29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਾਬਾ ਖੇਤਰਪਾਲ ਦੇ ਜਾਗਰਣ ਮੌਕੇ ਸੋਨਮ ਚੌਧਰੀ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ

ਗੁਰੂਹਰਸਹਾਏ, 29 ਸਤੰਬਰ (ਕਪਿਲ ਕੰਧਾਰੀ)- ਬਾਬਾ ਖੇਤਰਪਾਲ ਸੇਵਾ ਸੋਸਾਇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਦਾ 10ਵਾਂ ਵਿਸ਼ਾਲ ਸਾਲਾਨਾ ਜਾਗਰਨ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਨ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 30-09-2026
ਗੁਰੂਹਰਸਹਾਏ, 29 ਸਤੰਬਰ (ਕਪਿਲ ਕੰਧਾਰੀ)- ਬਾਬਾ ਖੇਤਰਪਾਲ ਸੇਵਾ ਸੋਸਾਇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਦਾ 10ਵਾਂ ਵਿਸ਼ਾਲ ਸਾਲਾਨਾ ਜਾਗਰਨ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਨ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੇ ਮੁੱਖ ਸੇਵਾਦਾਰ ਰਵੀ ਸ਼ਰਮਾ, ਡਿੰਪਲ, ਸੌਰਵ ਬਿੰਦਰਾ, ਸੋਨੂੰ ਬੱਬਰ, ਲਾਡੀ ਬੱਬਰ, ਲਵਲੀ ਮੈਨੀ, ਰਮਨ ਪੁਗਲ, ਮਨੋਜ ਮੋਂਗਾ, ਕੁਲਦੀਪ ਸ਼ਰਮਾ ਨੇ ਦੱਸਿਆ ਕਿ ਜਾਗਰਨ ਦੌਰਾਨ ਬਾਬਾ ਖੇਤਰਪਾਲ ਦਾ ਗੁਣਗਾਨ ਕਰਨ ਲਈ ਪ੍ਰਸਿੱਧ ਗਾਇਕਾ ਤੇ ‘ਵਾਇਸ ਆਫ਼ ਹਿਮਾਚਲ’ ਸੋਨਮ ਚੌਧਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਲਾਡੀ ਬੱਬਰ ਐਂਡ ਪਾਰਟੀ ਤੇ ਸਾਹਿਲ ਬਾਗਲ਼ਾ ਐਂਡ ਪਾਰਟੀ ਵਲੋਂ ਵੀ ਭਜਨਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ। ਇਸ ਮੌਕੇ ਭਾਜਪਾ ਆਗੂ ਦੀਪਕ ਸ਼ਰਮਾ, ਨਗਰ ਕੌਂਸਲ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਬੇਟੇ ਤੇ ਕਾਂਗਰਸ ਦੇ ਸੀਨੀਅਰ ਆਗੂ ਬੰਟੀ ਭਠੇਜਾ ਤੇ ਸਮਾਜ ਸੇਵੀ ਜੋਨੀ ਆਂਵਲਾ ਸਮੇਤ ਹੋਰ ਪਤਵੰਤੇ ਵੀ ਜਾਗਰਨ ਵਿਚ ਪਹੁੰਚੇ। ਇਸ ਮੌਕੇ ਰਾਕੇਸ਼ ਬੱਬੂ, ਸੁਰਿੰਦਰ ਕੁਮਾਰ, ਤੁਸ਼ਾਰ ਵੋਹਰਾ, ਨੀਲੂ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨਈਆ ਜੀ ਹੈਲਥ ਮਿਸ਼ਨ ਫਾਊਂਡੇਸ਼ਨ ਨੂੰ ਸਪੋਰਟਸ ਕਲੱਬ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਲਾਈਫ ਕੇਅਰ ਫਾਊਡੇਸ਼ਨ ਵਲੋਂ ਮਮਦੋਟ ਵਿਖੇ ਖੋਲ੍ਹਿਆ ਗਿਆ ਲੈਬ ਕੁਲੈਕਸ਼ਨ ਸੈਂਟਰ
Ad Position 24