੇਸ਼ਨ ਮਾਸਟਰ ਗੁਲਸ਼ਨ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਰੇਲਵੇ ਸੰਘਰਸ਼ ਕਮੇਟੀ ਗੁਰੂਹਰਸਹਾਏ ਦੇ ਪ੍ਰਧਾਨ ਚਰਨਜੀਤ ਮੱਕੜ ਦੀ ਅਗਵਾਈ ਹੇਠ ਬੂੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਮਦਨ ਲਾਲ ਨਰੂਲਾ, ਸਲੂਜਾ, ਦੀਪਕ ਬਜਾਜ ਅਤੇ ਸੋਢੀ ਸਮੇਤ ਹੋਰਨਾਂ ਨੇ ਡੀ.ਸੀ.ਐਮ ਨੂੰ ਰੇਲਵੇ ਨਾਲ ਸਬੰਧਿਤ ਮੁਸ਼ਕਲਾਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਚਰਨਜੀਤ ਮੱਕੜ ਨੇ ਕਿਹਾ ਕਿ ਗੁਰੂਹਰਸਹਾਏ ਰੇਲਵੇ ਸਟੇਸ਼ਨ ਨੇੜੇ ਮਨਜ਼ੂਰ ਹੋ ਚੁੱਕੇ ਅੰਡਰਬ੍ਰਿਜ ਜਾਂ ਸਕਾਈਵਾਕ ਦਾ ਨਿਰਮਾਣ ਜਲਦ ਕਰਵਾਉਣਾ ਇਲਾਕਾ ਵਾਸੀਆਂ ਦੀ ਪ੍ਰਮੁੱਖ ਮੰਗ ਹੈ। ਇਸ ਦੇ ਬਣਨ ਨਾਲ ਰਾਧਾ ਸੁਆਮੀ ਕਾਲੋਨੀ, ਰੇਲਵੇ ਬਸਤੀ, ਸਬਜ਼ੀ ਮੰਡੀ ਤੇ ਦਾਣਾ ਮੰਡੀ ਸਮੇਤ ਲਗਭਗ 25 ਮੁਹੱਲਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਰੂਟ ਨੂੰ 24 ਘੰਟੇ ਚਾਲੂ ਰੱਖਿਆ ਜਾਵੇ ਤੇ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਅਬੋਹਰ ਤੇ ਸ੍ਰੀ ਗੰਗਾਨਗਰ ਨਾਲ ਜੋੜਿਆ ਜਾਵੇ, ਤਾਂ ਜੋ ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ ਤੇ ਅਬੋਹਰ ਦੇ ਲੋਕਾਂ ਨੂੰ ਲਾਭ ਮਿਲ ਸਕੇ। ਇਸ ਮੌਕੇ ਚਰਨਜੀਤ ਮੱਕੜ ਨੇ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਅਜੇ ਤੱਕ ਭਰੋਸਿਆਂ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਉਨ੍ਹਾਂ ਉਮੀਦ ਜਤਾਈ ਕਿ ਰੇਲਵੇ ਅਧਿਕਾਰੀ ਇਸ ਵਾਰ ਮੰਗਾਂ ਨੂੰ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਰੱਖਣ ਦੀ ਬਜਾਏ ਇਨ੍ਹਾਂ ਨੂੰ ਅਮਲੀ ਰੂਪ ਦੇਣਗੇ। ਇਸ ਮੌਕੇ ਮਦਨ ਮੋਹਨ ਕੰਧਰੀ, ਬੂੜ ਚੰਦ ਬਿੰਦਰਾ, ਹਰਪ੍ਰੀਤ ਸਿੰਘ ਸੋਢੀ, ਹੈਪੀ ਦੁੱਗਲ, ਸੰਜੀਵ ਝੱਟਾਂ, ਗੁਰਦੇਵ ਸੇਠੀ, ਬਿੱਟੂ ਚਾਵਲਾ, ਆਸ਼ਵਨੀ ਵੋਹਰਾ, ਸੋਨੂੰ ਭੱਠੇਜਾ ਅਤੇ ਗੁਰਬਖ਼ਸ਼ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਕੇ. ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ 10 ਦਿਨਾਂ ਕੈਂਪ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਐਮ.ਸੀ. ਮਿਸ਼ਲ ਗਾਚਲੀ ਅਤੇ ਮਰਕਸ ਭੱਟੀ ਵਲੋਂ ਭਗਵਾਨ ਵਾਲਮੀਕਿ ਸੇਵਾ ਸਮਿਤੀ ਦੇ ਅਹੁਦੇਦਾਰਾਂ ਦਾ ਸਨਮਾਨ
Ad Position 24