ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ
ਜ਼ੀਰਾ, 18 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਅਹਿਮ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਕੌਂਸਲ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿਚ ਬੀਤੀ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ.
ਜ਼ੀਰਾ, 18 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਅਹਿਮ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਕੌਂਸਲ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿਚ ਬੀਤੀ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਸਮੂਹ ਆਗੂਆਂ ਨੇ ਸਮਾਗਮ ਦੀ ਸਫਲਤਾ ’ਤੇ ਤਸੱਲੀ ਪ੍ਰਗਟਾਉਂਦਿਆਂ ਭਵਿੱਖ ਵਿਚ ਅਜਿਹੇ ਇਨਕਲਾਬੀ ਸਮਾਗਮ ਹੋਰ ਵੱਡੇ ਪੱਧਰ ’ਤੇ ਉਲੀਕਣ ਦਾ ਸੰਕਲਪ ਲਿਆ। ਮੀਟਿੰਗ ਦੌਰਾਨ ਸੂਬੇ ਦੀ ਮੌਜੂਦਾ ਸਥਿਤੀ ’ਤੇ ਚਰਚਾ ਕਰਦਿਆਂ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਬੋਲਦਿਆਂ ਸੰਸਥਾ ਦੇ ਸੀਨੀਅਰ ਮੈਂਬਰ ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਤੇ ਹੋਰ ਬੁਲਾਰਿਆਂ ਨੇ ਜ਼ੀਰਾ ਇਲਾਕੇ ਤੇ ਪੰਜਾਬ ਭਰ ਵਿਚ ਦਿਨ-ਦਿਹਾੜੇ ਵਾਪਰ ਰਹੀਆਂ ਗੋਲੀਬਾਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਮੀਟਿੰਗ ਵਿਚ ਕਾਮਰੇਡ ਨਛੱਤਰ ਸਿੰਘ, ਕੁਲਵੰਤ ਸਿੰਘ ਕਾਮਰੇਡ, ਮਲਕੀਤ ਸਿੰਘ ਗਾਦੜੀਵਾਲਾ, ਬਲਵੀਰ ਸਿੰਘ ਅਲੀਪੁਰ, ਗੁਰਮੇਲ ਸਿੰਘ, ਹਰਪ੍ਰੀਤ ਸਿੰਘ ਭਾਟੀਆ, ਬਲਦੇਵ ਸਿੰਘ ਗਾਦੜੀਵਾਲਾ, ਚਰਨਜੀਤ ਸਿੰਘ ਪੰਡੋਰੀ, ਬਲਵੀਰ ਸਿੰਘ ਡਾਕ ਵਿਭਾਗ, ਪਿਆਰ ਕੌਰ ਪ੍ਰਧਾਨ ਆਂਗਨਵਾੜੀ ਵਰਕਰ ਯੂਨੀਅਨ, ਭੋਲਾਂ ਰਾਣੀ ਪ੍ਰਧਾਨ ਆਸ਼ਾ ਵਰਕਰ ਯੂਨੀਅਨ, ਇੰਦਰਜੀਤ ਕੌਰ, ਜਸਵੰਤ ਸਿੰਘ ਭੱਟੀ, ਬਿੱਕਰ ਸਿੰਘ ਤੇ ਬਲਦੇਵ ਸਿੰਘ ਬੰਬ ਬੰਡਾਲਾ ਆਦਿ ਹਾਜ਼ਰ ਸਨ।