07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਫ਼ਿਰੋਜ਼ਪੁਰ ਮੰਡਲ ਵਿਚ ਚਲਾਇਆ ਗਿਆ ਵਿਸ਼ੇਸ਼ ਸਫ਼ਾਈ ਅਭਿਆਨ

ਫ਼ਿਰੋਜ਼ਪੁਰ 6 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ 1 ਅਕਤੂਬਰ ਤੋਂ 31 ਅਕਤੂਬਰ 2026 ਤੱਕ ‘ਸਫ਼ਾਈ ਪਖਵਾੜਾ’ ਦੇ ਤਹਿਤ ਰੋਜ਼ਾਨਾ ਵੱਖ-ਵੱਖ ਸਫ਼ਾਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਵਿਚ 3 ਤੋਂ 5 ਅਕਤੂਬਰ 2026 ਤੱਕ ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ਅਤੇ ਰੇਲਵੇ ਕੰਪਲੈਕਸਾਂ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ।

Ad Position 21
No active advertisement
ਅਜੀਤ ਡੈਸਕ 07-10-2026
ਫ਼ਿਰੋਜ਼ਪੁਰ 6 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ 1 ਅਕਤੂਬਰ ਤੋਂ 31 ਅਕਤੂਬਰ 2026 ਤੱਕ ‘ਸਫ਼ਾਈ ਪਖਵਾੜਾ’ ਦੇ ਤਹਿਤ ਰੋਜ਼ਾਨਾ ਵੱਖ-ਵੱਖ ਸਫ਼ਾਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਵਿਚ 3 ਤੋਂ 5 ਅਕਤੂਬਰ 2026 ਤੱਕ ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ਅਤੇ ਰੇਲਵੇ ਕੰਪਲੈਕਸਾਂ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਫ਼ਿਰੋਜ਼ਪੁਰ ਕੈਂਟ, ਅੰਮ੍ਰਿਤਸਰ, ਫਗਵਾੜਾ, ਢੰਡਾਰੀ ਕਲਾਂ, ਜਲੰਧਰ ਸਿਟੀ, ਜਲੰਧਰ ਕੈਂਟ ਅਤੇ ਲੁਧਿਆਣਾ ਸਮੇਤ ਪ੍ਰਮੁੱਖ ਸਟੇਸ਼ਨਾਂ ’ਤੇ ਪਲੇਟਫਾਰਮਾਂ, ਫੁੱਟ ਓਵਰ ਬ੍ਰਿਜਾਂ, ਉਡੀਕ ਘਰਾਂ (ਵੇਟਿੰਗ ਰੂਮ), ਸ਼ੋਚਾਲਿਆਂ ਅਤੇ ਹੋਰ ਰੇਲ ਯਾਤਰੀ ਸਹੂਲਤਾਂ ਦੀ ਡੂੰਘੀ ਸਫ਼ਾਈ ਕੀਤੀ ਗਈ। ਹਾਈ-ਪ੍ਰੈਸ਼ਰ ਜੈੱਟ ਵਾਸ਼ਰ, ਸਕ੍ਰਬਰ-ਡਰਾਇਰ ਅਤੇ ਹੋਰ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਸਫ਼ਾਈ ਦਾ ਕੰਮ ਕੀਤਾ ਗਿਆ। ਇਸ ਦੇ ਨਾਲ ਹੀ ਪੈਂਟਰੀ ਕਾਰਾਂ, ਬੇਸ ਕਿਚਨ ਅਤੇ ਕੈਟਰਿੰਗ ਯੂਨਿਟਾਂ ਦੀ ਵੀ ਵਿਸ਼ੇਸ਼ ਸਫ਼ਾਈ ਕੀਤੀ ਗਈ ਅਤੇ ਡਰੇਨੇਜ, ਵਾਟਰ ਪੁਆਇੰਟਾਂ ’ਤੇ ਕੂੜਾ ਨਿਪਟਾਰਾ ਖੇਤਰਾਂ ਨੂੰ ਸਾਫ਼ ਕੀਤਾ ਗਿਆ। ਫ਼ਿਰੋਜ਼ਪੁਰ ਮੰਡਲ ਵਲੋਂ ਸਫ਼ਾਈ ਪਖਵਾੜੇ ਦੇ ਅੰਤਰਗਤ ਸਟੇਸ਼ਨਾਂ, ਦਫ਼ਤਰਾਂ ਅਤੇ ਕੰਪਲੈਕਸਾਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਕੋ ਜਾਨੋ ਮੁਕਾਬਲੇ ਦੇ ਦੂਜੇ ਪੜਾਅ ’ਚ ਜੇ. ਕੇ. ਐੱਸ. ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਤਲਵੰਡੀ ਭਾਈ ਨੇੜੇ ਪਰਾਲੀ ਦੀਆਂ ਗੱਠਾਂ ਦੇ ਭੰਡਾਰ ਨੂੰ ਲੱਗੀ ਅੱਗ, ਭਾਰੀ ਨੁਕਸਾਨ
Ad Position 24