07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਤਲਵੰਡੀ ਭਾਈ ਨੇੜੇ ਪਰਾਲੀ ਦੀਆਂ ਗੱਠਾਂ ਦੇ ਭੰਡਾਰ ਨੂੰ ਲੱਗੀ ਅੱਗ, ਭਾਰੀ ਨੁਕਸਾਨ

ਤਲਵੰਡੀ ਭਾਈ, 6 ਅਕਤੂਬਰ( ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨੇੜੇ ਪਿੰਡ ਹਰਾਜ-ਲੱਲੇ ’ਚ ਪਰਾਲੀ ਦੀਆਂ ਗੱਠਾਂ ਦੇ ਭੰਡਾਰ ਨੂੰ ਅੱਗ ਲਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਜਦਕਿ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ।

Ad Position 21
No active advertisement
ਅਜੀਤ ਡੈਸਕ 07-10-2026
ਤਲਵੰਡੀ ਭਾਈ, 6 ਅਕਤੂਬਰ( ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨੇੜੇ ਪਿੰਡ ਹਰਾਜ-ਲੱਲੇ ’ਚ ਪਰਾਲੀ ਦੀਆਂ ਗੱਠਾਂ ਦੇ ਭੰਡਾਰ ਨੂੰ ਅੱਗ ਲਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਜਦਕਿ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ। ਇਕੱਤਰ ਜਾਣਕਾਰੀ ਅਨੁਸਾਰ ਝੋਨੇ ਦੀ ਪਰਾਲੀ ਦੇ ਅਧਾਰਿਤ ਕਾਰਖਾਨਾ ਕਰੋਪਬਿਜ ਸਰਕਲ ਪ੍ਰਾਈਵੇਟ ਲਿਮਿਟਿਡ ਵਲੋਂ ਉਤਪਾਦਨ ਲਈ ਵਰਤੋਂ ਵਿਚ ਲਿਆਉਣ ਵਾਸਤੇ ਪਿੰਡ ਹਰਾਜ ਤੋਂ ਲੱਲੇ ਨੂੰ ਜਾਂਦੇ ਰੋਡ ਤੇ ਜ਼ਮੀਨ ਵਿਚ ਭਾਰੀ ਮਾਤਰਾ ਵਿਚ ਪਰਾਲੀ ਦੀਆਂ ਗੱਠਾਂ ਸਟੋਰ ਕੀਤੀਆਂ ਗਈਆਂ ਹਨ ਅਤੇ ਝੋਨੇ ਦੀ ਕਟਾਈ ਚੱਲਣ ਕਾਰਨ ਅੱਜ ਹੋਰ ਪਰਾਲੀ ਲਿਆ ਕੇ ਸਟੋਰ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅੱਜ ਬਾਅਦ ਦੁਪਹਿਰ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਗਈ ਅਤੇ ਅੱਗ ਨੇ ਪਰਾਲੀ ਦੇ ਵੱਡੇ ਢੇਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਭਾਰੀ ਮਾਤਰਾ ਵਿਚ ਪਰਾਲੀ ਸੜ੍ਹ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਜ਼ੀਰਾ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾਂ ਮਿਲਣ ਤੇ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਜਾਪਦਾ ਹੈ ਕਿ ਅੱਗ ਪਰਾਲੀ ਦੀ ਹੀਟ ਲੱਗੀ ਹੈ। ਜਦਕਿ ਨੁਕਸਾਨ ਦਾ ਅੰਦਾਜ਼ਾ ਅੱਗ ਬੁਝਾਏ ਜਾਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਅਤੇ ਅੱਗ ਕਾਬੂ ਪਾ ਲਿਆ ਗਿਆ ਹੈ ਅਤੇ ਇਸਨੂੰ ਅੱਗੇ ਨਹੀਂ ਫੈਲਣ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ਚਲਾਇਆ ਗਿਆ ਵਿਸ਼ੇਸ਼ ਸਫ਼ਾਈ ਅਭਿਆਨ ਅਗਲੀ ਖ਼ਬਰ ਪਟਾਕੇ ਵੇਚਣ ਦੇ ਆਰਜੀ ਲਾਇਸੈਂਸ ਲੈਣ ਦੇ ਚਾਹਵਾਨ 13 ਅਕਤੂਬਰ ਤੱਕ ਦੇ ਸਕਦੇ ਹਨ ਆਪਣੀਆਂ ਦਰਖਾਸਤਾਂ - ਏ.ਡੀ.ਸੀ.
Ad Position 24