ਸਾਹਿਤ, ਕਿਤਾਬਾਂ ਅਤੇ ਕੁਦਰਤ ਨਾਲ ਸਾਂਝ ਪਾਉਣ ਵਾਲੀਆਂ ਚਾਰ ਸ਼ਖ਼ਸੀਅਤਾਂ ਦਾ ਸਨਮਾਨ
ਜ਼ੀਰਾ,6 ਅਕਤੂਬਰ (ਰਜਨੀਸ਼ ਕਥੂਰੀਆ)- ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਖੇ ਸਾਹਿਤ, ਸਾਹਿਤਕ ਕਿਤਾਬਾਂ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਰਜਵੰਤ ਕੌਰ, ਕੁਲਜੀਤ ਕੌਰ, ਪ੍ਰਵੀਨ ਕੌਰ ਅਤੇ ਜਸਵਿੰਦਰ ਕੌਰ ਨੂੰ ਸਿਰੋਪੇ ਪਾ ਕੇ ਅਤੇ ਇਕ-ਇਕ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਜ਼ੀਰਾ,6 ਅਕਤੂਬਰ (ਰਜਨੀਸ਼ ਕਥੂਰੀਆ)- ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਖੇ ਸਾਹਿਤ, ਸਾਹਿਤਕ ਕਿਤਾਬਾਂ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਰਜਵੰਤ ਕੌਰ, ਕੁਲਜੀਤ ਕੌਰ, ਪ੍ਰਵੀਨ ਕੌਰ ਅਤੇ ਜਸਵਿੰਦਰ ਕੌਰ ਨੂੰ ਸਿਰੋਪੇ ਪਾ ਕੇ ਅਤੇ ਇਕ-ਇਕ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵਲੋਂ ਸਾਹਿਤ ਅਤੇ ਸਾਹਿਤਕ ਕਿਤਾਬਾਂ ਨਾਲ ਸਾਂਝ ਪਾਉਣ ਦੇ ਨਾਲ-ਨਾਲ ਰੁੱਖਾਂ ਅਤੇ ਬੂਟਿਆਂ ਦੀ ਸਾਂਭ-ਸੰਭਾਲ, ਵਾਤਾਵਰਨ ਪ੍ਰਤੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤੇ ਯੋਗਦਾਨ ਦੇ ਸਨਮਾਨ ਵਜੋਂ ਦਿੱਤੇ ਗਏ। ਸਮਾਰੋਹ ਦੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਾਹਿਤ ਮਨੁੱਖ ਦੇ ਅੰਦਰ ਸੰਵੇਦਨਾ, ਚੇਤਨਾ ਅਤੇ ਕੁਦਰਤ ਨਾਲ ਪਿਆਰ ਪੈਦਾ ਕਰਦਾ ਹੈ। ਕਿਤਾਬਾਂ ਨਾਲ ਸਾਂਝ ਅਤੇ ਰੁੱਖਾਂ-ਬੂਟਿਆਂ ਦੀ ਸੰਭਾਲ ਵਰਗੇ ਉਪਰਾਲੇ ਸਮਾਜ ਨੂੰ ਇਕ ਬਿਹਤਰ ਅਤੇ ਸੁੰਦਰ ਭਵਿੱਖ ਵੱਲ ਲੈ ਕੇ ਜਾਂਦੇ ਹਨ। ਅਜਿਹੇ ਲੋਕਾਂ ਦਾ ਸਨਮਾਨ ਹੋਰਨਾਂ ਨੂੰ ਵੀ ਸਮਾਜ, ਸਾਹਿਤ ਅਤੇ ਵਾਤਾਵਰਨ ਲਈ ਕੁਝ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ’ਤੇ ਰੋਗ ਨਿਵਾਰਨ ਜੀਵਨਧਾਰਾ ਜੀਰਾ ਵਲੋਂ ਸਾਹਿਤ, ਧਿਆਨ, ਵਿਚਾਰ-ਚਰਚਾ ਅਤੇ ਕੁਦਰਤ ਨਾਲ ਸਾਂਝ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਜਾਣਕਾਰੀ ਦਿੱਤੀ ਗਈ। ਸਮਾਰੋਹ ਦਾ ਮਾਹੌਲ ਸਾਦਗੀ, ਸਨਮਾਨ ਅਤੇ ਸਾਹਿਤਕ ਚੇਤਨਾ ਨਾਲ ਭਰਪੂਰ ਰਿਹਾ। ਇਸ ਮੌਕੇ ’ਤੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਜੋਗਾ ਸਿੰਘ, ਜਸਵਿੰਦਰ ਸਿੰਘ, ਉਰਵਸ਼ੀ, ਸੁਖਬੀਰ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਸਵਰਨਜੀਤ ਕੌਰ, ਸੁਰਿੰਦਰ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਪਰਵੀਨ ਕੌਰ, ਜਸਵਿੰਦਰ ਕੌਰ, ਕੁਲਜੀਤ ਕੌਰ, ਕੁਲਵਿੰਦਰ ਸਿੰਘ, ਸਤਪਾਲ ਸਿੰਘ, ਹਰਿੰਦਰ ਪਾਲ ਸਿੰਘ, ਨਿਸ਼ਾਨ ਸਿੰਘ, ਮਨਜਿੰਦਰ ਸਿੰਘ ਸਨੇਰ, ਦਲਜੀਤ ਸਿੰਘ, ਸਵਰਨ ਸਿੰਘ, ਦਰਸ਼ਨ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ ਰਿੱਕੀ ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ।